128GB ਸਟੋਰੇਜ ਵਾਲੇ Realme Narzo 10 ਦੀ ਸੇਲ ਅੱਜ, ਜਾਣੋ ਕੀਮਤ ਤੇ ਆਫਰ

08/25/2020 10:40:42 AM

ਗੈਜੇਟ ਡੈਸਕ– ਰੀਅਲਮੀ ਦੇ ਬਜਟ ਸਮਾਰਟਫੋਨ Realme Narzo 10 ਨੂੰ ਅੱਜ ਯਾਨੀ 25 ਅਗਸਤ ਨੂੰ ਫਿਰ ਤੋਂ ਖਰੀਦਣ ਦਾ ਮੌਕਾ ਹੈ। ਰੀਅਲਮੀ ਨਾਰਜ਼ੋ 10 ਦੀ ਵਿਕਰੀ ਫਲਿਪਕਾਰਟ ਅਤੇ ਰੀਅਲਮੀ ਦੀ ਵੈੱਬਸਾਈਟ ’ਤੇ ਦੁਪਹਿਰ ਨੂੰ 12 ਵਜੇ ਤੋਂ ਹੋਵੇਗੀ। Realme Narzo 10 ਉਨ੍ਹਾਂ ਲੋਕਾਂ ਲਈ ਇਕ ਬੈਸਟ ਫੋਨ ਹੈ ਜੋ ਕਿ ਘੱਟ ਕੀਮਤ ’ਚ ਜ਼ਿਆਦਾ ਸਟੋਰੇਜ ਵਾਲਾ ਸਮਾਰਟਫੋਨ ਚਾਹੁੰਦੇ ਹਨ। ਇਸ ਫੋਨ ’ਚ 4 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। 

PunjabKesari

Realme Narzo 10 ਦੀ ਕੀਮਤ ਤੇ ਆਫਰਜ਼
Realme Narzo 10 ਸਮਾਰਟਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ। ਆਫਰਜ਼ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਫਲਿਪਕਾਰਟ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਖਰੀਦਾਰੀ ਕਰਨ ’ਤੇ 10 ਫੀਸਦੀ ਦਾ ਡਿਸਕਾਊਂਟ ਮਿਲੇਗਾ, ਜਦਕਿ ਐਕਸਿਸ ਬੈਂਕ ਬਜ਼ ਦੇ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰਨ ’ਤੇ 5 ਫੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ 1,334 ਪ੍ਰਤੀ ਮਹੀਨਾ ਹੀ ਨੋ-ਕਾਸਟ ਈ.ਐੱਮ.ਆਈ. ਦੇ ਨਾਲ ਵੀ ਖਰੀਦਿਆ ਜਾ ਸਕਦਾ ਹੈ। 


Rakesh

Content Editor

Related News