Jio ਦੇ ਇਸ ਪੈਕ ’ਚ ਰੋਜ਼ਾਨਾ 1.5GB ਡਾਟਾ ਨਾਲ ਮਿਲ ਰਹੀ ਇਹ ਖ਼ਾਸ ਸੁਵਿਧਾ
Tuesday, Sep 15, 2020 - 12:47 PM (IST)
ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਹਾਲ ਹੀ ’ਚ ਆਪਣੇ ਕ੍ਰਿਕਟ ਪੈਕਸ ਲਾਂਚ ਕੀਤੇ ਹਨ ਜਿਨ੍ਹਾਂ ’ਚ ਸਭ ਤੋਂ ਬਿਹਤਰ 499 ਰੁਪਏ ਵਾਲੇ ਪੈਕ ਨੂੰ ਮੰਨਿਆ ਜਾ ਰਿਹਾ ਹੈ। 499 ਰੁਪਏ ਵਾਲੇ ਪੈਕ ਦੀ ਮਿਆਦ 56 ਦਿਨਾਂ ਦੀ ਹੈ ਜਿਸ ਵਿਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਯਾਨੀ ਕੁਲ ਮਿਲਾ ਕੇ ਗਾਹਕਾਂ ਨੂੰ ਇਸ ਪੈਕ ’ਚ 84 ਜੀ.ਬੀ. ਹਾਈ-ਸਪੀਡ ਡਾਟਾ ਮਿਲਦਾ ਹੈ। ਇਸ ਪੈਕ ’ਚ ਬਿਨ੍ਹਾਂ ਕਿਸੇ ਵਾਧੂ ਚਾਰਜ ਦੇ 1 ਸਾਲ ਲਈ ਡਿਜ਼ਨੀ+ਹਾਟਸਟਾਰ ਦੀ ਸਬਸਕ੍ਰਿਪਸ਼ਨ ਮੁਫ਼ਤ ਮਿਲਦੀ ਹੈ। ਉਂਝ ਇਨ੍ਹਾਂ ਦੋਵਾਂ ਐਪਸ ਦੀ ਵਰਤੋਂ ਕਰਨ ਲਈ ਗਾਹਕਾਂ ਨੂੰ 399 ਰੁਪਏ ਦੇਣੇ ਪੈਂਦੇ ਹਨ ਪਰ ਇਨ੍ਹਾਂ ਪਲਾਨਸ ’ਚ ਗਾਹਕਾਂ ਕੋਲੋਂ ਇਸ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ।
ਦੱਸ ਦੇਈਏ ਕਿ ਹਾਲ ਹੀ ’ਚ ਜਿਓ ਨੇ ਧਨ ਧਨਾ ਧਨ ਆਫਰ ਤਹਿਤ 401 ਰੁਪਏ, 777 ਰੁਪਏ ਅਤੇ 2,599 ਰੁਪਏ ਵਾਲੇ ਕ੍ਰਿਕਟ ਪੈਕ ਲਾਂਚ ਕੀਤੇ ਸਨ। ਇਹ ਤਿੰਨੇ ਰੀਚਾਰਜ ਪੈਕ ਡਾਟਾ ਅਤੇ ਵੌਇਸ ਕਾਲਿੰਗ ਦੇ ਫਾਇਦਿਆਂ ਨਾਲ ਆਉਂਦੇ ਹਨ।
ਜਿਓ ਦਾ 777 ਰੁਪਏ ਵਾਲਾ ਪਲਾਨ
ਹੁਣ ਗੱਲ ਕਰਦੇ ਹਾਂ 777 ਰੁਪਏ ਵਲੇ ਪਲਾਨ ਬਾਰੇ। ਇਸ ਪਲਾਨ ’ਚ ਇਕ ਸਾਲ ਲਈ DISNEY+ HOTSTAR VIP ਦੀ ਮੁਫ਼ਤ ਸਬਸਕ੍ਰਿਪਸ਼ਨ ਦਿੱਤੀ ਜਾ ਰਹੀ ਹੈ। ਇਸ ਪਲਾਨ ’ਚ ਵੀ ਰੋਜ਼ਾਨਾ 1.5 ਜੀ.ਬੀ. ਯਾਨੀ ਕੁਲ 131 ਜੀ.ਬੀ. ਡਾਟਾ ਮਿਲੇਗਾ। ਉਂਝ ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੋਵੇਗੀ। ਇਸ ਪਲਾਨ ’ਚ ਤੁਹਾਨੂੰ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਅਤੇ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 3000 ਮਿੰਟ ਮਿਲਦੇ ਹਨ। ਨਾਲ ਹੀ ਜਿਓ ਐਪਸ ਦੀ ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਹੀ ਹੈ।
ਜਿਓ ਦਾ 2,599 ਰੁਪਏ ਵਾਲਾ ਪਲਾਨ
ਜਿਓ ਨੇ 2,599 ਰੁਪਏ ਦਾ ਵੀ ਇਕ ਕ੍ਰਿਕਟ ਸਪੈਸ਼ਲ ਪਲਾਨ ਪੇਸ਼ ਕੀਤਾ ਹੈ ਜਿਸ ਦੀ ਮਿਆਦ 12 ਮਹੀਨਿਆਂ ਦੀ ਹੈ। ਇਸ ਵਿਚ ਗਾਹਕਾਂ ਕੁਲ 270 ਜੀ.ਬੀ. ਡਾਟਾ (ਰੋਜ਼ਾਨਾ 2 ਜੀ.ਬੀ.) ਅਤੇ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 12000 ਮਿੰਟ ਮਿਲਦੇ ਹਨ। ਇਸ ਪਲਾਨ ’ਚ ਵੀ ਇਕ ਸਾਲ ਲਈ DISNEY+ HOTSTAR VIP ਦੀ ਮੁਫ਼ਤ ਸਬਸਕ੍ਰਿਪਸ਼ਨ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਕੰਪਨੀ ਨੇ ਡਾਟਾ ਐਡ ਆਨ ਪੈਕ ਵੀ ਪੇਸ਼ ਕੀਤੇ ਹਨ। ਇਨ੍ਹਾਂ ਪੈਕਸ ਦੀ ਕੀਮਤ 1208, 1206, 1004 ਅਤੇ 612 ਰੁਪਏ ਹੈ।