ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum

Wednesday, Jun 16, 2021 - 05:35 PM (IST)

ਗੈਜੇਟ ਡੈਸਕ– ਮੰਗਲਵਾਰ ਨੂੰ ਹੋਏ ਵਰਚੁਅਲ ਈਵੈਂਟ ’ਚ ਰੀਅਲਮੀ ਨੇ ਆਪਣੇ ਸਭ ਤੋਂ ਦਮਦਾਰ ਸਮਾਰਟਫੋਨ Realme GT 5G ਦੇ ਨਾਲ ਆਪਣੇ ਇੰਟਰਨੈੱਟ ਆਫ ਥਿੰਗਸ (IoT) ਪ੍ਰੋਡਕਟ ਦੇ ਰੂਪ ’ਚ Realme TechLife ਰੋਬੋਟ ਵੈਕਿਊਮ ਕਲੀਨਰ ਵੀ ਲਾਂਚ ਕੀਤਾ ਹੈ। ਬਾਜ਼ਾਰ ’ਚ ਇਸ ਦਾ ਮੁਕਾਬਲਾ iRobot Roomba 971 ਅਤੇ ਸ਼ਾਓਮੀ ਦੇ ਮੀ ਰੋਬੋਟ ਵੈਕਿਊਮ-ਮਾਪ ਪੀ ਨਾਲ ਹੋਵੇਗਾ। ਯਾਨੀ ਜੇਕਰ ਤੁਸੀਂ ਆਪਣੀ ਕੰਮ ਵਾਲੀ ਬਾਈ ਦੇ ਰੋਜ਼-ਰੋਜ਼ ਦੇ ਬਹਾਨਿਆਂ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਇਹ ਪ੍ਰੋਡਕਟ ਇਕ ਚੰਗਾ ਆਪਸ਼ਨ ਹੋ ਸਕਦਾ ਹੈ। 

Realme Robot Vacuum ਦੀਆਂ ਖੂਬੀਆਂ
- ਰੀਅਲਮੀ ਟੈੱਕਲਾਈਫ ਰੋਬੋਟ ਵੈਕਿਊਮ ਨੂੰ LiDAR ’ਤੇ ਬੇਸਡ ਨੈਵਿਗੇਸ਼ਨ ਸਿਸਟਮ ਦੀ ਵਰਤੋਂ ਕਰਕੇ 2-ਇਨ-1 ਵੈਕਿਊਮ ਅਤੇ ਮੋਪਿੰਗ ਹੱਲ ਪ੍ਰਦਾਨ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਨਵਾਂ ਪ੍ਰੋਡਕਟ ਘਰਾਂ ਦੀ ਸਾਫ਼-ਸਫ਼ਾਈ ਦਾ ਬਿਹਤਰ ਅਨੁਭਵ ਪ੍ਰਦਾਨ ਕਰਦਾ ਹੈ। 

- ਰੋਬੋਟ ਵੈਕਿਊਮ ਕਲੀਨਰ ਟੈਂਪਰਡ ਗੋਰਿਲਾ ਗਲਾਸ ਨਾਲ ਲੈਸ ਟਾਪ ਕਵਰ ਦੇ ਨਾਲ ਆਉਂਦਾ ਹੈ ਅਤੇ ਇਸ ਦੀ ਉਚਾਈ 10 ਸੈਂਟੀਮੀਟਰ ਹੈ। ਇਸ ਵਿਚ 38 ਵੱਖ-ਵੱਖ ਸੈਂਸਰ ਵੀ ਸ਼ਾਮਲ ਹਨ ਜਿਨ੍ਹਾਂ ’ਚ ਟਾਈਮ-ਆਫ-ਫਲਾਈਟ (ਟੀ.ਓ.ਐੱਫ.) ਵਾਲ ਸੈਂਸਰ, ਵਾਟਰ ਟੈਂਕ ਡਿਟੈਕਸ਼ਨ ਸੈਂਸਰ, ਕਲਿੱਫ ਸੈਂਸਰ ਅਤੇ ਇਕ ਇੰਫਰਾਰੈੱਡ ਰਿਚਾਰਜ ਸੈਂਸਰ ਸ਼ਾਮਲ ਹੈ। 

- ਰੀਅਲਮੀ ਦਾ ਦਾਅਵਾ ਹੈ ਕਿ ਟੈੱਕਲਾਈਫ ਰੋਬੋਟ ਵੈਕਿਊਮ ’ਚ ਮਿਲਣ ਵਾਲਾ ਪ੍ਰੀਲੋਡਿਡ LiDAR ਸਿਸਟਮ ਹੋਰ ਮੁਕਾਬਲੇਬਾਜ਼ਾਂ ’ਚ ਉਪਲੱਬਧ ਇਸ ਸਿਸਟਮ ਦੇ ਮੁਕਾਬਲੇ 12 ਫੀਸਦੀ ਤਕ ਬਿਹਤਰ ਹੈ। ਇਸ ਵਿਚ 98 ਫੀਸਦੀ ਸਹੀ ਮੈਪਿੰਗ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। 

- ਮੀ ਰੋਬੋਟ ਵੈਕਿਊਮ-ਮਾਪ ਪੀ ਅਤੇ ਹੋਰ ਸਮਾਨ ਵੈਕਿਊਮ ਕਲੀਨਰ ਦੀ ਤਰ੍ਹਾਂ, ਰੀਅਲਮੀ ਡਿਵਾਈਸ ਰੀਅਲਮੀ ਲਿੰਕ ਐਪ ਦੇ ਨਾਲ ਕੰਮ ਕਰਦਾ ਹੈ ਜੋ ਵਰਤੋਕਾਰਾਂ ਨੂੰ ਕਸਟਮ ਪਾਰਟਿਸ਼ਨ ਬਣਾਉਣ, ਸਫ਼ਾਈ ਮੋਡ ਸੈੱਟ ਕਰਨ ਅਤੇ ਸਫ਼ਾਈ ਸ਼ੈਡਿਊਲ ਕਰਨ ਦੀ ਮਨਜ਼ੂਰੀ ਦਿੰਦਾ ਹੈ, ਉਹ ਵੀ ਵਾਇਰਲੈੱਸ ਰੂਪ ਨਾਲ ਆਪਣੇ ਫੋਨ ਰਾਹੀਂ। ਤੁਸੀਂ ਐਮਾਜ਼ੋਨ ਅਲੈਕਸਾ ਜਾਂ ਗੂਗਲ ਅਸਿਸਟੈਂਟ ਦਾ ਵੀ ਇਸਤੇਮਾਲ ਕਰ ਸਕਦੇ ਹੋ। 

ਕੀਮਤ
ਰੀਅਲਮੀ ਟੈੱਕਲਾਈਫ ਰੋਬੋਟ ਵੈਕਿਊਮ ਦੀ ਕੀਮਤ 299 ਯੂਰੋ (ਕਰੀਬ 26,600 ਰੁਪਏ) ਹੈ। ਇਸ ਦੀ ਪ੍ਰੀ-ਸੇਲ 16 ਜੂਨ ਤੋਂ AliExpress ਅਤੇ Realme.com ’ਤੇ ਸ਼ੁਰੂ ਹੋਵੇਗੀ।


Rakesh

Content Editor

Related News