ਇਨਸਾਨਾਂ ਦੀ ਤਰ੍ਹਾਂ ਹੁਣ ਕੰਪਿਊਟਰ ਵੀ ਸਿਖ ਸਕਣਗੇ
Tuesday, Dec 15, 2015 - 05:08 PM (IST)

ਜਲੰਧਰ— ਵਿਗਿਨੀਆਂ ਨੇ ਇਕ ਅਜਿਹਾ ਐਲਗੋਰਿਥਮ ਵਿਕਸਿਤ ਕਰਨ ''ਚ ਸਫਲਤਾ ਹਸਿਲ ਕਰ ਲਈ ਹੈ ਜੋ ਸਾਡੇ ਸਿੱਖਣ ਦੀ ਸਮਰੱਥਾ ਨੂੰ ਫੜ੍ਹ ਸਕਦਾ ਹੈ। ਇਸ ਨਾਲ ਕੰਪਿਊਟਰਸ ਕਿਸੇ ਵਿਚਾਰ ਨੂੰ ਪਛਾਣ ਕੇ ਉਸ ਨੂੰ ਸਹੀ ਤਰ੍ਹਾਂ ਆਕਾਰ ਦੇ ਸਕਣਗੇ। ਇਨ੍ਹਾਂ ਆਕਾਰਾਂ ''ਚ ਪਛਾਣ ਕਰਨਾ ਮੁਸ਼ਕਿਲ ਹੋਵੇਗਾ ਕਿ ਇਹ ਕਿਸੇ ਇਨਸਾਨ ਨੇ ਬਣਾਏ ਹਨ ਜਾਂ ਕੰਪਿਊਟਰ ਨੇ। ਇਸ ਨਾਲ ਰਚਨਾਤਮਕ ਕੰਮ ਲਈ ਵੀ ਕੰਪਿਊਟਰਸ ਦੀ ਵਰਤੋਂ ਸੰਭਵ ਹੋ ਸਕੇਗੀ। ਕੰਪਿਊਟਰਸ ਨਵੀਂ ਵਿਚਾਰਧਾਰਾ ਨੂੰ ਵੀ ਤੇਜ਼ੀ ਨਾਲ ਸਿੱਖ ਸਕਣਗੇ।
ਨਿਊਯਾਰਕ ਯੂਨੀਵਰਸਿਟੀ ਦੇ ਬ੍ਰੈਂਡਲ ਲੇਕ ਨੇ ਕਿਹਾ ਕਿ ਜਿਵੇਂ ਕੋਈ ਨਵੇਂ ਡਾਂਸ ਦੇ ਸਟੈੱਪ ਜਾਂ ਨਵੇਂ ਵਰਣਨਾਂ ''ਚ ਨਵਾਂ ਸ਼ਬਦ ਜਾਂ ਰਸੋਈ ਦੇ ਨਵੇਂ ਉਪਕਰਣਾਂ ਨੂੰ ਸਿੱਖਣ ਲਈ ਮਨੁੱਖ ਨੂੰ ਕੁਝ ਉਦਾਹਰਣ ਦਿੱਤੇ ਜਾਂਦੇ ਹਨ ਉਸੇ ਤਰ੍ਹਾਂ ਹੀ ਕੁਝ ਉਦਾਹਰਣਾਂ ਦੇ ਕੇ ਕੰਪਿਊਟਰ ਵੀ ਨਵੇਂ ਵਿਚਾਰ ਨੂੰ ਸਮਝ ਸਕਣਗੇ।