Redmi Note 9 ਨਵਾਂ ਵੇਰੀਐਂਟ ਭਾਰਤ ''ਚ ਜਲਦ ਦੇਵੇਗਾ ਦਸਤਕ
Monday, Jul 20, 2020 - 02:13 AM (IST)
ਗੈਜੇਟ ਡੈਸਕ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਭਾਰਤ 'ਚ ਆਪਣੀ ਮਸ਼ਹੂਰ ਸੀਰੀਜ਼ ਨੋਟ 9 ਦੇ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਜਾ ਰਹੀ ਹੈ। ਰੈੱਡਮੀ ਨੋਟ 9 ਦਾ ਨਵਾਂ ਵੇਰੀਐਂਟ 6ਜੀ.ਬੀ. ਰੈਮ ਸਟੋਰੇਜ਼ ਨਾਲ ਆਵੇਗਾ। ਫੋਨ ਨੂੰ ਗਲਬੋਲੀ ਅਪ੍ਰੈਲ ਮਹੀਨੇ 'ਚ 3ਜੀ.ਬੀ. ਅਤੇ 4ਜੀ.ਬੀ. ਰੈਮ ਆਪਸ਼ਨ 'ਚ ਪੇਸ਼ ਕੀਤਾ ਗਿਆ ਸੀ। ਅਜਿਹੀਆਂ ਖਬਰਾਂ ਸਨ ਕਿ ਸ਼ਾਓਮੀ ਕੰਪਨੀ ਭਾਰਤ 'ਚ 3ਜੀ.ਬੀ. ਸਟੋਰੇਜ਼ ਵੇਰੀਐਂਟ ਵਾਲੇ ਸਮਾਰਟਫੋਨ ਨੂੰ ਨਹੀਂ ਪੇਸ਼ ਕਰੇਗੀ। ਉੱਥੇ 4ਜੀ.ਬੀ. ਰੈਮ ਨੂੰ ਬੇਸ ਵੇਰੀਐਂਟ ਦੇ ਤੌਰ 'ਤੇ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਸ਼ਾਓਮੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਟਵਿੱਟਰ 'ਤੇ ਇਕ ਟੀਜ਼ਰ ਪੋਸਟ ਕੀਤਾ ਸੀ, ਜਿਸ 'ਚ ਫੋਨ ਦੇ ਲਾਂਚ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਸੀ। ਫੋਨ ਐਂਡ੍ਰਾਇਡ 10 ਦੇ ਨਾਲ MIUI ਇੰਟਰਫੇਸ ਨਾਲ ਆਵੇਗਾ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਪ੍ਰਾਈਮਰੀ ਕੈਮਰੇ ਦੇ ਤੌਰ 'ਤੇ 48 ਮੈਗਾਪਿਕਸਲ ਦਾ ਸੈਮਸੰਗ ਜੀ.ਐੱਮ.ਆਈ. ਸੈਂਸਰ ਦਿੱਤਾ ਗਿਆ ਹੈ, ਜਿਸ ਦਾ ਪਿਕਸਲ ਸਾਈਜ਼ 0.8 ਮਾਈਕ੍ਰੋਮੀਟਰ ਹੋਵੇਗਾ।
ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ 118 ਡਿਗਰੀ ਅਲਟਰਾਵਾਇਡ ਐਂਗਲ ਲੈਂਸ ਮਿਲੇਗਾ, ਜਿਸ ਦਾ ਅਪਰਚਰ ਐੱਫ/2.2 ਹੋਵੇਗਾ। ਉੱਥੇ 2 ਮੈਗਾਪਿਕਸਲ ਦਾ ਮਾਈਕ੍ਰੋਲੈਂਸ ਅਤੇ 2 ਮੈਗਾਪਿਕਸਲ ਦਾ ਹੀ ਡੈਪਥ ਸੈਂਸਰ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 13 ਮੈਗਾਪਿਕਸਲ ਦਾ ਲੈਂਸ ਦਿੱਤਾ ਗਿਆ ਹੈ ਜੋ ਐੱਫ/2.25 ਅਪਰਚਰ ਨਾਲ ਆਵੇਗਾ। ਫੋਨ 'ਚ 6.53 ਇੰਚ ਦੀ ਵੱਡੀ ਡਿਸਪਲੇਅ ਮਿਲੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਹੋਵੇਗਾ। ਫੋਨ 'ਚ ਕਾਰਨਿੰਗ ਗੋਰਿੱਲਾ ਗਲਾਸ ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ।