Realme XT ਨੂੰ ਮਿਲੀ ਪਹਿਲੀ ਸਾਫਟਵੇਅਰ ਅਪਡੇਟ, ਬਿਹਤਰ ਹੋਣਗੇ ਕੈਮਰੇ

09/19/2019 12:00:15 PM

ਗੈਜੇਟ ਡੈਸਕ– ਰਿਅਲਮੀ ਦੇ ਪਹਿਲੇ 64 ਮੈਗਾਪਿਕਸਲ ਕੈਮਰੇ ਵਾਲੇ ਫੋਨ Realme XT ਨੂੰ ਅਜੇ ਲਾਂਚ ਹੋਏ ਹਫਤੇ ਵੀ ਨਹੀਂ ਹੋਇਆ ਕਿ ਇਸ ਨੂੰ ਪਹਿਲੀ ਸਾਫਟਵੇਅਰ ਅਪਡੇਟ ਮਿਲ ਗਈ ਹੈ। ਰਿਅਲਮੀ ਨੇ ਇਸ ਫੋਨ ਲਈ ਪਹਿਲੀ ਸਾਫਟਵੇਅਰ ਅਪਡੇਟ ਰੋਲ ਆਊਟ ਕਰ ਦਿੱਤੀ ਹੈ। ਨਵੀਂ ਸਾਫਟਵੇਅਰ ਅਪਡੇਟ ਆਪਣੇ ਨਾਲ ਲੇਟੈਸਟ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ ਨਾਲ ਹੀ ਕੈਮਰਾ ਪਰਫਾਰਮੈਂਸ ਬਿਹਤਰ ਹੋਣ ਦੀ ਗੱਲ ਵੀ ਕੀਤੀ ਗਈ ਹੈ। ਰਿਅਲਮੀ ਨੇ ਭਾਰਤ ’ਚ Realme XT ਲਈ ਓ.ਟੀ.ਓ. ਸਾਫਟਵੇਅਰ ਅਪਡੇਟ ਜਾਰੀ ਕਰ ਦਿੱਤੀ ਹੈ। ਅਪਡੇਟ ਦਾ ਵਰਜ਼ਨ ਨੰਬਰ RMX1921EX_11_A.10 ਹੈ। ਇਹ 207 ਐੱਮ.ਬੀ. ਦੀ ਹੈ। 

Realme XT ਲਈ ਜਾਰੀ ਕੀਤੀ ਗਈ ਅਪਡੇਟ ਦੇ ਚੇਂਜਲਾਗ ’ਚ ਲਿਖਿਆ ਹੈ ਕਿ ਇਹ ਫੋਟੋ ਦੀ ਕੁਆਲਿਟੀ ਬਿਹਤਰ ਕਰਦਾ ਹੈ। ਇਸ ਵਿਚ ਸਤੰਬਰ ਦਾ ਸਕਿਓਰਿਟੀ ਪੈਚ ਵੀ ਹੈ। ਇਸ ਓ.ਟੀ.ਏ. ਅਪਡੇਟ ਨੂੰ ਫੇਜ਼ ਦੇ ਆਧਾਰ ’ਤੇ ਰੋਲ ਆਊਟ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਹਾਲ ਹੀ ’ਚ Realme XT ਨੂੰ ਖਰੀਦਿਆ ਹੈ ਅਤੇ ਤੁਹਾਨੂੰ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਮਿਲੀ ਤਾਂ ਤੁਸੀਂ ਸੈਟਿੰਗਸ>ਸਾਫਟਵੇਅਰ ਅਪਡੇਟ ’ਚ ਜਾ ਕੇ ਇਸ ਦੀ ਜਾਂਚ ਕਰ ਸਕਦੇ ਹੋ। 


Related News