ਐਂਡ੍ਰਾਇਡ ਨੂਗਟ ਨਾਲ ਲਾਂਚ ਹੋਇਆ ਨਵਾਂ Reach Allure Secure 4G ਸਮਾਰਟਫੋਨ
Thursday, Oct 12, 2017 - 02:33 PM (IST)

ਜਲੰਧਰ- ਭਾਰਤੀ ਸਮਾਰਟਫੋਨ ਮੈਨਿਊਫੈਕਚਰਰ ਕੰਪਨੀ ਰੀਚ ਮੋਬਾਇਲਸ ਨੇ ਇਕ ਨਵਾਂ ਅਫਾਰਡੇਬਲ 4G ਸਮਾਰਟਫੋਨ ਰੀਚ ਏਲਓਰ ਸਕਿਓਰ ਨਾਂ ਨਾਲ ਲਾਂਚ ਕੀਤਾ ਹੈ। ਇਹ ਸਮਾਰਟਫੋਨ 4,499 ਰੁਪਏ ਦੀ ਕੀਮਤ ਦੇ ਨਾਲ ਹੈ ਅਤੇ ਵਿਕਰੀ ਲਈ ਐਕਸਕਲੂਜ਼ਿਵ ਰੂਪ ਨਾਲ ਸ਼ਾਪਕਲੂਜ਼ 'ਤੇ 13 ਅਕਤੂਬਰ ਮਤਲਬ ਕੱਲ ਤੋਂ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਫਿਲਹਾਲ ਸ਼ਾਪਕਲੂਜ਼ ਦੀ ਸਾਈਟ 'ਤੇ ਰਜਿਸਟਰ ਨਾਓ ਦੀ ਆਪਸ਼ਨ ਦੇ ਨਾਲ ਹੈ ਅਤੇ ਜੋ ਗਾਹਕ ਇਸ ਨੂੰ ਖਰੀਦਣਾ ਚਾਹੁੰਦੇ ਹਨ ਉਨ੍ਹਾਂ ਨੂੰ ਰਜਿਸਟਰ ਕਰਨ 'ਤੇ ਸੇਲ ਦੇ ਦਿਨ ਇਸ ਸਮਾਰਟਫੋਨ ਦੀ ਖਰੀਦੀ 'ਤੇ 100 ਰੁਪਏ ਦੀ ਛੋਟ ਮਿਲੇਗੀ।
ਗੱਲ ਕਰੀਏ ਇਸਦੇ ਸਪੈਸੀਫਿਕੇਸ਼ਨਸ ਦੀ ਤਾਂ ਇਸ 'ਚ 5 ਇੰਚ ਦੀ FWVGA ਡਿਸਪਲੇਅ ਹੈ ਜਿਸਦੀ ਸਕਰੀਨ ਰੈਜ਼ੋਲਿਊਸ਼ਨ 854x480 ਪਿਕਸਲਸ ਹੈ। ਇਸ ਦੇ ਨਾਲ ਹੀ 1.3Ghz ਕਵਾਡ-ਕੋਰ S398321 ਪ੍ਰੋਸੈਸਰ, 1GB ਰੈਮ ਅਤੇ 16GB ਦੀ ਇੰਟਰਨਲ ਸਟੋਰੇਜ਼ ਸਹੂਲਤ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਨਾਲ 32GB ਤੱਕ ਐਕਸਪੇਂਡ ਕੀਤਾ ਜਾ ਸਕਦਾ ਹੈ। ਇਹ 2500 mAh ਦੀ ਲੀਥੀਅਮ-ਆਇਨ ਬੈਟਰੀ ਦੇ ਨਾਲ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।