EV ਮਾਰਕੀਟ ''ਚ Tata ਦਾ ਜਲਵਾ! 30 ਦਿਨਾਂ ''ਚ ਵੇਚ ''ਤੀਆਂ ਰਿਕਾਰਡ ਇਲੈਕਟ੍ਰਿਕ ਕਾਰਾਂ
Thursday, Jun 11, 2026 - 02:31 PM (IST)
ਗੈਜੇਟ ਡੈਸਕ : ਭਾਰਤ 'ਚ ਇਲੈਕਟ੍ਰਿਕ ਕਾਰਾਂ ਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ। ਈਵੀ ਸੈਗਮੈਂਟ ਹਰ ਮਹੀਨੇ ਨਵੀਆਂ ਉਚਾਈਆਂ 'ਤੇ ਪਹੁੰਚ ਰਿਹਾ ਹੈ। ਵਿੱਤੀ ਸਾਲ 2026 'ਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ 'ਚ ਸਾਲ-ਦਰ-ਸਾਲ 83.63 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ। ਇਸ ਸੈਗਮੈਂਟ ਨੇ ਅਪ੍ਰੈਲ 2026 'ਚ ਵੀ ਵਧੀਆ ਪ੍ਰਦਰਸ਼ਨ ਕੀਤਾ, ਜਿਸ 'ਚ23,506 ਯੂਨਿਟ ਵੇਚੇ ਗਏ। ਹੁਣ ਮਈ 2026 ਦੇ ਅੰਕੜੇ ਜਾਰੀ ਕੀਤੇ ਗਏ ਹਨ, ਜੋ ਦਰਸਾਉਂਦੇ ਹਨ ਕਿ ਇਲੈਕਟ੍ਰਿਕ ਕਾਰਾਂ ਦੀ ਮੰਗ ਲਗਾਤਾਰ ਮਜ਼ਬੂਤ ਹੋ ਰਹੀ ਹੈ। ਮਈ 2026 'ਚ ਦੇਸ਼ ਭਰ 'ਚ ਕੁੱਲ 26,682 ਇਲੈਕਟ੍ਰਿਕ ਕਾਰਾਂ ਵੇਚੀਆਂ ਗਈਆਂ। ਇਹ ਮਈ 2025 ਵਿੱਚ ਵੇਚੀਆਂ ਗਈਆਂ 14,725 ਯੂਨਿਟਾਂ ਦੇ ਮੁਕਾਬਲੇ 81.2 ਫੀਸਦੀ ਵਾਧਾ ਹੈ। ਅਪ੍ਰੈਲ 2026 ਦੇ ਮੁਕਾਬਲੇ ਵਿਕਰੀ 'ਚ ਵੀ 2 ਫੀਸਦੀ ਦਾ ਵਾਧਾ ਹੋਇਆ ਹੈ।
ਵਿਕਰੀ ਦੇ ਅੰਕੜਿਆਂ 'ਤੇ ਨੇੜਿਓਂ ਨਜ਼ਰ ਮਾਰਨ ਤੋਂ ਪਤਾ ਚੱਲਦਾ ਹੈ ਕਿ ਟਾਟਾ ਮੋਟਰਜ਼ ਭਾਰਤ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਕਾਰ ਨਿਰਮਾਤਾ ਬਣਿਆ ਹੋਇਆ ਹੈ। ਮਈ 2026 'ਚ ਟਾਟਾ ਨੇ 10,340 ਇਲੈਕਟ੍ਰਿਕ ਕਾਰਾਂ ਵੇਚੀਆਂ, ਜਿਸ ਨਾਲ ਈਵੀ ਮਾਰਕੀਟ ਦਾ 38.75 ਫੀਸਦੀ ਹਿੱਸਾ ਹਾਸਲ ਹੋਇਆ। ਟਾਟਾ ਨੇ ਪਿਛਲੇ ਸਾਲ ਇਸੇ ਮਹੀਨੇ 5,083 ਯੂਨਿਟ ਵੇਚੇ, ਜੋ ਕਿ 103 ਫੀਸਦੀ ਤੋਂ ਵੱਧ ਦੀ ਵਿਕਰੀ ਵਾਧਾ ਦਰਸਾਉਂਦਾ ਹੈ। ਟਾਟਾ ਦੀ ਵਿਕਰੀ ਵੀ ਅਪ੍ਰੈਲ 2026 ਦੇ ਮੁਕਾਬਲੇ 11 ਫੀਸਦੀ ਵਧੀ ਹੈ।
ਮਹਿੰਦਰਾ ਟਾਟਾ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਕੰਪਨੀ ਨੇ ਮਈ 2026 'ਚ 6,210 ਇਲੈਕਟ੍ਰਿਕ ਵਾਹਨ ਵੇਚੇ। ਮਹਿੰਦਰਾ ਨੇ ਪਿਛਲੇ ਸਾਲ ਇਸੇ ਮਹੀਨੇ 2,891 ਯੂਨਿਟ ਵੇਚੇ, ਜੋ ਕਿ ਸਾਲ-ਦਰ-ਸਾਲ ਪ੍ਰਭਾਵਸ਼ਾਲੀ 114.8 ਫੀਸਦੀ ਵਾਧਾ ਦਰਜ ਕਰਦਾ ਹੈ। ਮਹਿੰਦਰਾ ਦੀ ਵਿਕਰੀ ਵੀ ਅਪ੍ਰੈਲ ਦੇ ਮੁਕਾਬਲੇ ਲਗਭਗ 7 ਫੀਸਦੀ ਵਧੀ ਹੈ। ਜੇਐਸਡਬਲਯੂ ਐਮਜੀ ਮੋਟਰ ਤੀਜੇ ਸਥਾਨ 'ਤੇ ਸੀ, ਜਿਸਨੇ 4,984 ਇਲੈਕਟ੍ਰਿਕ ਕਾਰਾਂ ਵੇਚੀਆਂ। ਹਾਲਾਂਕਿ ਕੰਪਨੀ ਦੀ ਵਿਕਰੀ ਸਾਲ-ਦਰ-ਸਾਲ 8.37 ਫੀਸਦੀ ਵਧੀ ਹੈ, ਉਨ੍ਹਾਂ ਨੇ ਅਪ੍ਰੈਲ ਦੇ ਮੁਕਾਬਲੇ 8 ਫੀਸਦੀ ਦੀ ਗਿਰਾਵਟ ਦੇਖੀ।
ਮਾਰੂਤੀ ਸੁਜ਼ੂਕੀ ਈਵਿਟਾਰਾ ਵੀ ਗਾਹਕਾਂ 'ਚ ਹੌਲੀ-ਹੌਲੀ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਮਈ 'ਚ 1,591 ਯੂਨਿਟ ਵੇਚੇ ਗਏ, ਜੋ ਕਿ ਅਪ੍ਰੈਲ ਦੇ ਮੁਕਾਬਲੇ ਲਗਭਗ 20 ਫੀਸਦੀ ਵੱਧ ਹੈ। ਵੀਅਤਨਾਮੀ ਕੰਪਨੀ ਵਿਨਫਾਸਟ ਵੀ ਭਾਰਤੀ ਬਾਜ਼ਾਰ ਵਿੱਚ ਆਪਣੇ ਪੈਰ ਮਜ਼ਬੂਤ ਕਰ ਰਹੀ ਹੈ। ਕੰਪਨੀ ਨੇ ਮਈ 'ਚ 1,238 ਇਲੈਕਟ੍ਰਿਕ ਵਾਹਨ ਵੇਚੇ। ਹਾਲਾਂਕਿ, ਅਪ੍ਰੈਲ ਦੇ ਮੁਕਾਬਲੇ ਇਸਦੀ ਵਿਕਰੀ 'ਚ ਥੋੜ੍ਹੀ ਜਿਹੀ 4 ਫੀਸਦੀ ਦੀ ਗਿਰਾਵਟ ਆਈ। ਚੀਨੀ ਕੰਪਨੀ BYD ਨੇ ਵੀ ਮਹੱਤਵਪੂਰਨ ਵਾਧਾ ਪ੍ਰਾਪਤ ਕੀਤਾ, ਜਿਸਦੀ ਵਿਕਰੀ ਸਾਲ-ਦਰ-ਸਾਲ 10.47 ਫੀਸਦੀ ਅਤੇ ਮਹੀਨਾ-ਦਰ-ਮਹੀਨਾ 25.41 ਫੀਦਸੀ ਵਧੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
