ਜੀਓ ਦਾ ਨਵਾਂ ਕਮਾਲ! ਦਿੱਲੀ ’ਚ 2 ਕਰੋੜ ਗਾਹਕ ਬਣਾਉਣ ਵਾਲੀ ਪਹਿਲੀ ਕੰਪਨੀ ਬਣੀ
Wednesday, Aug 25, 2021 - 05:35 PM (IST)

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਦਿੱਲੀ ਸਰਕਿਲ ’ਚ 2 ਕਰੋੜ ਗਾਹਕਾਂ ਨੂੰ ਆਪਣੇ ਨੈੱਟਵਰਕ ਨਾਲ ਜੋੜ ਲਿਆ ਹੈ। 2 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਜੋੜਨ ਵਾਲੀ ਰਿਲਾਇੰਸ ਜੀਓ ਦਿੱਲੀ ਸਰਕਿਲ ਦੀ ਪਹਿਲੀ ਕੰਪਨੀ ਬਣ ਗਈ ਹੈ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਹਾਲੀਆ ਜਾਰੀ ਅੰਕੜਿਆਂ ’ਚ ਇਹ ਖੁਲਾਸਾ ਹੋਇਆ ਹੈ। ਦਿੱਲੀ ਸਰਕਿਲ ’ਚ ਰਿਲਾਇੰਸ ਜੀਓ ਦੇ ਗਾਹਕਾਂ ਦੀ ਕੁੱਲ ਗਿਣਤੀ ਜੂਨ 2021 ’ਚ 2 ਕਰੋੜ, 1 ਲੱਖ, 20 ਹਜ਼ਾਰ ਤੋਂ ਜ਼ਿਆਦਾ ਰਹੀ।
ਟਰਾਈ ਦੇ ਅੰਕੜਿਆ ਮੁਤਾਬਕ, ਦਿੱਲੀ ਸਰਕਿਲ ’ਚ 5 ਕਰੋੜ, 44 ਲੱਖ ਤੋਂ ਜ਼ਿਆਦਾ ਮੋਬਾਇਲ ਗਾਹਕ ਹਨ, ਜਿਨ੍ਹਾਂ ’ਚੋਂ 2 ਕਰੋੜ ਤੋਂ ਜ਼ਿਆਦਾ ਰਿਲਾਇੰਸ ਜੀਓ ਦੇ ਨੈੱਟਵਰਕ ਨਾਲ ਜੁੜੇ ਹਨ। ਭਾਰਤੀ ਏੱਰਟੈੱਲ ਦੇ ਗਾਹਕਾਂ ਦੀ ਗਿਣਤੀ ਕਰੀਬ 1 ਕਰੋੜ, 62 ਲੱਖ ਹੈ, ਉਥੇ ਹੀ ਵੋਡਾਫੋਨ-ਆਈਡੀਆ 1 ਕਰੋੜ 59 ਲੱਖ ਗਾਹਕਾਂ ਨਾਲ ਤੀਜੇ ਸਥਾਨ ’ਤੇ ਹੈ।
ਜੂਨ ਮਹੀਨੇ ’ਚ ਦਿੱਲੀ ਸਰਕਿਲ ’ਚ ਸਭ ਤੋਂ ਜ਼ਿਆਦਾ 1.5 ਲੱਖ ਤੋਂ ਜ਼ਿਆਦਾ ਗਾਹਕ ਜੋੜ ਕੇ ਰਿਲਾਇੰਸ ਜੀਓ ਅਵੱਲ ਸਾਬਿਤ ਹੋਈ ਹੈ। ਏਅਰਟੈੱਲ ਕਰੀਬ 86 ਹਜ਼ਾਰ ਗਾਹਕ ਜੋੜ ਕੇ ਦੂਜੇ ਸਥਾਨ ’ਤੇ ਰਹੀ। ਵੋਡਾਫੋਨ-ਆਈਡੀਆ ਸਭ ਤੋਂ ਵੱਡੇ ਲੂਜ਼ਰ ਸਾਬਿਤ ਹੋਏ। 52 ਹਜ਼ਾਰ ਤੋਂ ਜ਼ਿਆਦਾ ਗਾਹਕ ਵੋਡਾਫੋਨ-ਆਈਡੀਆ ਦਾ ਨੈੱਟਵਰਕ ਛੱਡ ਕੇ ਚਲੇ ਗਏ। ਦਿੱਲੀ ਸਰਕਿਲ ’ਚ ਗਾਹਕਾਂ ਦਾ ਨੈੱਟ ਐਡੀਸ਼ਨ 1 ਲੱਖ 84 ਹਜ਼ਾਰ ਦੇ ਕਰੀਬ ਰਿਹਾ।