Good news: ਰਿਲਾਇੰਸ ਨੇ ਸ਼ੁਰੂ ਕੀਤੀ Jio ਸਿਮ ਦੀ ਹੋਮ ਡਿਲੀਵਰੀ

Friday, Nov 18, 2016 - 04:30 PM (IST)

Good news: ਰਿਲਾਇੰਸ ਨੇ ਸ਼ੁਰੂ ਕੀਤੀ Jio ਸਿਮ ਦੀ ਹੋਮ ਡਿਲੀਵਰੀ
ਜਲੰਧਰ- ਰਿਲਾਇੰਸ ਜਿਓ ਨੇ ਟੈਲੀਕਾਮ ਇੰਡਸਟਰੀ ''ਚ 4ਜੀ ਨੈੱਟਵਰਕ ਦੇ ਨਾਲ ਧਮਾਕੇਦਾਰ ਐਂਟਰੀ ਕੀਤੀ ਹੈ ਜਿਸ ਨੂੰ ਗਾਹਕਾਂ ਨੇ ਹੱਥੋ-ਹੱਥ ਲਿਆ ਹੈ ਕਿਉਂਕਿ ਕੰਪਨੀ ਇਸ ਦੇ ਨਾਲ ਫ੍ਰੀ ਵਾਇਸ ਕਾਲ ਅਤੇ ਇੰਟਰਨੈਟ ਦਾ ਆਫਰ ਦੇ ਰਹੀ ਹੈ। ਸਤੰਬਰ ''ਚ ਰਿਲਾਇੰਸ ਨੇ ਇਹ ਐਲਾਨ ਕੀਤਾ ਸੀ ਕਿ ਜਲਦੀ ਹੀ ਲੋਕਾਂ ਦੇ ਘਰ ਰਿਲਾਇੰਸ ਜਿਓ ਦਾ ਸਿਮ ਪਹੁੰਚਾਏਗੀ। ਹੁਣ ਕੰਪਨੀ ਨੇ ਲੋਕਾਂ ਦੇ ਘਰ ਵੈਲਕਮ ਆਫਰ ਦੇ ਨਾਲ ਜਿਓ ਸਿਮ ਕਾਰਡ ਦੀ ਹੋਮ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ ਹੈ। 
ਜ਼ਿਕਰਯੋਗ ਹੈ ਕਿ ਰਿਲਾਇੰਸ ਜਿਓ ਦਾ ਮਕਸਦ ਭਵਿੱਖ ''ਚ 80 ਫੀਸਦੀ ਭਾਰਤੀਆਂ ਨੂੰ ਹਾਈ ਸਪੀਡ ਇੰਟਰਨੈੱਟ ਅਤੇ ਵਾਇਸ ਕਾਲਿੰਗ ਸਰਵਿਸ ਦੇਣ ਦਾ ਹੈ। ਇਸ ਲਈ ਕੰਪਨੀ ਲਈ ਇਹ ਜ਼ਰੂਰੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਰਿਲਾਇੰਸ ਜਿਓ ਦਾ ਸਿਮ ਪਹੁੰਚਾਇਆ ਜਾਵੇ। ਫਿਲਹਾਲ ਜਿਓ ਦਾ ਸਿਮ ਰਿਲਾਇੰਸ ਡਿਜੀਟਲ, ਡਿਜੀਟਸ ਐਕਸਪ੍ਰੈਸ ਅਤੇ ਮਿੰਨੀ ਸਟੋਰਾਂ ''ਤੇ ਮਿਲ ਰਿਹਾ ਹੈ। ਹਾਲਾਂਕਿ ਅਜੇ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ ਜੋ ਅਨਲਿਮਟਿਡ ਫ੍ਰੀ 4ਜੀ ਅਤੇ ਕਾਲਿੰਗ ਸਰਵਿਸ ਲੈਣਾ ਚਾਹੁੰਦੇ ਹਨ। 
 
ਇਸ ਤਰ੍ਹਾਂ ਘਰ ਮੰਗਵਾਓ ਰਿਲਾਇੰਸ ਜਿਓ ਦਾ ਸਿਮ
ਰਿਲਾਇੰਸ ਜਿਓ ਦਾ ਸਿਮ ਘਰ ਮੰਗਵਾਉਣ ਲਈ ਤੁਹਾਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ''ਤੇ ਜਾ ਕੇ ਰਜਿਸਟਰ ਕਰਨਾ ਹੈ। ਇਸ ਤੋਂ ਬਾਅਦ ਜਿਓ ਦੇ ਕਰਮਚਾਰੀ ਤੁਹਾਡੇ ਨਾਲ ਗੱਲ ਕਰਨਗੇ ਅਤੇ ਡਿਲੀਵਰੀ ਕਦੋਂ ਕਰਨੀ ਹੈ ਇਹ ਤੈਅ ਕਰਨਗੇ। ਇਸ ਪ੍ਰਕਿਰਿਆ ਤੋਂ ਬਾਅਦ ਤੁਹਾਡੇ ਘਰ ਜਿਓ ਦੇ ਵਰਕਰ ਆਉਣਗੇ ਅਤੇ ਤੁਹਾਨੂੰ ਸਿਮ ਦੇ ਜਾਣਗੇ। 
ਤੁਸੀਂ ਇਕ ਵਾਰ ''ਚ 9 ਸਿਮ ਕਾਰਡ ਲੈ ਸਕਦੇ ਹੋ ਪਰ ਇਸ ਲਈ ਤੁਹਾਡੇ ਕੋਲ 9 ਅਜਿਹੇ ਸਮਾਰਟਫੋਨ ਹੋਣੇ ਚਾਹੀਦੇ ਹਨ ਜਿਨ੍ਹਾਂ ''ਚ 4ਜੀ ਐੱਲ.ਟੀ.ਈ. ਹੋਵੇ। ਕਿਉਂਕਿ ਇਕ ਡਿਵਾਈਸ ਨਾਲ ਸਿਰਫ ਇਕ ਹੀ ਕੋਡ ਜਨਰੇਟ ਕੀਤਾ ਜਾ ਸਕਦਾ ਹੈ। ਤੁਹਾਨੂੰ ਇਥੇ KY3 ਦੇ ਤੌਰ ''ਤੇ ਆਧਾਰ ਕਾਰਡ ਦਿਖਾਉਣਾ ਹੋਵੇਗਾ।
 

Related News