ਸੈਮਸੰਗ ਨੇ ਪੇਸ਼ ਕੀਤਾ ਪਹਿਲਾ ਟ੍ਰਿਪਲ ਰੀਅਰ ਕੈਮਰੇ ਵਾਲਾ ਸਮਾਰਟਫੋਨ

Thursday, Sep 20, 2018 - 01:32 PM (IST)

ਸੈਮਸੰਗ ਨੇ ਪੇਸ਼ ਕੀਤਾ ਪਹਿਲਾ ਟ੍ਰਿਪਲ ਰੀਅਰ ਕੈਮਰੇ ਵਾਲਾ ਸਮਾਰਟਫੋਨ

ਗੈਟੇਜ ਡੈਸਕ— ਸੈਮਸੰਗ ਨੇ ਵੀਰਵਾਰ ਨੂੰ ਆਪਣਾ ਨਵਾਂ ਮਿਡ-ਰੇਂਜ ਸਮਾਰਟਫੋਨ ਸੈਮਸੰਗ ਗਲੈਕਸੀ ਏ 7 (2018) ਦੱਖਣ ਕੋਰੀਆ 'ਚ ਪੇਸ਼ ਕਰ ਦਿੱਤਾ ਹੈ। ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਣ ਵਾਲਾ ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ। ਫਿਲਹਾਲ ਕੰਪਨੀ ਨੇ ਗਲੈਕਸੀ ਏ 7 (2018) ਸਮਾਰਟਫੋਨ ਦੀ ਕੀਮਤ ਦਾ ਐਲਾਨ ਅਜੇ ਨਹੀਂ ਕੀਤਾ ਹੈ। ਸੈਮਸੰਗ ਨੇ ਜਾਣਕਾਰੀ ਦਿੱਤੀ ਹੈ ਕਿ ਫੋਨ ਯੂਰਪੀ ਅਤੇ ਏਸ਼ੀਆਈ ਬਾਜ਼ਾਰਾਂ 'ਚ ਜਲਦੀ ਹੀ ਉਪਲੱਬਧ ਹੋਵੇਗਾ। ਕੰਪਨੀ ਦੁਆਰਾ 11 ਅਕਤੂਬਰ ਨੂੰ ਇਕ ਹੋਰ ਸਮਾਰਟਫੋਨ ਲਾਂਚ ਕੀਤੇ ਜਾਣ ਦੀ ਉਮੀਦ ਹੈ ਜਿਸ ਵਿਚ ਚਾਰ ਰੀਅਰ ਕੈਮਰੇ ਦਿੱਤੇ ਜਾ ਸਕਦੇ ਹਨ। ਇਹ ਫੋਨ ਗਲੈਕਸੀ ਏ ਸੀਰੀਜ਼ ਦਾ ਫੋਨ ਹੋਵੇਗਾ।

PunjabKesari

Samsung Galaxy A7 (2018) ਦੇ ਫੀਚਰਸ
ਫੋਨ 'ਚ 6-ਇੰਚ ਦੀ ਐੱਚ.ਡੀ. ਪਲੱਸ (1080x2280 ਪਿਕਸਲ) ਸੁਪਰ ਅਮੋਲੇਡ ਇਨਫਿਨਿਟੀ ਡਿਸਪਲੇਅ ਹੈ। ਫੋਨ 'ਚ 2.2 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਹੈ। ਹੈਂਡਸੈੱਟ ਨੂੰ 4 ਜੀ.ਬੀ. ਰੇਮ/64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਵੇਰੀਐਂਟ 'ਚ ਉਪਲੱਬਧ ਕਰਵਾਇਆਜਾਵੇਗਾ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

PunjabKesari

ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ ਅਪਰਚਰ ਐੱਫ/1.7 ਦੇ ਨਾਲ 24 ਮੈਗਾਪਿਕਸਲ ਆਟੋਫੋਕਸ ਸੈਂਸਰ, ਅਪਰਚਰ ਐੱਫ/2.4 ਦੇ ਨਾਲ 8 ਮੈਗਾਪਿਕਸਲ ਅਲਟਰਾ ਵਾਈਡ ਸੈਂਸਰ ਅਤੇ ਅਪਰਚਰ ਐੱਫ/2.2 ਦੇ ਨਾਲ 5 ਮੈਗਾਪਿਕਸਲ ਫਿਕਸਡ ਫੋਕਸ ਡੈੱਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ ਐੱਲ.ਈ.ਡੀ. ਫਲੈਸ਼, ਸੈਲਫੀ ਫੋਕਸ ਅਤੇ ਪ੍ਰੋ ਲਾਈਟਿੰਗ ਮੋਡ ਤੇ ਅਪਰਚਰ ਐੱਫ/2.0 ਦੇ ਨਾਲ 24 ਮੈਗਾਪਿਕਸਲ ਸੈਲਫੀ ਫਿਕਸਡ ਫੋਕਸ ਕੈਮਰਾ ਸੈਂਸਰ ਦਿੱਤਾ ਗਿਆ ਹੈ।

ਸੈਮਸੰਗ ਗਲੈਕਸੀ ਏ 7 (2018) ਸਮਾਰਟਫੋਨ ਐਂਡਰਾਇਡ ਓਰੀਓ 'ਤੇ ਚੱਲਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ., ਡਿਊਲ ਬੈਂਡ ਵਾਈ-ਫਾਈ 802.11 ਏਸੀ, ਬਲੂਟੁੱਥ 5.0, ਐੱਨ.ਐੱਫ.ਸੀ., ਜੀ.ਪੀ.ਐੱਸ., ਗਲੋਨਾਸ ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ ਵਰਗੇ ਫੀਚਰਸ ਹਨ। ਫੋਨ ਨੂੰ ਪਾਵਰ ਦੇਣ ਲਈ 3300 ਐੱਮ.ਏ.ਐੱਚ. ਦੀ ਬੈਟਰੀ ਹੈ।


Related News