ਸਿਰਫ਼ 6,799 ਰੁਪਏ ਵਿਚ ਮਿਲ ਰਿਹੈ Samsung ਦਾ ਨਵਾਂ ਸਮਾਰਟ ਫ਼ੋਨ, ਪਹਿਲੀ ਫਲੈਸ਼ ਸੇਲ ਅੱਜ

Tuesday, Feb 09, 2021 - 05:59 PM (IST)

ਨਵੀਂ ਦਿੱਲੀ - ਸੈਮਸੰਗ (Samsung) ਦਾ ਨਵਾਂ ਬਜਟ ਸਮਾਰਟਫੋਨ ਗਲੈਕਸੀ ਐਮ02 (Samsung Galaxy M02) 9 ਫਰਵਰੀ ਯਾਨੀ ਕਿ ਅੱਜ ਪਹਿਲੀ ਵਿਕਰੀ ਲਈ ਉਪਲਬਧ ਕਰਾਇਆ ਜਾ ਰਿਹਾ ਹੈ। ਵਿਕਰੀ ਐਮਾਜ਼ਾਨ ਇੰਡੀਆ ਅਤੇ ਸੈਮਸੰਗ ਦੀ ਅਧਿਕਾਰਤ ਵੈਬਸਾਈਟ 'ਤੇ ਦੁਪਹਿਰ 12 ਵਜੇ ਸ਼ੁਰੂ ਹੋ ਗਈ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਵਾਟਰਡ੍ਰੌਪ ਨਾਚ ਡਿਸਪਲੇਅ, ਡਿਊਲ ਕੈਮਰਾ, ਥਿਨ ਬੇਜ਼ਲ ਅਤੇ ਇਸ ਦੀ 5000 ਐਮ.ਏ.ਐਚ. ਦੀ ਬੈਟਰੀ ਹੈ। ਅਜਿਹੀਆਂ ਖ਼ਾਸ ਵਿਸ਼ੇਸ਼ਤਾਵਾਂ ਹੋਣ ਦੇ ਬਾਵਜੂਦ ਕੰਪਨੀ ਨੇ ਇਸ ਫੋਨ ਨੂੰ 6,999 ਰੁਪਏ ਵਿਚ ਲਾਂਚ ਕੀਤਾ ਹੈ।  ਸ਼ੁਰੂਆਤੀ ਕੀਮਤ ਦੇ ਤਹਿਤ, ਫੋਨ ਨੂੰ 6,799 ਰੁਪਏ ਵਿਚ ਉਪਲਬਧ ਕਰਵਾਇਆ ਜਾ ਰਿਹਾ ਹੈ।

ਆਓ ਜਾਣਦੇ ਹਾਂ ਇਸ ਬਜਟ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ

ਸੈਮਸੰਗ ਗਲੈਕਸੀ ਐਮ02 'ਚ 6.5 ਇੰਚ ਦੀ ਐਚ.ਡੀ. ਪਲੱਸ ਇਨਫਿਨਟੀ ਵੀ ਡਿਸਪਲੇਅ ਦਿੱਤੀ ਗਈ ਹੈ। ਫੋਨ ਵਿਚ ਪ੍ਰੋਸੈਸਰ ਦੇ ਤੌਰ ਤੇ ਮੀਡੀਆ ਟੈਕ ਦਾ ਸਪੋਰਟ ਦਿੱਤਾ ਗਿਆ ਹੈ। ਇਹ ਐਂਡਰਾਇਡ 10 'ਤੇ ਆਧਾਰਿਤ One UI 'ਤੇ ਆਧਾਰਤ ਹੋਵੇਗਾ।

ਇਹ ਵੀ ਪੜ੍ਹੋ- 3 ਲੱਖ ਰੁਪਏ ਤੋਂ ਵੀ ਸਸਤੀਆਂ ਹਨ ਇਹ ਕਾਰਾਂ, ਦੇਸ਼ ਵਿਚ ਕੀਤੀਆਂ ਜਾ ਰਹੀਆਂ ਹਨ ਬੇਹੱਦ ਪਸੰਦ

ਫੋਨ ਦੋ ਸਟੋਰੇਜ ਵੇਰੀਐਂਟ 2 ਜੀ.ਬੀ. ਰੈਮ 32 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ 32 ਜੀ.ਬੀ. ਸਟੋਰੇਜ ਆਪਸ਼ਨ 'ਚ ਆਵੇਗਾ। ਮੈਮਰੀ ਕਾਰਡ ਦੀ ਮਦਦ ਨਾਲ ਫੋਨ ਦੀ ਸਟੋਰੇਜ ਨੂੰ 1 ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਚਾਰ ਕਲਰ ਆਪਸ਼ਨ ਬਲਿਊ, ਰੈਡ, ਗ੍ਰੇ ਅਤੇ ਬਲੈਕ ਕਲਰ ਵਿਚ ਉਪਲੱਬਧ ਹੋਵੇਗਾ।

ਕੈਮਰੇ ਦੇ ਤੌਰ 'ਤੇ ਸੈਮਸੰਗ ਗਲੈਕਸੀ ਐਮ02 ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਇਸਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਹੀ ਮੈਕਰੋ ਫੋਟੋਗ੍ਰਾਫੀ ਲਈ ਇਕ ਹੋਰ ਲੈਂਜ਼ ਦਿੱਤਾ ਗਿਆ ਹੈ। ਇਸ ਬਜਟ ਫੋਨ ਵਿਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਇਹ ਵੀ ਪੜ੍ਹੋ- Honda ਨੇ ਸ਼ੁਰੂ ਕੀਤੀ ਅਫਰੀਕਾ ਟਵਿਨ ਐਡਵੈਂਚਰ ਸਪੋਰਟਸ ਦੀ ਸਪੁਰਦਗੀ

ਬਹੁਤ ਹੀ ਸਸਤੇ ਫੋਨ ਵਿਚ 5000mAh ਦੀ ਬੈਟਰੀ 

ਸੈਮਸੰਗ ਦਾ ਇਹ ਨਵਾਂ ਫੋਨ ਗਲੈਕਸੀ ਐਮ01 ਦਾ ਸਕਸੇਸਰ ਫੋਨ ਹੈ। ਪਾਵਰ ਬੈਕਅਪ ਲਈ ਫੋਨ ਨੂੰ 5,000mAh ਦੀ ਬੈਟਰੀ ਮਿਲੇਗੀ, ਜੋ 10W ਚਾਰਜਿੰਗ ਸਪੋਰਟ ਦੇ ਨਾਲ ਆਵੇਗੀ। ਕੁਨੈਕਟੀਵਿਟੀ ਲਈ ਇਸ ਫੋਨ ਵਿਚ 4G ਐਲ.ਟੀ.ਈ., ਵਾਈ-ਫਾਈ, ਬਲੂਟੁੱਥ, ਜੀ.ਪੀ.ਐਸ. / ਏ-ਜੀ.ਪੀ.ਐਸ., ਅਤੇ ਯੂ.ਐਸ.ਬੀ . ਟਾਈਪ-ਸੀ ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਹਨ।

ਇਹ ਵੀ ਪੜ੍ਹੋ- ਏਅਰਪੋਰਟ ਤੋਂ ਬਾਅਦ ਹੁਣ ਦਿੱਲੀ-ਮੁੰਬਈ ਸਮੇਤ ਕਈ ਰੇਲਵੇ ਸਟੇਸ਼ਨਾਂ 'ਤੇ ਅਡਾਨੀ ਦੀ ਨਜ਼ਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News