Redmi ਨੇ ਲਾਂਚ ਕੀਤੇ ਦੋ ਸਸਤੇ ਫੋਨ, ਮਿਲੇਗੀ 5000mAh ਦੀ ਬੈਟਰੀ

Monday, Mar 27, 2023 - 02:10 PM (IST)

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਰੈੱਡਮੀ ਨੇ ਆਪਣੇ ਦੋ ਨਵੇਂ ਫੋਨ Redmi A2 ਅਤੇ Redmi A2+ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਫੋਨਾਂ ਨੂੰ ਐਂਟਰੀ ਲੈਵਲ ਸਮਾਰਟਫੋਨ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਫੋਨ ਦੇ ਨਾਲ 5000mAh ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਉੱਥੇ ਹੀ ਫੋਨ ਦੇ ਨਾਲ MediaTek Helio G36 ਪ੍ਰੋਸੈਸਰ ਅਤੇ 8 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ।

ਦੋਵਾਂ ਸਮਾਰਟਫੋਨਜ਼ ਨੂੰ ਲਾਈਟ ਬਲਿਊ, ਲਾਈਟ ਗਰੀਨ ਅਤੇ ਬਲੈਕ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ ਨੂੰ ਕੰਪਨੀ ਦੀ ਗਲੋਬਲ ਵੈੱਬਸਾਈਟ 'ਤੇ ਲਿਸਟ ਵੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਇਨ੍ਹਾਂ ਦੋਵਾਂ ਫੋਨ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੋਣ ਵਾਲੀ ਹੈ। ਕੰਪਨੀ ਨੇ ਅਜੇ ਤਕ ਫੋਨ ਨੂੰ ਭਾਰਤ 'ਚ ਲਾਂਚ ਕਰਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।

ਫੀਚਰਜ਼

ਰੈੱਡਮੀ ਦੇ ਦੋਵੇਂ ਫੋਨ ਲਗਭਗ ਇਕ ਸਮਾਨ ਫੀਚਰਜ਼ ਦੇ ਨਾਲ ਆਉਂਦੇ ਹਨ। Redmi A2+ ਦੇ ਨਾਲ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਜਦਕਿ Redmi A2 ਦੇ ਨਾਲ ਫਿੰਗਰਪ੍ਰਿੰਟ ਸਕੈਨਰ ਨਹੀਂ ਹੈ। ਦੋਵਾਂ ਫੋਨਾਂ 'ਚ 6.52 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ ਜੋ 1600 x 720 ਪਿਕਸਲ ਰੈਜ਼ੋਲਿਊਸ਼ਨ ਨਾਲ ਲੈਸ ਹੈ।

ਫੋਨ 'ਚ MediaTek Helio G36 ਪ੍ਰੋਸੈਸਰ ਦੇ ਨਾਲ 2 ਜੀ.ਬੀ. ਅਤੇ 3 ਜੀ.ਬੀ. ਰੈਮ ਦਾ ਆਪਸ਼ਨ ਮਿਲਦਾ ਹੈ। ਫੋਨ 'ਚ 32 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਦਿੱਤਾ ਗਿਆ ਹੈ। ਉੱਥੇ ਹੀ ਫੋਨ 'ਚ ਐਂਡਰਾਇਡ 12 (ਗੋ ਐਡੀਸ਼ਨ) ਮਿਲਦਾ ਹੈ। ਕੰਪਨੀ ਇਸਦੇ ਨਾਲ 2 ਸਾਲ ਤਕ ਸਕਿਓਰਿਟੀ ਅਪਡੇਟਸ ਵੀ ਦੇਣ ਵਾਲੀ ਹੈ।

ਦੋਵਾਂ ਫੋਨਾਂ 'ਚ 8 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਮਿਲਦਾ ਹੈ। ਉੱਥੇ ਹੀ ਫੋਨ 'ਚ ਸੈਲਫੀ ਲਈ 5 ਮੈਗਾਪਿਕਸ ਦਾ ਫਰੰਟ ਕੈਮਰਾ ਮਿਲਦਾ ਹੈ। 

ਦੋਵਾਂ ਫੋਨਾਂ ਦੇ ਨਾਲ 5000mAh ਦੀ ਬੈਟਰੀ ਅਤੇ 10 ਵਾਟ ਦੀ ਚਾਰਜਿੰਗ ਮਿਲਦੀ ਹੈ। ਕੁਨੈਕਟੀਵਿਟੀ ਲਈ Redmi A2 ਅਤੇ Redmi A2+ 'ਚ ਡਿਊਲ-ਸਿਮ, 4ਜੀ, 2.4 ਗੀਗਾਹਰਟਜ਼ ਵਾਈ-ਫਾਈ, ਬਲੂਟੁੱਥ 5.0, ਜੀ.ਪੀ.ਐੱਸ., ਗਲੋਨਾਸ, ਗੈਲੀਲਿਓ, 3.5mm ਆਡੀਓ ਜੈੱਕ ਅਤੇ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਦਿੱਤਾ ਗਿਆ ਹੈ।


Rakesh

Content Editor

Related News