ਜੀਓ ਦਾ ਸਭ ਤੋਂ ਸਸਤਾ ਡਾਟਾ ਪਲਾਨ 22 ਰੁਪਏ ਤੋਂ ਸ਼ੁਰੂ, ਰੋਜ਼ਾਨਾ 2GB ਤਕ ਡਾਟਾ

Monday, May 31, 2021 - 11:14 AM (IST)

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਬਹੁਤ ਘੱਟ ਸਮੇਂ ’ਚ ਦੂਜੀਆਂ ਟੈਲੀਕਾਮ ਕੰਪਨੀਆਂ ਨਾਲ ਮੁਕਾਬਲੇਬਾਜ਼ੀ ਕਰਕੇ ਇਕ ਵੱਡਾ ਯੂਜ਼ਰ ਬੇਸ ਤਿਆਰ ਕਰ ਲਿਆ ਹੈ ਪਰ 4ਜੀ ਸੇਵਾਵਾਂ ਦੇਣ ਵਾਲੇ ਜੀਓ ਫੋਨ ਦੇ ਲਾਂਚ ਦੇ ਨਾਲ ਹੀ ਕੰਪਨੀ ਦੇ ਯੂਜ਼ਰਸ ਬੇਸ ’ਚ ਵੱਡਾ ਉਛਾਲ ਆਇਆ। ਮੁਕੇਸ਼ ਅੰਬਾਨੀ ਦੀ ਲੀਡਰਸ਼ਿਪ ਵਾਲੀ ਕੰਪਨੀ ਆਪਣੇ ਜੀਓ ਫੋਨ ਗਾਹਕਾਂ ਲਈ ਵੱਖ-ਵੱਖ ਰੀਚਾਰਜ ਪਲਾਨ ਆਫਰ ਕਰਦੀ ਹੈ। ਜੀਓ ਫੋਨ ਗਾਹਕਾਂ ਲਈ ਆਫਰ ਕੀਤੇ ਜਾਣ ਵਾਲੇ ਰੀਚਾਰ ਪਲਾਨ ’ਚ ਬਹੁਤ ਘੱਟ ਡਾਟਾ ਆਫਰ ਕੀਤਾ ਜਾਂਦਾ ਹੈ ਪਰ ਜੇਕਰ ਤੁਸੀਂ ਜੀਓ ਫੋਨ ’ਚ ਜ਼ਿਆਦਾ ਡਾਟਾ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਕੰਪਨੀ ਕੋਲ ਡਾਟਾ ਐਡ-ਆਨ ਪਲਾਨ ਵੀ ਹਨ। ਇਨ੍ਹਾਂ ਡਾਟਾ ਪਲਾਨ ’ਚ ਕੰਪਨੀ ਕਿਸੇ ਤਰ੍ਹਾਂ ਦੀ ਕਾਲਿੰਗ ਅਤੇ ਐੱਸ.ਐੱਮ.ਐੱਸ. ਸੁਵਿਧਾ ਨਹੀਂ ਦਿੰਦੀ। ਅੱਜ ਅਸੀਂ ਤੁਹਾਨੂੰ ਦਸਾਂਗੇ 22 ਰੁਪਏ ਤੋਂ ਸ਼ੁਰੂ ਹੋਣ ਵਾਲੇ ਜੀਓ ਫੋਨ ਡਾਟਾ ਐਡ-ਆਨ ਪਲਾਨ ਬਾਰੇ...

22 ਰੁਪਏ ਵਾਲਾ ਜੀਓ ਫੋਨ ਡਾਟਾ ਐਡ-ਆਨ ਪਲਾਨ
ਜੀਓ ਫੋਨ ਦੇ 22 ਰੁਪਏ ਵਾਲੇ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ’ਚ 2 ਜੀ.ਬੀ. ਡਾਟਾ ਮਿਲਦਾ ਹੈ. 2 ਜੀ.ਬੀ. ਡਾਟਾ ਮਿਲਣ ਤੋਂ ਬਾਅਦ ਸਪੀਡ ਘੱਟ ਕੇ 64kbps ਰਹਿ ਜਾਂਦੀ ਹੈ। 

52 ਰੁਪਏ ਵਾਲਾ ਜੀਓ ਫੋਨ ਡਾਟਾ ਐਡ-ਆਨ ਪਲਾਨ
ਜੀਓ ਫੋਨ ਦੇ 52 ਰੁਪਏ ਵਾਲੇ ਇਸ ਡਾਟਾ ਐਡ-ਆਨ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪੈਕ ’ਚ ਕੰਪਨੀ 6 ਜੀ.ਬੀ. ਡਾਟਾ ਆਫਰ ਕਰਦੀ ਹੈ। ਇਹ ਡਾਟਾ ਖ਼ਤਮ ਹੋਣ ਤੋਂ ਬਾਅਦ ਗਾਹਕ 64kbps ਦੀ ਸਪੀਡ ਨਾਲ ਹੀ ਇੰਟਰਨੈੱਟ ਚਲਾ ਸਕਣਗੇ। 

72 ਰੁਪਏ ਵਾਲਾ ਜੀਓ ਫੋਨ ਡਾਟਾ ਐਡ-ਆਨ ਪਲਾਨ
72 ਰੁਪਏ ਵਾਲੇ ਜੀਓ ਫੋਨ ਡਾਟਾ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ’ਚ ਕੰਪਨੀ ਰੋਜ਼ਾਨਾ 0.5 ਜੀ.ਬੀ. ਡਾਟਾ ਦਿੰਦੀ ਹੈ। ਯਾਨੀ ਗਾਹਕ 14 ਜੀ.ਬੀ. ਡਾਟਾ ਦਾ ਫਾਇਦਾ ਲੈ ਸਕਦੇ ਹਨ। ਰੋਜ਼ਾਨਾ ਮਿਲਣ ਵਾਲੇ ਤੈਅ ਡਾਟਾ ਦੇ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64kbps ਰਹਿ ਜਾਂਦੀ ਹੈ। 

102 ਰੁਪਏ ਵਾਲਾ ਜੀਓ ਫੋਨ ਡਾਟਾ ਐਡ-ਆਨ ਪਲਾਨ
ਜੀਓ ਦਾ 102 ਰੁਪਏ ਵਾਲਾ ਡਾਟਾ ਐਡ-ਆਨ ਪਲਾਨ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ ’ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ ਯਾਨੀ ਗਾਹਕਾਂ ਨੂੰ ਕੁਲ 28 ਜੀ.ਬੀ. ਡਾਟਾ ਮਿਲੇਗਾ। ਰੋਜ਼ਾਨਾ 1 ਜੀ.ਬੀ. ਡਾਟਾ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64kbps ਰਹਿ ਜਾਂਦੀ ਹੈ। 

152 ਰੁਪਏ ਵਾਲਾ ਜੀਓ ਫੋਨ ਡਾਟਾ ਐਡ-ਆਨ ਪਲਾਨ
ਜੀਓ ਦੇ 152 ਰੁਪਏ ਵਾਲੇ ਡਾਟਾ ਐਡ-ਆਨ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਦੇ ਹਿਸਾਬ ਨਾਲ ਕੁਲ 56 ਜੀ.ਬੀ. ਡਾਟਾ ਮਿਲਦਾ ਹੈ। ਰੋਜ਼ਾਨਾ ਮਿਲਣ ਵਾਲਾ ਡਾਟਾ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64kbps ਰਹਿ ਜਾਂਦੀ ਹੈ। 


Rakesh

Content Editor

Related News