ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Realme 7i, ਜਾਣੋ ਕੀਮਤ

Wednesday, Oct 07, 2020 - 06:06 PM (IST)

ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Realme 7i, ਜਾਣੋ ਕੀਮਤ

ਗੈਜੇਟ ਡੈਸਕ– ਰੀਅਲਮ ਨੇ ਆਪਣੇ ਨਵੇਂ ਸਮਾਰਟਫੋਨ Realme 7i ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਕਵਾਡ ਰੀਅਰ ਕੈਮਰਾ ਸੈੱਟਅਪ ਅਤੇ ਆਕਟਾ-ਕੋਰ ਪ੍ਰੋਸੈਸਰ ਵਰਗੇ ਫੀਚਰਜ਼ ਨਾਲ ਲਿਆਇਆ ਗਿਆ ਹੈ। Realme 7i ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ, ਉਥੇ ਹੀ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। ਇਹ ਫੋਨ ਫਿਊਜ਼ਨ ਗਰੀਨ ਅਤੇ ਫਿਊਜ਼ਨ ਬਲਿਊ ਰੰਗ ’ਚ ਮਿਲੇਗਾ। Realme 7i ਦੀ ਵਿਕਰੀ 16 ਅਕਤੂਬਰ ਤੋਂ ਫਲਿਪਕਾਰਟ, ਆਫਲਾਈਨ ਸਟੋਰਾਂ ਅਤੇ ਰੀਅਲਮੀ ਡਾਟ ਕਾਮ ’ਤੇ ਹੋਵੇਗੀ। Realme 7i ਤੋਂ ਇਲਾਵਾ ਕੰਪਨੀ ਨੇ ਸਮਾਰਟ ਟੀਵੀ, 360 ਡਿਗਰੀ ਕੈਮਰਾ ਵਰਗੇ ਕਈ ਹੋਰ ਪ੍ਰੋਡਕਟਸ ਵੀ ਲਾਂਚ ਕੀਤੇ ਹਨ। 

PunjabKesari

Realme 7i ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ HD+ (720x1600 ਪਿਕਸਲ), ਰਿਫ੍ਰੈਸ਼ ਰੇਟ 90Hz
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 662
ਰੈਮ    - 4GB
ਸਟੋਰੇਜ    - 64GB/128GB
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ Realme UI
ਰੀਅਰ ਕੈਮਰਾ    - 64MP (ਪ੍ਰਾਈਮਰੀ) + 8MP (ਅਲਟਰਾ ਵਾਈਡ) + 2MP (ਮੋਨੋਕ੍ਰੋਮ) + 2MP
ਫਰੰਟ ਕੈਮਰਾ    - 16MP
ਕੁਨੈਕਟੀਵਿਟੀ    - 4G LTE, ਡਿਊਲ ਬੈਂਡ ਵਾਈ-ਫਾਈ, ਬਲੂਟੂਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਪੋਰਟ ਅਤੇ 3.5mm ਹੈੱਡਫੋਨ ਜੈੱਕ


author

Rakesh

Content Editor

Related News