ਹਵਾ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦਾ ਪਤਾ ਲਾਏਗਾ ਰੋਡ ਸਾਈਡ ਸੈਂਸਰ

08/19/2019 10:42:42 AM

ਗੈਜੇਟ ਡੈਸਕ– ਅੱਜ ਦੇ ਸਮੇਂ ਵਿਚ ਸੜਕ 'ਤੇ ਵਾਹਨਾਂ ਵਲੋਂ ਜ਼ਿਆਦਾ ਸਪੀਡ ਤੇ ਜ਼ਿਆਦਾ ਰੌਲਾ ਪਾਉਣ 'ਤੇ ਡਿਵਾਈਸਿਜ਼ ਰਾਹੀਂ ਇਸ ਦਾ ਪਤਾ ਲਾਇਆ ਜਾਂਦਾ ਹੈ ਪਰ ਹੁਣ ਅਜਿਹਾ ਸੈਂਸਰ ਤਿਆਰ ਕੀਤਾ ਗਿਆ ਹੈ, ਜੋ ਵਾਹਨਾਂ ਵਲੋਂ ਪ੍ਰਦੂਸ਼ਣ ਫੈਲਾਉਣ 'ਤੇ ਇਸ ਦਾ ਵੀ ਪਤਾ ਲਾ ਲਵੇਗਾ।

ਇਹ ਖਾਸ ਕਿਸਮ ਦਾ ਸੈਂਸਰ ਆਸਟਰੀਆ ਦੀ ਗ੍ਰੈਜ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਖੋਜੀਆਂ ਵਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਇਸ ਨੂੰ CARES (ਸਿਟੀ ਏਅਰ ਰਿਮੋਟ ਐਮਿਸ਼ਨ ਸੈਂਸਿੰਗ) ਪ੍ਰਾਜੈਕਟ ਤਹਿਤ ਬਣਾਇਆ ਹੈ।

ਕੈਮਰੇ ਨਾਲ ਅਟੈਚ ਹੋ ਸਕਦੈ ਇਹ ਸੈਂਸਰ
ਰਿਪੋਰਟ ਅਨੁਸਾਰ ਇਸ ਸੈਂਸਰ ਨੂੰ ਕੈਮਰੇ ਨਾਲ ਅਟੈਚ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਦੀ ਲਾਇਸੈਂਸ ਪਲੇਟ ਨੂੰ ਵੀ ਕੈਪਚਰ ਕਰਨ ਵਿਚ ਮਦਦ ਕਰੇਗਾ। ਇਸ ਰਾਹੀਂ ਪਤਾ ਲਾਇਆ ਜਾ ਸਕੇਗਾ ਕਿ ਕਿਹੜੀ ਕਾਰ, ਟਰੱਕ ਜਾਂ ਮੋਟਰਸਾਈਕਲ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਅਜੇ ਇਸ ਸੈਂਸਰ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ। ਆਸ ਹੈ ਕਿ ਇਸ ਦਾ ਉਤਪਾਦਨ 2022 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।


Related News