ਚੀਨ ਨਹੀਂ ਹੁਣ ਵੀਅਤਨਾਮ ''ਚ ਹੋਵੇਗਾ ਸੈਮਸੰਗ ਦੀ ਡਿਸਪਲੇਅ ਦਾ ਪ੍ਰੋਡਕਸ਼ਨ : ਰਿਪੋਰਟ

Saturday, Jun 20, 2020 - 12:14 AM (IST)

ਗੈਜੇਟ ਡੈਸਕ—ਪਹਿਲਾਂ ਕੋਰੋਨਾ ਵਾਇਰਸ ਅਤੇ ਫਿਰ ਭਾਰਤ ਚੀਨ-ਸਰਹੱਦ ਵਿਵਾਦ ਤੋਂ ਬਾਅਦ ਚੀਨ ਦੇ ਪ੍ਰਤੀ ਦੁਨੀਆ ਦਾ ਨਜ਼ਰੀਆ ਬਦਲ ਰਿਹਾ ਹੈ। ਤਮਾਤ ਕੰਪਨੀਆਂ ਚੀਨ ਤੋਂ ਆਪਣਾ ਬਾਜ਼ਾਰ ਸਮੇਟ ਰਹੀਆਂ ਹਨ। ਇਸ ਦੌਰਾਨ ਖਬਰ ਹੈ ਕਿ ਸੈਮਸੰਗ ਇਲੈਕਟ੍ਰਾਨਿਕਸ ਵੀ ਆਪਣੇ ਡਿਸਪਲੇਅ ਪ੍ਰੋਡਕਸ਼ਨ ਨੂੰ ਚੀਨ ਤੋਂ ਵੀਅਤਨਾਮ ਲੈ ਜਾਣ ਦੀ ਤਿਆਰੀ ਕਰ ਰਹੀ ਹੈ, ਹਾਲਾਂਕਿ ਸੈਮਸੰਗ ਨੇ ਇਸ ਮਾਮਲੇ 'ਚ ਅਜੇ ਤੱਕ ਕੋਈ ਆਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ।

ਸੈਮਸੰਗ ਵੀਅਤਨਾਮ ਦਾ ਸਭ ਤੋਂ ਵੱਡਾ ਨਿਵੇਸ਼ਕ ਹੈ। ਸੈਮਸੰਗ ਦਾ ਵੀਅਤਨਾਮ 'ਚ ਕੁੱਲ 17 ਬਿਲੀਅਨ ਡਾਲਰਸ ਕਰੀਬ 1.29 ਲੱਖ ਕਰੋੜ ਰੁਪਏ ਦਾ ਨਿਵੇਸ਼ ਹੈ। ਤਾਈਵਾਨ ਦੀ ਅਖਬਾਰ Tuoi Tre ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸੈਮਸੰਗ ਵੀਅਤਨਾਮ ਨੂੰ ਹੋਰ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਲਈ ਇਕ ਮਹਤੱਵਪੂਰਨ ਪ੍ਰਵੇਸ਼ ਦੁਆਰ ਅਤੇ ਆਪਣੀ ਗਲਬੋਲੀ ਸਪਲਾਈ ਚੇਨ ਨੂੰ ਇਕ ਲਿੰਕ ਵਜੋਂ ਦੇਖਦਾ ਹੈ।

ਇਸ ਕਦਮ ਨਾਲ ਵੀਅਤਨਾਮ ਸੈਮਸੰਗ ਦੀ ਸਕਰੀਨ ਦਾ ਸਭ ਤੋਂ ਵੱਡਾ ਸਪਲਾਇਰ ਹੋਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਮਸੰਗ ਦੀ ਸਕਰੀਨ ਦਾ ਉਤਪਾਦਨ ਹੋ ਚੀ ਮਿਨ ਸਿਟੀ 'ਚ ਸੈਮਸੰਗ ਇਲੈਕਟ੍ਰਾਨਿਕਸ ਕੰਪਲੈਕਸ 'ਚ ਹੋਵੇਗਾ ਜੋ ਕਿ ਵੀਅਤਨਾਮ ਦਾ ਬਿਜ਼ਨੈੱਸ ਹਬ ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਦੱਖਣੀ ਕੋਰੀਆਈ ਕੰਪਨੀ ਸੈਮਸੰਗ ਪਹਿਲਾਂ ਤੋਂ ਹੀ ਡਿਸਪਲੇਅ ਦਾ ਪ੍ਰੋਡਕਸ਼ਨ ਵੀਅਤਨਾਮ 'ਚ ਕਰ ਰਹੀ ਹੈ। ਵੀਅਤਨਾਮ 'ਚ ਸੈਮਸੰਗ ਦੀਆਂ 6 ਫੈਕਟਰੀਜ਼, ਦੋ ਰਿਸਰਚ ਸੈਂਟਰਸ ਅਤੇ ਇਕ ਡਿਵੈੱਲਪਮੈਂਟ ਸੈਂਟਰ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਐਪਲ ਦੇ ਸਾਰੇ ਆਈਫੋਨ ਐੱਸ.ਈ. 2020 ਜਲਦ ਹੀ ਮੇਡ ਇਨ ਇੰਡੀਆ ਹੋਣਗੇ। ਇਸ ਦੇ ਲਈ ਤਾਈਵਾਨ ਦੀ ਇਕ ਕੰਪਨੀ ਨਾਲ ਗੱਲ ਚੱਲ ਰਹੀ ਹੈ ਜੋ ਪਾਰਟਸ ਦੀ ਸਪਲਾਈ ਭਾਰਤ 'ਚ ਕਰੇਗੀ। ਐਪਲ ਦੇ ਇਸ ਕਦਮ ਨਾਲ ਕੰਪਨੀ ਨੂੰ 20 ਫੀਸਦੀ ਆਯਾਤ ਸ਼ੁਲਕ ਨਹੀਂ ਦੇਣਾ ਹੋਵੇਗਾ।


Karan Kumar

Content Editor

Related News