ਸੈਮਸੰਗ ਨੇ ਪੇਸ਼ ਕੀਤੇ ਸਟਾਈਲਿਸ਼ ਏਅਰਕੰਡਿਸ਼ਨਿੰਗ ਪ੍ਰਾਡਕਟਸ
Saturday, May 14, 2016 - 11:50 AM (IST)

ਜਲੰਧਰ— ਇਲੈਕਟ੍ਰੋਨਿਕ ਪ੍ਰਾਡਕਟ ਬਣਾਉਣ ਵਾਲੀ ਕੰਪਨੀ ਸੈਮਸੰਗ ਇੰਡੀਆ ਇਲੈਕਟ੍ਰੋਨਿਕਸ ਨੇ ਆਧੁਨਿਕ ਤਕਨੀਕ ਅਤੇ ਬਿਜਲੀ ਦੀ ਖਪਤ ਘੱਟ ਕਰਨ ਵਾਲੇ ਚਾਰ ਨਵੇਂ ਸਟਾਈਲਿਸ਼ ਏਅਰਕੰਡਿਸ਼ਨਰ ਪੇਸ਼ ਕੀਤੇ।
ਕੰਪਨੀ ਦੇ ਨਿਰਦੇਸ਼ਕ (ਸਿਸਟਮਸ ਏਅਰਕੰਡਿਸ਼ਨਰ ਕਾਰੋਬਾਰ) ਵਿਪਨ ਅੱਗਰਵਾਲ ਨੇ ਦੱਸਿਆ ਕਿ ਨਵੇਂ ਏਅਰਕੰਡਿਸ਼ਨਰਾਂ ਦੀ ਰਿਪੇਅਰਿੰਗ ਅਤੇ ਰੱਖ-ਰਖਾਅ ਲਾਗਤ ਕਾਫੀ ਘੱਟ ਹੈ ਅਤੇ ਇਸ ਵਿਚ 360 ਕਸਾਟੇ ਏ.ਸੀ., 30 ਐੱਚ.ਪੀ. ਸੁਪਰ ਡੀ.ਵੀ.ਐੱਮ., 14 ਐੱਚ.ਪੀ. ਸਾਈਡ ਡਿਸਚਾਰਜ ਡੀ.ਵੀ.ਐੱਮ., ਈਕੋ ਅਤੇ ਡੀ.ਵੀ.ਐੱਮ., ਚਿੱਲਰ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਇਹ ਸਾਰੇ ਏਅਰਕੰਡਿਸ਼ਨਰ ਐੱਚ.ਪੀ.ਏ.ਸੀ. ਇੰਜੀਰੀਅਰਿੰਗ ''ਤੇ ਆਧਾਰਿਤ ਹੈ। ਇਸ ਨਾਲ ਇਨ੍ਹਾਂ ਦੀ ਊਰਜਾ ਸਮੱਰਥਾ ਬਿਹਤਰ ਹੋਣ ਦੇ ਨਾਲ ਹੀ ਇਸ ਦੇ ਕਾਰਬਨ ਉਤਸਰਜਨ ਦੀ ਦਰ ਕਾਫੀ ਘੱਟ ਹੋ ਜਾਂਦੀ ਹੈ ਅਤੇ ਕੂਲਿੰਗ ਸਪੀਡ ਵੀ ਵੱਧ ਜਾਂਦੀ ਹੈ।
ਅੱਗਰਵਾਲ ਨੇ ਕਿਹਾ ਕਿ ਇਨ੍ਹਾਂ ਸਾਰੇ ਨਵੇਂ ਏਅਰਕੰਡਿਸ਼ਨਰਾਂ ਨੂੰ ਸੈਂਟਰਲਾਈਜ਼ ਵਾਤਾਅਨੁਕੂਲਿਤ ਸਿਸਟਮ ਦੇ ਸਥਾਨ ''ਤੇ ਲਗਾਇਆ ਜਾ ਸਕਦਾ ਹੈ ਅਤੇ ਸੈਂਟਰਲਾਈਜ਼ ਸਿਸਟਮ ਦੀ ਤੁਲਨਾ ''ਚ ਇਹ ਬਹੁਤ ਘੱਟ ਸਥਾਨ ਲੈਂਦੇ ਹਨ ਜਿਸ ਨਾਲ ਵਪਾਰਕ ਅਦਾਰੇ ''ਚ ਕਾਫੀ ਥਾਂ ਬਚਦੀ ਹੈ ਜਿਸ ਦੀ ਵਰਤੋਂ ਦੂਜੇ ਕੰਮਾਂ ਲਈ ਕੀਤੀ ਜਾ ਸਕਦੀ ਹੈ।