ਬਿਹਤਰ ਰੈਮ, ਕੈਮਰਾ ਅਤੇ ਦਮਦਾਰ ਬੈਟਰੀ ਵਾਲੇ ਇਹ ਹਨ 5 ਸਮਾਰਟਫੋਨਜ਼, ਜਾਣੋ ਫੀਚਰਸ

Saturday, Apr 15, 2017 - 03:06 PM (IST)

ਬਿਹਤਰ ਰੈਮ, ਕੈਮਰਾ ਅਤੇ ਦਮਦਾਰ ਬੈਟਰੀ ਵਾਲੇ ਇਹ ਹਨ 5 ਸਮਾਰਟਫੋਨਜ਼, ਜਾਣੋ ਫੀਚਰਸ
ਜਲੰਧਰ- ਤੁਸੀਂ ਜਦੋਂ ਕੋਈ ਨਵਾਂ ਸਮਾਰਟਫੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਬਜਟ ''ਚ ਸਭ ਤੋਂ ਬਿਹਤਰ ਫੋਨ ਲਈਏ। ਭਾਵੇਂ ਹਰ ਰੋਜ਼ ਕਈ ਸਮਾਰਟਫੋਨਜ਼ ਲਾਂਚ ਹੁੰਦੇ ਹਨ ਪਰ ਉਨ੍ਹਾਂ ''ਚ ਕੁਝ ਹੀ ਹੈ ਆਪਣੇ ਫੀਚਰ ਅਤੇ ਪਰਫਾਰਮੈਂਸ ਦੀ ਵਜ੍ਹਾ ਤੋਂ ਉਪਭੋਗਤਾ ਦੇ ਵਿਚਕਾਰ ਆਪਣੀ ਪਛਾਣ ਬਣਾਉਣ ''ਚ ਸਫਲ ਹੁੰਦੇ ਹੈ, ਜਾਂ ਆਪਣੀ ਸ਼੍ਰੇਣੀ ''ਚ ਸ਼੍ਰੇਸ਼ਠ ਹੁੰਦੇ ਹੋਣ। ਅੱਗੇ ਅਸੀਂ ਅਜਿਹੇ ਹੀ 5 ਸਮਾਰਟਫੋਨਜ਼ ਦੀ ਜਾਣਕਾਰੀ ਦਿੱਤੀ ਹੈ, ਜੋ ਬਜਟ ਦੇ ਅਨੁਸਾਰ ਬੇਹੱਦ ਸ਼ਾਨਦਾਰ ਕਹੇ ਜਾ ਸਕਦੇ ਹਨ। ਅਸੀਂ ਤੁਹਾਨੂੰ ਵਧੀਆ ਫੀਚਰਸ ਅਤੇ ਬਜਟ ਸਮਾਰਟਫੋਨਜ਼ ਦੀ ਲਿਸਟ ਪੇਸ਼ ਕਰ ਰਹੋ ਹਾਂ।
Moto G5 Plus -
ਮੋਟੋ ਜੀ5 ਪਲੱਸ ਮੋਟੋਰੋਲਾ ਦਾ ਲੇਟੈਸਟ ਸਮਾਰਟਫੋਨ ਹੈ। ਭਾਰਤ ''ਚ ਇਸ ਨੂੰ ਦੋ ਰੈਮ ਵੇਰੀਅੰਟ 3 ਜੀ. ਬੀ ਅਤੇ 4 ਜੀ. ਬੀ. ਨਾਲ ਲਾਂਚ ਕੀਤਾ ਗਿਆ ਹੈ। ਫੋਨ ਦੀ ਕੀਮਤ 14,999 ਰੁਪਏ ਤੋਂ ਸ਼ੁਰੂ ਹੈ। ਫੋਨ ''ਚ 5.2 ਇੰਚ ਡਿਸਪਲੇ ਮੌਜੂਦ ਹੈ। ਇਹ ਫੋਨ ਐਂਡਰਾਇਡ 7.0 ਨਾਗਟ ਆਪਰੇਟਿੰਗ ਸਿਸਟਮ ''ਤੇ ਕੰਮ ਕਰਾਦ ਹੈ। ਇਸ ਤੋਂ ਇਲਾਵਾ ਇਸ ਫੋਨ ''ਚ ਕਵਾਲਕਮ ਸਨੈਪਡ੍ਰੈਗਨ ਆਕਟਾ-ਕੋਰ 2.0 ਗੀਗਾਹਟਰਜ਼ ਕਾਰਟੇਕਸ ਏ53 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 16 ਜੀ. ਬੀ/32 ਜੀ. ਬੀ. ਸੋਟਰੇਜ ਦਿੱਤੀ ਗਈ ਹੈ। ਫੋਨ ''ਚ 12 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ''ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
Vivo Y66 -
ਵੀਵੋ Y66 ''ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸਨ 1280x720 ਪਿਕਸਲ ਹੈ। ਵੀਵੋ Y66  ਨੂੰ ਆਕਟਾ-ਕੋਰ ਪ੍ਰੋਸੈਸਰ ''ਤੇ ਕੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨਜ਼ ''ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ਆਧਾਰਿਤ ਫਨਟੱਚ ਓ. ਐੱਸ. 3.0 ''ਤੇ ਆਧਾਰਿਤ ਹੈ। ਇਸ਼ ''ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ, ''ਚ 16 ਮੈਗਾਪਿਕਸਲ ਦਾ ਰਿਅ੍ਰ ਕੈਮਰਾ ਦਿੱਤਾ ਗਿਆ ਹੈ। 13 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ।
Xiaomi Redmi Note 4 -
ਸ਼ਿਓਮੀ ਰੈੱਡਮੀ ਨੋਟ 4 ਸਮਾਰਟਫੋਨ 3 ਵੇਰੀਅੰਟ ''ਚ ਭਾਰਤ ''ਚ ਉਪਲੱਬਧ ਹੈ। ਇਹ ਫੋਨ 2 ਜੀ. ਬੀ. 3 ਜੀ. ਬੀ. ਅਤੇ 4 ਜੀ. ਬੀ. ਰੈਮ ''ਚ ਉਪਲੱਬਧ ਹੈ। ਇਨ੍ਹਾਂ ਦੀ ਕੀਮਤ 9,999 ਰੁਪਏ ਤੋਂ ਲੈ ਕੇ 12,999 ਰੁਪਏ ਤੱਕ ਹੈ। ਫੋਨ ''ਚ 5.5 ਇੰਚ ਡਿਸਪਲੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਫਓਨ ਐਂਡਰਾਇਡ 6.0 ''ਤੇ ਕੰਮ ਕਰਦਾ ਹੈ। ਇਸ ''ਚ ਸਨੈਪਡ੍ਰੈਗਨ 625 ਆਕਟਾ-ਕੋਰ 2.0 ਗੀਗਾਹਟਰਜ਼ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ ''ਚ 32 ਜੀ. ਬੀ/64 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਫੋਨ ''ਚ 13 ਮੈਗਾਪਿਕਸਲ ਦਾ ਰਿਅ੍ਰ ਅਤੇ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਮੌਜੂਦ ਹੈ। ਇਸ ਤੋਂ ਇਲਾਵਾ ਫੋਨ ''ਚ 4100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
Lenovo P2 -
ਲੇਨੋਵੋ ਪੀ2 ਸਮਾਰਟਫੋਨ 3 ਜੀ. ਬੀ. ਅਤੇ 4 ਜੀ. ਬੀ. ਰੈਮ ਵੇਰੀਅੰਟ ''ਚ ਉਪਲੱਬਧ ਹੈ। ਫੋਨ ਦੀ ਕੀਮਤ ਭਾਰਤ ''ਚ 134,999 ਰੁਪਏ ਹੈ। ਫੋਨ ''ਚ 5.5 ਇੰਚ ਡਿਸਪਲੇ ਮੌਜੂਦ ਹੈ। ਇਸ ਤੋਂ ਇਲਾਵਾ ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਲੇਨੋਵੋ ਪੀ2 ਸਮਾਰਟਫੋਨ ''ਚ ਆਕਟਾ-ਕੋਰ 2 ਗੀਗਾਹਟਰਜ਼ ਕਾਰਟੇਕਸ ਏ53 ਪ੍ਰੋਸੈਸਰ ਹੈ। ਫੋਨ ''ਚ 32 ਜੀ. ਬੀ/64 ਜੀ. ਬੀ. ਸਟੋਰੇਜ ਉਪਲੱਬਧ ਹੈ। ਇਸ ਨਾਲ ਹੀ ਫੋਨ ''ਚ 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਤੋਂ ਇਲਾਵਾ ਫੋਨ ''ਚ 5100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। 
Nubia Z11 mini S -
ਨੂਬੀਆ Z11 ਮਿੰਨੀ S ''ਚ 5.2 ਇੰਚ ਦਾ (1920x1080 ਪਿਕਸਲ) ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ 2 ਗੀਗਾਹਟਰਜ਼ LPDDR3 ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਇਸ ''ਚ 4 ਜੀ. ਬੀ. LPDDR3 ਰੈਮ ਅਤੇ 64/128 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੋਟਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ 200 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਐਂਡਰਾਇਡ 6.0 ਮਾਰਸ਼ਮੈਲੋ ਤੇ ਆਧਾਰਿਤ ਇਸ ਸਮਾਰਟਫੋਨ ''ਚ 3000 ਐੱਮ. ਏ. ਅੱਚ. ਦੀ ਬੈਟਰੀ ਦਿੱਤੀ ਗਈ ਹੈ।

Related News