170 ਦਿਨਾਂ ''ਚ 100 ਮਿਲੀਅਨ ਤੋਂ ਪਾਰ ਹੋਈ ਜਿਓ ਦੇ ਸਬਸਕ੍ਰਾਈਬਰਜ਼ ਦੀ ਗਿਣਤੀ : ਅੰਬਾਨੀ

Tuesday, Feb 21, 2017 - 03:47 PM (IST)

170 ਦਿਨਾਂ ''ਚ 100 ਮਿਲੀਅਨ ਤੋਂ ਪਾਰ ਹੋਈ ਜਿਓ ਦੇ ਸਬਸਕ੍ਰਾਈਬਰਜ਼ ਦੀ ਗਿਣਤੀ : ਅੰਬਾਨੀ

ਜਲੰਧਰ- ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੇਕਟਰ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਯੋ ਨੂੰ ਲੈ ਕੇ ਮੰਗਲਵਾਰ ਨੂੰ ਕੁੱਝ ਅਹਿਮ ਘੋਸ਼ਣਾਵਾਂ ਕੀਤੀਆਂ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਿਓ ਦਾ ਪ੍ਰਾਇਮ ਆਫਰ ਪੇਸ਼ ਕੀਤਾ। ਮੁਕੇਸ਼ ਅੰਬਾਨੀ ਨੇ ਐਲਨਾ ਕੀਤਾ ਕਿ ਜਿਓ ਪ੍ਰਾਈਮ ਮੈਂਬਰਸ ਨੂੰ ਮਾਰਚ 2018 ਤੱਕ ਅਨਲਿਮਟਿਡ ਬੇਨੀਫਿਟ ਮਿਲਦੇ ਰਹਿਣਗੇ। ਦੇਸ਼ਭਰ ''ਚ ਪੂਰੀ ਤਰ੍ਹਾਂ ਨਾਲ ਜਿਓ ਦੇ ਸਾਰਿਆਂ ਹੀ ਟੈਰਿਫ ਪਲਾਨਸ ''ਚ ਵੌਇਸ ਕਾਲਸ, ਕਿਸੇ ਵੀ ਨੈੱਟਵਰਕ ''ਤੇ ਹਮੇਸ਼ਾ ਮੁਫਤ ਰਹਿਣਗੀਆਂ। ਜਿਓ ਦੇ ਨੈੱਟਵਰਕ ''ਤੇ ਰੋਮਿੰਗ ਹਮੇਸ਼ਾ ਫ੍ਰੀ ਰਹੇਗੀ। ਰਿਲਾਇੰਸ ਜਿਓ1 ਅਪ੍ਰੈਲ ਤੋਂ ਟੈਰਿਫ ਪਲਾਨ ਵੀ ਲਾਂਚ ਕਰੇਗਾ।

 

ਮੁਕੇਸ਼ ਅੰਬਾਨੀ ਨੇ ਇਸ ਗੱਲ ਨੂੰ ਲੈ ਕੇ ਖੁਸ਼ੀ ਸਪਸ਼ਟ ਕੀਤੀ ਕਿ ਰਿਲਾਇੰਸ ਜਿਓ ਨੇ 10 ਕਰੋੜ ਗਾਹਕ ਬਣਾਉਣ ਦਾ ਟੀਚਾ ਸਿਰਫ 170 ਦਿਨ ''ਚ ਹਾਸਲ ਕੀਤਾ ਹੈ। ਇਸ ਤਰ੍ਹਾਂ ਇਕ ਸੈਕਿੰਡ ''ਚ ਅਸੀਂ ਸੱਤ ਗਾਹਕ ਜੋੜੇ ਹਨ। ਮੁਕੇਸ਼ ਅੰਬਾਨੀ ਨੇ ਕਿਹਾ ਕਿ 170 ਦਿਨ ਵਿੱਚ ਅਸੀਂ 50 ਲੱਖ ਰੋਜ਼ਗਾਰ ਦਿੱਤਾ ਹੈ ਇਸ ਤਰ੍ਹਾਂ ਜਿਓ ਨੇ 170 ਦਿਨ ''ਚ 10 ਕਰੋੜ ਗਾਹਕਾਂ ਦਾ ਟੀਚਾ ਹਾਸਲ ਕਰ ਕੇ ਅਸੀਂ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਦੇ ਲਈ ਰਿਲਾਇੰਸ ਜਿਓ ਦੇ ਗਾਹਕਾਂ ਨੂੰ ਦਿਲੋਂ ਧੰਨਵਾਦ ਕਰਦਾ ਹਾਂ।

 

ਮੋਬਾਇਲ ਡਾਟਾ ਇਸਤੇਮਾਲ ਨੂੰ ਲੈ ਕੇ ਭਾਰਤ ਦੁਨੀਆ ''ਚ ਪਹਿਲਾਂ ਨੰਬਰ ''ਤੇ ਆ ਗਿਆ ਹੈ। ਜਿਓ ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਨੈੱਟਵਰਕ ''ਚੋਂ ਇੱਕ ਹੈ। ਜਿਓ ਗਾਹਕਾਂ ਨੇ 100 ਕਰੋੜ ਗੀਗਾ ਬਾਈਟ ਡਾਟਾ ਇਸਤੇਮਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ''ਚ ਅਸੀਂ ਡਾਟਾ ਮੌਜੂਦਾ ਸਮਰੱਥਾ ਤੋਂ ਦੁੱਗਣੀ ਕਰਨ ਦੇ ਨਾਲ ਨਾਲ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਸੇਵਾ ''ਚ ਸੁਧਾਰ ਕਰਨ ''ਤੇ ਜ਼ੋਰ ਦਿੱਤਾ।


Related News