ਫਰੀ ਇੰਟਰਨੈੱਟ ਤੋਂ ਬਾਅਦ ਜਲਦੀ ਹੀ ਪੇਸ਼ ਹੋਵੇਗੀ ਜਿਓ ਦੀ DTH ਸਰਵਿਸ
Friday, May 05, 2017 - 12:00 PM (IST)

ਜਲੰਧਰ- ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਫਰੀ 4ਜੀ ਸੇਵਾ ਤੋਂ ਬਾਅਦ ਹੁਣ ਜਿਓ ਬਾਜ਼ਾਰ ''ਚ ਆਪਣੀ DTH ਸੇਵਾ ਪੇਸ਼ ਕਰਨ ਦੀ ਤਿਆਰੀ ''ਚ ਹੈ। ਪਿਛਲੇ ਕਾਫੀ ਸਮੇਂ ਤੋਂ ਲੀਕ ਹੋ ਰਹੀਆਂ ਖਬਰਾਂ ਮੁਤਾਬਕ ਜਿਓ ਆਪਣੀ DTH ਸੇਵਾ ਨੂੰ ਅਪ੍ਰੈਲ ''ਚ ਲਾਂਚ ਕਰਨ ਵਾਲੀ ਸੀ। ਜਿਓ ਕੇਅਰ ਡਾਟ ਨੈੱਟ ਮੁਤਾਬਕ ਜਿਓ ਜਲਦੀ ਹੀ DTH ਸਰਵਿਸ ਲਾਂਚ ਕਰ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਕੋਈ ਪੁੱਸ਼ਟੀ ਨਹੀਂ ਕੀਤੀ ਗਈ ਹੈ ਕਿ ਕੰਪਨੀ ਇਸ ਸੇਵਾ ਨੂੰ ਕਦੋਂ ਤੱਕ ਪੇਸ਼ ਕਰੇਗੀ।
ਮਈ ''ਚ ਲਾਂਚ ਕਰੇਗੀ ਸਰਵਿਸ!
ਵੈੱਬਸਾਈਟ ਮੁਤਾਬਕ ਜਿਓ ਨੇ ਬ੍ਰਾਡਬੈਂਡ ਸਰਵਿਸ ''ਤੇ ਪਹਿਲਾਂ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਤਹਿਤ ਸਾਰੇ ਸ਼ਹਿਰਾਂ ''ਚ ਆਪਟਿਕਲ ਫਾਈਬਰ ਕੇਬਲ ਵਿਛਾਏ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਜਿਓ DTH ਸਰਵਿਸ ਨੂੰ ਇਸੇ ਮਹੀਨੇ ਪੇਸ਼ ਕਰ ਸਕਦੀ ਹੈ। ਰਿਲਾਇਸ ਜਿਓ ਦੇ 4“8 ਲਈ ਜਲਦੀ ਹੀ ਆਨਲਾਈਨ ਬੁਕਿੰਗ ਸ਼ੁਰੂ ਹੋ ਸਕਦੀ ਹੈ।
ਸਸਤੀ ਕੀਮਤ ਦੇ ਨਾਲ ਹੋ ਸਕਦੀ ਹੈ ਪੇਸ਼-
ਜਿਓ ਦੇ ਮੋਬਾਇਲ ਪਲਾਨ ਦੀ ਤਰ੍ਹਾਂ Jio DTH ਸੇਵਾ ਦੀਆਂ ਦਰਾਂ ਵੀ ਕਾਫੀ ਸਸਤੀਆਂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਖਬਰਾਂ ਦੀ ਮੰਨੀਏ ਤਾਂ Jio DTH ਦਾ ਸ਼ੁਰੂਆਤੀ ਪਲਾਨ 49-55 ਰੁਪਏ ਜਦਕਿ ਸਭ ਤੋਂ ਮਹਿੰਗਾ ਪਲਾਨ 200 ਤੋਂ 250 ਰੁਪਏ ਤੱਕ ਹੋ ਸਕਦੀ ਹੈ। ਦੱਸ ਦਈਏ ਕਿ ਇਹ ਖਬਰਾਂ ਉਦੋਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਜਦੋਂ ਸੋਸ਼ਲ ਮੀਡੀਆ ''ਤੇ jio DTH ਸੈੱਟ-ਟਾਪ ਬਾਕਸ ਦੀਆਂ ਤਸਵੀਰਾਂ ਸਾਹਮਣੇ ਆਈਆਂ। ਸੋਸ਼ਲ ਮੀਡੀਆ ''ਤੇ ਸ਼ੇਅਰ ਤਸਵੀਰਾਂ ''ਚ ਸੈੱਟ-ਟਾਪ ਬਾਕਸ ਦੇ ਨਾਲ ਜਿਓ ਦਾ ਰਿਮੋਟ ਵੀ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ''ਤੇ Jio DTH ਨੂੰ ਲੈ ਕੇ ਖਬਰਾਂ ਸਾਹਮਣੇ ਆਈਆਂ ਹਨ।
ਬ੍ਰਾਡਬੈਂਡ ਵੀ ਕਰ ਸਕਦੀ ਹੈ ਪੇਸ਼-
ਜਿਓ ਫਰੀ ਇੰਟਰਨੈੱਟ, DTH ਸੇਵਾ ਤੋਂ ਬਾਅਦ ਬ੍ਰਾਡਬੈਂਡ ਸੇਵਾ ਨੂੰ ਵੀ ਸ਼ੁਰੂ ਕਰ ਸਕਦੀ ਹੈ। ਖਬਰਾਂ ਦੀ ਮੰਨੀਏ ਤਾਂ ਜਿਓ ਬ੍ਰਾਡਬੈਂਡ ਕੁਨੈਕਸ਼ਨ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਰਾਹੀਂ ਹਾਈ ਇੰਟਰਨੈੱਟ ਸਪੀਡ ਦੇਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਇਸ ਰਾਹੀਂ ਕੰਪਨੀ ਇੰਟਰਨੈੱਟ ਸੈੱਟ-ਟਾਪ ਬਾਕਸ ਰਾਹੀਂ ਆਨਲਾਈਨ ਟੀ.ਵੀ. ਚੈਨਲਸ ਆਪਣੇ ਟੀ.ਵੀ. ''ਤੇ ਦੇਖੇ ਜਾਣ ਦਾ ਦਾਅਵਾ ਕਰ ਰਹੀ ਹੈ।