Samsung ਨੇ ਕੀਤਾ Freedom Sale ਦਾ ਐਲਾਨ, ਫ੍ਰੀ ਮਿਲੇਗਾ Smart TV ਤੇ ਸਾਊਂਡਬਾਰ
Tuesday, Aug 06, 2024 - 11:37 PM (IST)
ਗੈਜੇਟ ਡੈਸਕ- ਸੈਮਸੰਗ ਨੇ ਨਵੀਂ ਸੇਲ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ AI Powered Freedom Sale ਦਾ ਐਲਨ ਕੀਤਾ ਹੈ। ਇਸ ਸੇਲ 'ਚ ਕੰਪਨੀ ਦੇ ਪ੍ਰੀਮੀਅਮ ਏ.ਆਈ. ਟੀਵੀ ਰੇਂਜ 'ਤੇ ਆਕਰਸ਼ਕ ਡਿਸਕਾਊਂਟ ਮਿਲੇਗਾ। ਇਸ ਆਫਰ ਦਾ ਫਾਇਦਾ ਕੰਪਨੀ ਦੀ Neo 8K, Neo QLED, OLED ਅਤੇ Crystal 4K UHD TV ਰੇਂਜ 'ਤੇ ਮਿਲੇਗਾ।
ਇਸ ਸੁਤੰਤਰਤਾ ਦਿਵਸ ਮੌਕੇ ਕੰਪਨੀ ਨੇ ਇਨ੍ਹਾਂ ਆਫਰਜ਼ ਦਾ ਐਲਾਨ ਕੀਤਾ ਹੈ, ਜਿਸ ਦਾ ਫਾਇਦਾ 31 ਅਗਸਤ ਤਕ ਮਿਲੇਗਾ। ਇਨ੍ਹਾਂ ਆਫਰਜ਼ ਨੂੰ ਗਾਹਕ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ਅਤੇ ਰਿਟੇਲ ਆਊਟਲੇਟ ਤੋਂ ਐਕਸੈਸ ਕਰ ਸਕਣਗੇ।
ਕੀ ਹੈ ਸੈਮਸੰਗ ਦਾ ਆਫਰ
Samsung Independence Day ਆਫਰ ਤਹਿਤ ਪ੍ਰੀਮੀਅਮ ਏ.ਆਈ. ਟੀਵੀ ਨੂੰ ਖਰੀਦਣ 'ਤੇ ਗਾਹਕਾਂ ਨੂੰ ਫ੍ਰੀ Serif TV ਮਿਲੇਗਾ। ਇਸ ਟੀਵੀ ਦੀ ਕੀਮਤ 89,990 ਰੁਪਏ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ 47,990 ਰੁਪਏ ਦੀ ਕੀਮਤ ਦਾ ਸਾਊਂਡਬਾਰ ਕੁਝ ਟੀਵੀ ਮਾਡਲਾਂ ਦੇ ਨਾਲ ਫ੍ਰੀ ਮਿਲੇਗਾ।
ਧਿਆਨ ਰਹੇ ਕਿ ਕੁਝ ਟੀਵੀ ਮਾਡਲਾਂ ਦੇ ਨਾਲ ਹੀ ਕੰਪਨੀ ਫ੍ਰੀ ਟੀਵੀ ਦੇ ਰਹੀ ਹੈ। ਗਾਹਕ ਐਡੀਸ਼ਨਲ ਬੈਨੀਫਇਟਸ ਦਾ ਫਾਇਦਾ ਚੁੱਕ ਸਕਦੇ ਹਨ। ਕੰਪਨੀ 20 ਫੀਸਦੀ ਦਾ ਕੈਸ਼ਬੈਕ ਆਫਰ ਕਰ ਰਹੀ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ 2,777 ਰੁਪਏ ਦੀਆਂ ਆਸਾਨ ਕਿਸ਼ਤਾਂ ਦਾ ਵੀ ਆਪਸ਼ਨ ਮਿਲ ਰਿਹਾ ਹੈ।
ਇਨ੍ਹਾਂ ਟੀਵੀ 'ਚ ਕੀ ਹੈ ਖਾਸ
Neo QLED 8K ਸਮਾਰਟ ਟੀਵੀ 'ਚ NQ8 AI Gen 3 ਪ੍ਰੋਸੈਸਰ ਮਿਲਦਾ ਹੈ। ਇਹ ਪ੍ਰੋਸੈਸਰ ਟੀਵੀ 'ਤੇ ਦਿਸਣ ਵਾਲੇ ਕੰਟੈਂਟ ਦੀ ਕੁਆਲਿਟੀ ਨੂੰ ਏ.ਆਈ. ਦੀ ਮਦਦ ਨਾਲ ਬਿਹਤਰ ਕਰ ਦਿੰਦਾ ਹੈ। ਕੰਪਨੀ ਦੀ ਮੰਨੀਏ ਤਾਂ ਇਸ ਵਿਚ ਰੀਅਲ ਲਾਫ ਵਰਗੀ ਪਿਕਚਰ ਕੁਆਲਿਟੀ ਮਿਲੇਗੀ। ਨਾਲ ਹੀ ਇਹ ਟੀਵੀ Knox ਸਕਿਓਰਿਟੀ ਦੇ ਨਾਲ ਆਉਂਦਾ ਹੈ, ਜੋ ਮਾਲਵੇਅਰਜ਼ ਨੂੰ ਡਿਵਾਈਸ 'ਚ ਇੰਸਟਾਲ ਹੋਣ ਤੋਂ ਆਟੋਮੈਟਿਕ ਰੋਕਦਾ ਹੈ।
OLED ਟੀਵੀ ਰੇਂਜ 'ਚ NQ4 Gen 2 ਪ੍ਰੋਸੈਸਰ ਇਸਤੇਮਾਲ ਕੀਤਾ ਗਿਆ ਹੈ। ਇਹ ਟੀਵੀ ਮੋਸ਼ਨ ਐਕਸੀਲੇਰੇਸ਼ਨ 144Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦਾ ਹੈ। ਇਹ ਟੀਵੀ ਗੇਮਿੰਗ ਦੇ ਦੀਵਾਨਿਆਂ ਲਈ ਚੰਗਾ ਆਪਸ਼ਨ ਹੈ। ਇਸ ਤੋਂ ਇਲਾਵਾ QLED TV 'ਚ ਕੋਂਟਮ ਡਾਟ ਤਕਨਾਲੋਜੀ ਦੇਖਣ ਨੂੰ ਮਿਲੇਗੀ। ਸੈਮਸੰਗ ਦੀ ਪ੍ਰੀਮੀਅਮ ਰੇਂਜ 'ਚ ਇਨ੍ਹਾਂ ਟੀਵੀ ਦੇ ਨਾਲ UHD TV ਅਤੇ Serif TV ਰੇਂਜ ਆਉਂਦੀ ਹੈ।