ਜੀਓ ਦਾ ਧਮਾਕੇਦਾਰ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 300GB ਡਾਟਾ

10/06/2020 11:18:27 AM

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਹਾਲ ਹੀ ’ਚ Jio PostpaidPlus ਤਹਿਤ ਆਪਣੇ ਨਵੇਂ ਪੋਸਟਪੇਡ ਪਲਾਂਨ ਲਾਂਚ ਕੀਤੇ ਹਨ। ਜੀਓ ਦੇ ਇਨ੍ਹਾਂ ਪੋਸਟਪੇਡ ਪਲਾਨਾਂ ਦੀ ਸ਼ੁਰੂਆਤ 399 ਰੁਪਏ ਤੋਂ ਹੋ ਕੇ 1,499 ਰੁਪਏ ਤਕ ਜਾਂਦੀ ਹੈ। ਇਨ੍ਹਾਂ ਸਾਰੇ ਪਲਾਨਾਂ ਦੀ ਖ਼ਾਸ ਗੱਲ ਹੈ ਕਿ ਕੰਪਨੀ ਇਨ੍ਹਾਂ ਦੇ ਨਾਲ ਪ੍ਰਸਿੱਧ OTT ਪਲੇਟਫਾਰਮ ਜਿਵੇਂ ਨੈਟਫਲਿਕਸ, ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ+ਹਾਟਸਟਾਰ ਦਾ ਸਬਸਕ੍ਰਿਪਸ਼ਨ ਮੁਫ਼ਤ ਆਫਰ ਕਰ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਜੀਓ ਦੇ 1,499 ਰੁਪਏ ਵਾਲੇ ਪੋਸਟਪੇਡ ਪਲਾਨ ’ਚ ਕੀ ਕੁਝ ਹੈ ਖ਼ਾਸ।

1,499 ਰੁਪਏਵਾਲਾ ਪੋਸਟਪੇਡ ਪਲੱਸ ਪਲਾਨ
ਰਿਲਾਇੰਸ ਜੀਓ ਦੇ 1,499 ਰੁਪਏ ਵਾਲੇ ਜੀਓ ਪੋਸਟਪੇਡ ਪਲੱਸ ਪਲਾਨ ’ਚ ਇਕ ਬਿੱਲ ਦੀ ਮਿਆਦ ’ਚ 300 ਜੀ.ਬੀ. ਹਾਈ-ਸਪੀਡ ਡਾਟਾ ਮਿਲਦਾ ਹੈ। 300 ਜੀ.ਬੀ. ਡਾਟਾ ਖ਼ਤਮ ਹੋਣ ਤੋਂ ਬਾਅਦ 10 ਰੁਪਏ ਪ੍ਰਤੀ ਜੀ.ਬੀ. ਦੇ ਹਿਸਾਬ ਨਾਲ ਚਾਰਜ ਲਗਦਾ ਹੈ। ਇਸ ਪਲਾਨ ’ਚ 500 ਜੀ.ਬੀ. ਡਾਟਾ ਰੋਲ ਓਵਰ ਦੀ ਵੀ ਸੁਵਿਧਾ ਹੈ। ਇਸ ਪਲਾਨ ’ਚ ਫੈਮਲੀ ਪਲਾਨ ਯਾਨੀ ਐਡੀਸ਼ਨਲ ਸਿਮ ਕਾਰਡਸ ਉਪਲੱਬਧ ਨਹੀਂ ਹਨ।

ਜੀਓ ਦੇ ਇਸ ਪੋਸਟਪੇਡ ਪਲੱਸ ਪਲਾਨ ’ਚ ਵੌਇਸ ਕਾਲਿੰਗ ਲਈ ਅਨਲਿਮਟਿਡ ਮਿੰਟ ਮਿਲਦੇ ਹਨ। ਇਸ ਤੋਂ ਇਲਾਵਾ ਐੱਸ.ਐੱਮ.ਐੱਸ. ਲਈ ਵੀ ਕੋਈ ਲਿਮਟ ਨਹੀਂ ਹੈ। ਜੀਓ ਐਪਸ ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਹੈ। ਜੀਓ ਦੇ ਇਸ ਪਲਾਨ ’ਚ ਨੈਟਫਲਿਕਸ, ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ+ਹੋਟਸਟਾਰ VIP ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਜੀਓ ਪ੍ਰਾਈਮ ਲਈ 99 ਰੁਪਏ ਫੀਸ ਵੱਖ ਤੋਂ ਦੇਣੀ ਹੋਵੇਗੀ। ਜੀਓ ਦੇ ਇਸ ਪਲਾਨ ’ਚ ਅਮਰੀਕਾ ਅਤੇ ਯੂ.ਏ.ਈ. ’ਚ ਮੁਫ਼ਤ ਅਨਲਿਮਟਿਡ ਵੌਇਸ ਕਾਲ  ਅਤੇ ਡਾਟਾ ਦੀ ਸੁਵਿਧਾ ਵੀ ਹੈ। 


Rakesh

Content Editor

Related News