Redmi Note 8 Pro ਨੂੰ ਮਿਲ ਰਹੀ MIUI 11 ਅਪਡੇਟ
Saturday, Nov 16, 2019 - 05:22 PM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਹਾਲ ਹੀ ’ਚ ਲਾਂਚ ਹੋਏ ਰੈੱਡਮੀ ਨੋਟ 8 ਪ੍ਰੋ ਨੂੰ MIUI 11 ਅਪਡੇਟ ਦੇ ਰਹੀ ਹੈ। ਕਈ ਯੂਜ਼ਰਜ਼ ਨੇ ਕੰਪਨੀ ਦੇ ਫੋਰਮ ’ਤੇ ਇਸ ਅਪਡੇਟ ਦੇ ਮਿਲਣ ਦੀ ਗੱਲ ਕਹੀ ਹੈ। ਨਵੀਂ ਅਪਡੇਟ ਸਾਫਟਵੇਅਰ ਵਰਜ਼ਨ MIUI 11.0.1.0PGGINXM ਨਾਲ ਰੋਲ ਆਊਟ ਹੋ ਰਹੀ ਹੈ। ਦੱਸ ਦੇਈਏ ਕਿ ਇਹ ਅਪਡੇਟ ਤੈਅ ਸਮੇਂ ਤੋਂ ਪਹਿਲਾਂ ਆ ਰਹੀ ਹੈ ਕਿਉਂਕਿ ਕੰਪਨੀ ਨੇ ਸਾਲ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਹ MIUI 11 ਨੂੰ ਦਸੰਬਰ ’ਚ ਰੋਲ ਆਊਟ ਕਰੇਗੀ। ਕੁਝ ਰਿਪੋਰਟਾਂ ਦੀ ਮੰਨੀਏ ਤਾਂ ਇਹ ਨਵਾਂ ਓ.ਐੱਸ. ਭਾਰਤ ’ਚ ਰੈੱਡਮੀ ਨੋਟ 8 ਪ੍ਰੋ ਯੂਜ਼ਰਜ਼ ਨੂੰ ਵੀ ਮਿਲਣ ਲੱਗਾ ਹੈ।
ਨਵੀਂ ਅਪਡੇਟ ’ਚ ਅਕਤੂਬਰ ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਦਿੱਤਾ ਜਾ ਰਿਹਾ ਹੈ। ਚੇਂਜਲਾਗ ਦੀ ਗੱਲ ਕਰੀਏ ਤਾਂ ਇਸ ਦੇ ਡਿਜ਼ਾਈਨ ਨੂੰ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਅਪਡੇਟ ’ਚ ਰੀਡਿਜ਼ਾਈਨਡ ਸੈਟਿੰਗ ਮੈਨਿਊ ਅਤੇ ਕਵਿੱਕ ਰਿਪਲਾਈ ਤੋਂ ਇਲਾਵਾ ਹੋਰ ਵੀ ਕਈ ਫੀਚਰ ਮਿਲਣਗੇ। ਇਹ ਅਪਡੇਟ ਐਂਡਰਾਇਡ 9 ਆਪਰੇਟਿੰਗ ਸਿਸਟਮ ’ਤੇ ਆਧਾਰਿਤ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਓਮੀ ਐਂਡਰਾਇਡ 10 ’ਤੇ ਬੇਸਡ ਓ.ਐੱਸ. ਨੂੰ ਵੀ ਇਸ ਸਾਲ ਦੇ ਅੰਤ ਤੱਕ ਰੋਲ ਆਊਟ ਕਰ ਦੇਵੇਗੀ। ਦੱਸ ਦੇਈਏ ਕਿ ਸ਼ਾਓਮੀ ਦੇ ਸਿਰਫ ਰੈੱਡਮੀ ਕੇ20 ਪ੍ਰੋ ਅਤੇ ਮੀ 9ਟੀ ਹੀ ਅਜਿਹੇ ਸਮਾਰਟਫੋਨ ਹਨ ਜੋ ਅਜੇ ਐਂਡਰਾਇਡ 10 ਦੇ ਨਾਲ ਆਉਂਦੇ ਹਨ।