ਅਗਲੇ ਹਫਤੇ ਭਾਰਤ ’ਚ ਲਾਂਚ ਹੋਵੇਗਾ ਰੀਅਲਮੀ ਦਾ ਨਵਾਂ ਬਜਟ ਸਮਾਰਟਫੋਨ

Saturday, Aug 21, 2021 - 01:59 PM (IST)

ਅਗਲੇ ਹਫਤੇ ਭਾਰਤ ’ਚ ਲਾਂਚ ਹੋਵੇਗਾ ਰੀਅਲਮੀ ਦਾ ਨਵਾਂ ਬਜਟ ਸਮਾਰਟਫੋਨ

ਗੈਜੇਟ ਡੈਸਕ– ਰੀਅਲਮੀ ਆਪਣੀ ਸੀ-ਸੀਰੀਜ਼ ਦਾ ਨਵਾਂ ਸਮਾਰਟਫੋਨ ਅਗਲੇ ਹਫਤੇ 23 ਅਗਸਤ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਗੱਲ ਦੀ ਅਧਿਆਕਰਤ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ। ਦੱਸ ਦੇਈਏ ਕਿ Realme C21Y ਪਿਛਲੇ ਮਹੀਨੇ ਵਿਅਤਨਾਮ ’ਚ ਲਾਂਚ ਕੀਤਾ ਗਿਆ ਸੀ। ਇਸ ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਮੇਨ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦੇ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਵੀ ਮਿਲਦਾ ਹੈ। 

ਮੰਨਿਆ ਜਾ ਰਿਹਾ ਹੈ ਕਿ Realme C21Y ਨੂੰ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਨਾਲ ਲਿਆਇਆ ਜਾਵੇਗਾ ਜਿਸ ਦੀ ਕੀਮਤ ਵਿਅਤਨਾਮ ’ਚ 3,240,000 VND (ਕਰੀਬ 10,500 ਰੁਪਏ) ਰੱਖੀ ਗਈ ਹੈ। ਇਸ ਤੋਂ ਇਲਾਵਾ ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ VND 3,710,000 (ਕਰੀਬ 12,000 ਰੁਪਏ) ’ਚ ਆਉਣ ਦੀ ਉਮੀਦ ਹੈ। 

Realme C21Y ਦੇ ਸੰਭਾਵਿਤ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਐੱਚ.ਡੀ. ਪਲੱਸ (1600x720 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਆਕਟਾ-ਕੋਰ Unisoc T610
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਓ.ਐੱਸ.    - ਐਂਡਰਾਇਡ 10 ’ਤੇ ਆਧਾਰਿਤ ਹੀਅਲਮੀ ਯੂ.ਆਈ.
ਰੀਅਰ ਕੈਮਰਾ    - 13MP+2MP+2MP
ਫਰੰਟ ਕੈਮਰਾ    - 5MP
ਬੈਟਰੀ    - 5,000mAh
ਕੁਨੈਕਟੀਵਿਟੀ    - LTE,Wi-Fi, ਬਲੂਟੁੱਥ v5, GPS ਅਤੇ 3.5mm ਦਾ ਹੈੱਡਫੋਨ ਜੈੱਕ


author

Rakesh

Content Editor

Related News