Royal Enfield ਲਿਆ ਰਹੀ ਨਵੀਂ ਬਾਈਕ, ਕੰਪਨੀ ਨੇ Guerilla 450 ਨਾਮ ਕੀਤਾ ਟ੍ਰੇਡਮਾਰਕ

Tuesday, Dec 26, 2023 - 02:29 PM (IST)

Royal Enfield ਲਿਆ ਰਹੀ ਨਵੀਂ ਬਾਈਕ, ਕੰਪਨੀ ਨੇ Guerilla 450 ਨਾਮ ਕੀਤਾ ਟ੍ਰੇਡਮਾਰਕ

ਆਟੋ ਡੈਸਕ- ਰਾਇਲ ਐਨਫੀਲਡ ਨੇ ਹਾਲ ਹੀ 'ਚ ਇਕ ਨਵਾਂ ਨਾਂ Guerilla 450 ਟ੍ਰੇਡਮਾਰਕ ਕੀਤਾ ਹੈ। ਇਹ ਨਵੀਂ ਬਾਈਕ ਜਾਂ ਵੇਰੀਐਂਟ ਹੋ ਸਕਦਾ ਹੈ। ਕੰਪਨੀ ਇਸਨੂੰ ਆਉਣ ਵਾਲੇ ਸਮੇਂ 'ਚ ਕਦੇ ਵੀ ਲਾਂਚ ਕਰ ਸਕਦੀ ਹੈ। ਇਸਤੋਂ ਇਲਾਵਾ ਰਾਇਲ ਐਨਫੀਲਡ ਨੇ Goan Classic 350 ਨਾਂ ਵੀ ਟ੍ਰੇਡਮਾਰਕ ਕੀਤਾ ਹੈ। ਉਮੀਦ ਹੈ ਕਿ ਇਹ ਕਲਾਸਿਕ 350 'ਤੇ ਆਧਾਰਿਤ ਇਕ ਨਵਾਂ ਵੇਰੀਐਂਟ ਹੋਵੇਗਾ। ਰਾਇਲ ਐਨਫੀਲਡ Guerilla 450 ਨਵੇਂ 450 ਪਲੇਟਫਾਰਮ 'ਤੇ ਆਧਾਰਿਤ ਹੋ ਸਕਦੀ ਹੈ, ਜੋ ਦੂਜੀ ਪੀੜ੍ਹੀ ਦੀ ਹਿਮਾਲਿਅਨ 450 ਦੇ ਨਾਲ ਸ਼ੁਰੂ ਹੋਇਆ ਸੀ। 

PunjabKesari

ਇੰਨੇ ਨਾਮ ਕੀਤੇ ਹਨ ਟ੍ਰੇਡਮਾਰਕ

Guerilla 450 ਅਤੇ Goan Classic 350 ਤੋਂ ਇਲਾਵਾ ਰਾਇਲ ਐਨਫੀਲਡ ਨੇ ਫਲਾਇੰਗ ਪਿੱਸੂ, ਇੰਟਰਸੈਪਟਰ ਬਿਅਰ 650, ਰੋਡਸਟਰ, ਕਰੂਜ਼ਰ, ਕੈਫੇ ਰੇਸਰ ਅਤੇ ਹੋਰ ਨਾਵਾਂ ਨੂੰ ਵੀ ਟ੍ਰੇਡਮਾਰਕ ਕੀਤਾ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਇਨ੍ਹਾਂ 'ਚੋਂ ਕਿਹੜੇ ਨਾਵਾਂ ਨੂੰ ਅਸਲ ਰੂਪ ਦਿੱਤਾ ਜਾਵੇਗਾ। 


author

Rakesh

Content Editor

Related News