‘ਰਾਇਲ ਐਨਫੀਲਡ ਬੁਲੇਟ 350’ ਸਿਲਵਰ ਪਿਨਸ੍ਰਟਾਈਪਸ ’ਚ ਮੁਹੱਈਆ

Thursday, Jan 25, 2024 - 06:44 PM (IST)

‘ਰਾਇਲ ਐਨਫੀਲਡ ਬੁਲੇਟ 350’ ਸਿਲਵਰ ਪਿਨਸ੍ਰਟਾਈਪਸ ’ਚ ਮੁਹੱਈਆ

ਆਟੋ ਡੈਸਕ- ਮੋਟਰਸਾਈਕਲ ਦੀ ਦੁਨੀਆ ’ਚ ਅਸਲੀ ਆਈਕਨ, ਰਾਇਲ ਐਨਫੀਲਡ ਬੁਲੇਟ 350 ਆਪਣੀ ਲੰਬੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ। ਸਤੰਬਰ 2023 ’ਚ ਰਾਇਲ ਐਨਫੀਲਡ ਦੇ ਸੂਪਰ ਸਮੂਥ ਅਤੇ ਪੂਰੇ ਸੰਸਾਰ ’ਚ ਮਸ਼ਹੂਰ ਜੇ-ਸੀਰੀਜ਼ ਇੰਜਣ ਦੇ ਨਾਲ ਲਾਂਚ ਕੀਤੀ ਗਈ, ਨਵੀਂ ਬੁਲੇਟ 350 ਆਪਣੇ ਮਾਡਲਾਂ ਅਤੇ ਕਲਰਵੇਜ ’ਚ ਇਕ ਨਵਾਂ ਐਡੀਸ਼ਨ ਲੈ ਕੇ ਆਈ ਹੈ। 

ਹੁਣ ਬੁਲੇਟ 350 ਦੇ ਮਿਲਟਰੀ ਸਿਲਵਰਬਲੈਕ ਅਤੇ ਮਿਲਟਰੀ ਸਿਲਵਰਰੇਡ ਮਾਡਲਾਂ ’ਚ ਹੱਥ ਨਾਲ ਪੇਂਟ ਕੀਤੀ ਗਈ ਸਿਲਵਰ ਪਿਨਸਟ੍ਰਾਈਪਸ ਹੋਣਗੀਆਂ। ਮਿਲਟਰੀ ਅਤੇ ਸਟੈਂਡਰਡ ਮਾਡਲਾਂ ਦੇ ਵਿਚਕਾਰ ਇਸ ਨਵੇਂ ਐਡੀਸ਼ਨ ਦੇ ਨਾਲ ਸਾਲਿਡ ਕਲਰ ਦੇ ਟੈਂਕ ਦੀ ਖੂਬਸੂਰਤੀ ਵਧਾਉਣ ਦੇ ਲਈ ਉਸ ’ਤ ਹੱਥ ਨਾਲ ਪੇਂਟ ਕੀਤੀ ਗਈ ਸਿਲਵਰ ਪਿਨਸਟ੍ਰਾਈਪਸ ਦਿੱਤੀਆਂ ਗਈਆਂ ਹਨ। ਸਾਲ 2024 ਬੁਲੇਟ 350 ਹੁਣ ਹੱਥਾਂ ਨਾਲ ਨਿਰਮਿਤ ਪ੍ਰੀਮੀਅਮ ਫਿਨਿਸ਼ ਦੇ ਨਾਲ ਚਾਰ ਅਲੱਗ-ਅਲੱਗ ਐਡੀਸ਼ਜ ਬੁਲੇਟ ਮਿਲਟਰੀ, ਬੁਲੇਟ ਮਿਲਟਰੀ ਸਿਲਵਰ, ਬੁਲੇਟ ਸਟੈਂਡਰਡ ਅਤੇ ਬੁਲੇਟ ਬਲੈਕ ਗੋਲਡ ’ਚ ਉਪਲਬਧ ਹੋਵੇਗੀ। 

ਇਸਦਾ ਨਵਾਂ ਮਿਲਟਰੀ ਸਿਲਵਰਬਲੈਕ ਅਤੇ ਮਿਲਟਰੀ ਸਿਲਵਰਰੇਡ ਮਾਡਲ ਸਿੰਗਲ ਚੈਨਲ ਏਬੀਐਸ, ਰੀਅਰ ਡਰਮ ਬ੍ਰੇਕ ਦੇ ਨਾਲ ਆਵੇਗਾ। ਹੋਰ ਮਾਡਲਾਂ ਅਤੇ ਕਲਰਵੇ ਇੱਕੋ ਜਿਹੇ ਰਹਿਣਗੇ ਅਤੇ ਟਾਪ-ਆਫ-ਦਿ-ਲਾਈਨ ਮਾਡਲ ਮੈਟ ਅਤੇ ਗਲਾਸ ਬਲੈਕ ਟੈਂਕ, ਕਾਪਰ ਐਂਡ ਗੋਲਡ 3ਡੀ ਬੈਜ, ਕਾਪਰ ਪਿਨਸਟ੍ਰਾਈਪਿੰਗ ਅਤੇ ਆਨ-ਟ੍ਰੇਂਡ, ਬਲੈਕਡ-ਆਊਟ ਇੰਜਣ ਅਤੇ ਕੰਪੋਨੈਂਟਸ ਦੇ ਨਾਲ ਬੁਲੇਟ ਬਲੈਕ ਗੋਲਡ ਹੈ। ਨਵੀਂ ਬੁਲੇਟ ਮਿਲਟਰੀ ਸਿਲਵਰਬਲੈਕ ਅਤੇ ਸਿਲਵਰਰੇਡ ਅੱਜ ਤੋਂ ਸਾਰੇ ਰਾਇਲ ਐਨਫੀਲਡ ਸਟੋਰਾਂ ’ਤੇ 1,79,000/- ਰੁਪਏ ਦੇ ਐਕਸ-ਸ਼ੋਅਰੂਮ ਕੀਮਤ ’ਚ ਮਿਲਣ ਲੱਗੇਗੀ।


author

Rakesh

Content Editor

Related News