ਭਾਰਤੀ ਕੰਪਨੀ ਨੇ ਲਾਂਚ ਕੀਤਾ ਬਿਹਤਰੀਨ ਲੈਪਟਾਪ, ਕੀਮਤ 10 ਹਜ਼ਾਰ ਤੋਂ ਵੀ ਘੱਟ

Thursday, Aug 04, 2016 - 12:31 PM (IST)

ਭਾਰਤੀ ਕੰਪਨੀ ਨੇ ਲਾਂਚ ਕੀਤਾ ਬਿਹਤਰੀਨ ਲੈਪਟਾਪ, ਕੀਮਤ 10 ਹਜ਼ਾਰ ਤੋਂ ਵੀ ਘੱਟ

ਜਲੰਧਰ- ਭਾਰਤ ਦੀ ਆਈ.ਟੀ. ਹਾਰਡਵੇਅਰ ਨਿਰਮਾਤਾ ਕੰਪਨੀ ਆਰ.ਡੀ.ਪੀ. ਨੇ ਆਪਣੇ ThinBook ਲੈਪਟਾਪ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 9,999 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦਿੱਤੀ ਗਈ ਬੈਟਰੀ ਵਾਈ-ਫਾਈ ਦੀ ਵਰਤੋਂ ਕਰਨ ''ਤੇ ਵੀ 4 ਤੋਂ 5 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ। 

ਲੈਪਟਾਪ ਦੇ ਫੀਚਰਸ-

ਡਿਸਪਲੇ - 14.1-ਇੰਚ 1366x768 ਪਿਕਸਲ

ਪ੍ਰੋਸੈਸਰ - ਇੰਟੈਲ ਐਟਮx5-Z8300 

ਰੈਮ     - 2 ਜੀ.ਬੀ.

ਮੈਮਰੀ         - 32 ਜੀ.ਬੀ. ਇੰਟਰਨਲ, (128 ਜੀ.ਬੀ. ਐਕਸਪੈਂਡੇਬਲ

ਓ.ਐੱਸ. - ਵਿੰਡੋਜ਼ 10 ਆਪਰੇਟਿੰਗ ਸਿਸਟਮ

ਕੈਮਰਾ         - ਵੀ.ਜੀ.ਏ. ਵੈੱਬਸ ਕੈਮਰਾ

ਬੈਟਰੀ         - 10,000 ਐੱਮ.ਏ.ਐੱਚ. ਲੀ ਪਾਲਿਮਰ

ਹੋਰ ਫਚੀਰਸ - ਬਲੂਟੁਥ 4.0, ਵਾਈ-ਫਾਈ (ਬੀ/ਜੀ/ਐੱਨ), 1 ਮਾਈਕ੍ਰੋ HDMI ਪੋਰਟ, 1 ਆਡੀਓ ਪੋਰਟ, 1 ਯੂ.ਐੱਸ.ਬੀ. 3.0 ਪੋਰਟ ਅਤੇ 1 ਯੂ.ਐੱਸ.ਬੀ. 2.0 ਪੋਰਟ

ਭਾਰ          - 1.45 ਕਿਲੋਗ੍ਰਾਮ

 

Related News