5 ਕੈਮਰਿਆਂ ਵਾਲਾ Redmi Note 9 ਭਾਰਤ ’ਚ ਲਾਂਚ, ਜਾਣੋ ਕੀਮਤ

07/20/2020 2:03:17 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਨਵੇਂ ਸਮਾਰਟਫੋਨ Redmi Note 9 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ਨੂੰ ਦੋ ਮਾਡਲਾਂ ’ਚ ਲਾਂਚ ਕੀਤਾ ਗਿਆ ਹੈ। ਇਸ ਦੇ ਸ਼ੁਰੂਆਤੀ ਮਾਡਲ (4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ) ਦੀ ਕੀਮਤ 11,999 ਰੁਪਏ ਹੈ। ਫੋਨ ’ਚ 5 ਕੈਮਰੇ (ਚਾਰ ਰੀਅਰ ਅਤੇ ਇਕ ਫਰੰਟ), ਦਮਦਾਰ ਮੀਡੀਆਟੈੱਕ ਹੇਲੀਓ ਪ੍ਰੋਸੈਸਰ ਅਤੇ 5,020mAh ਦੀ ਬੈਟਰੀ ਵਰਗੇ ਕਈ ਜ਼ਬਰਦਸਤ ਫੀਚਰ ਦਿੱਤੇ ਗਏ ਹਨ। ਕੰਪਨੀ ਨੇ ਇਸ ਫੋਨ ਨੂੰ ਇਕ ਆਨਲਾਈਨ ਈਵੈਂਟ ’ਚ ਲਾਂਚ ਕੀਤਾ ਹੈ। 

Redmi Note 9 ਦੇ ਫੀਚਰਜ਼
ਫੋਨ ’ਚ ਮੀਡੀਆਟੈੱਕ ਹੇਲੀਓ ਜੀ85 ਪ੍ਰੋਸੈਸਰ ਦਿੱਤਾ ਗਿਆ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ਵਿਚ 2340x1080 ਪਿਕਸਲ ਰੈਜ਼ੋਲਿਊਸ਼ਨ ਨਾਲ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ਸਪਲੈਸ਼ ਫ੍ਰੀ ਨੈਨੋ ਕੋਟਿੰਗ ਅਤੇ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਂਦਾ ਹੈ। 

PunjabKesari

ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਵਿਚ 48 ਮੈਗਾਪਿਕਸਲ ਦੇ ਮੇਨ ਏ.ਆਈ. ਕੈਮਰੇ ਨਾਲ ਇਕ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਕੈਮਰਾ ਦਿੱਤਾ ਗਿਆ ਹੈ। ਸ਼ਾਨਦਾਰ ਫੋਟੋਗ੍ਰਾਫੀ ਅਨੁਭਵ ਲਈ ਇਸ ਵਿਚ ਕਈ ਖ਼ਾਸ ਮੋਡ ਵੀ ਮਿਲ ਜਾਂਦੇ ਹਨ। ਫੋਨ ਦੇ ਫਰੰਟ ’ਚ 13 ਮੈਗਾਪਿਕਸਲ ਦਾ ਇਨ-ਡਿਸਪਲੇਅ ਕੈਮਰਾ ਮਿਲੇਗਾ। ਫਰੰਟ ਕੈਮਰਾ HDR, ਫਰੰਟ ਫੇਸਿੰਗ ਫਲੈਸ਼, ਫੇਸ ਰਿਕੋਗਨੀਸ਼ਨ ਅਤੇ ਕਈ ਏ.ਆਈ. ਮੋਡਸ ਨਾਲ ਆਉਂਦਾ ਹੈ। 

PunjabKesari

ਫੋਨ ’ਚ 5,020mAh ਦੀ ਦਮਦਾਰ ਬੈਟਰੀ ਮਿਲੇਗੀ। ਇਹ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦੇ ਰਿਟੇਲ ਬਾਕਸ ’ਚ ਤੁਹਾਨੂੰ 22.5 ਵਾਟ ਦਾ ਚਾਰਟਰ ਮਿਲਦਾ ਹੈ। ਫੋਨ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਹ 9 ਵਾਟ ਮੈਕਸ ਵਾਇਰਡ ਰਿਵਰਸ ਚਾਰਜਿੰਗ ਨੂੰ ਵੀ ਸੁਪੋਰਟ ਕਰਦਾ ਹੈ। ਫੋਨ ਦੀ ਪਹਿਲੀ ਸੇਲ 24 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਹੈ। 


Rakesh

Content Editor

Related News