ਭਾਰਤ ’ਚ ਲੀਕ ਹੋਇਆ PUBG Mobile ਦਾ ਗਿਫਟ ਪੈਕ, ਅਨਾਰਕਲੀ ਹੈੱਡਗਿਅਰ ਹੈ ਸ਼ਾਮਲ

Saturday, Dec 12, 2020 - 12:44 PM (IST)

ਭਾਰਤ ’ਚ ਲੀਕ ਹੋਇਆ PUBG Mobile ਦਾ ਗਿਫਟ ਪੈਕ, ਅਨਾਰਕਲੀ ਹੈੱਡਗਿਅਰ ਹੈ ਸ਼ਾਮਲ

ਗੈਜੇਟ ਡੈਸਕ– ਪਬਜੀ ਮੋਬਾਇਲ ਦੀ ਭਾਰਤ ’ਚ ਵਾਪਸੀ ਹੋਣ ਜਾ ਰਹੀ ਹੈ। ਹਾਲਾਂਕਿ ਇਸ ਦੀ ਲਾਂਚਿੰਗ ਤਾਰੀਖ਼ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਪਬਜੀ ਮੋਬਾਇਲ ਇੰਡੀਆ ਨੇ ਵਾਪਸੀ ਲਈ ਆਪਣੀ ਪੂਰੀ ਤਿਆਰੀ ਕਰ ਲਈ ਹੈ। ਕੰਪਨੀ ਨੇ ਹਾਲ ਹੀ ’ਚ ਟੀਜ਼ਰ ਜਾਰੀ ਕੀਤਾ ਸੀ ਅਤੇ ਹੁਣ ਪਬਜੀ ਮੋਬਾਇਲ ਇੰਡੀਆ ਦਾ ਵੈਲਕਮ ਗਿਫਟ ਆਨਲਾਈਨ ਲੀਕ ਹੋ ਗਿਆ ਹੈ। ਰਿਪੋਰਟ ਮੁਤਾਬਕ, ਡਾਟਾ ਮਾਈਨਰਸ ਅਤੇ ਕਈ ਯੂਟਿਊਬਰਾਂ ਨੇ ਪਬਜੀ ਮੋਬਾਇਲ ਦੇ ਗਲੋਬਲ ਵਰਜ਼ਨ ਦੇ ਅੰਦਰ ਪਬਜੀ ਮੋਬਾਇਲ ਇੰਡੀਆ ਦਾ ਵੈਲਕਮ ਗਿਫਟ ਵੇਖਿਆ ਹੈ। ਕਿਹਾ ਜਾ ਰਿਹਾ ਹੈ ਕਿ ਪਬਜੀ ਮੋਬਾਇਲ ਇੰਡੀਆ ਨੂੰ ਡਾਊਨਲੋਡ ਕਰਨ ਅਤੇ ਖੇਡਣ ਵਾਲੇ ਸਾਰੇ ਪਲੇਅਰਾਂ ਨੂੰ ਇਹ ਵੈਲਕਮ ਗਿਫਟ ਮਿਲੇਗਾ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

ਪਬਜੀ ਮੋਬਾਇਲ ਇੰਡੀਆ ਵੈਲਕਮ ਗਿਫਟ ’ਚ ਅਨਾਰਕਲੀ 
ਲੀਕ ਹੋਈ ਜਾਣਕਾਰੀ ਮੁਤਾਬਕ, ਪਬਜੀ ਮੋਬਾਇਲ ਇੰਡੀਆ ਦੇ ਵੈਲਕਮ ਗਿਫਟ ’ਚ ਅਨਾਰਕਲੀ ਹੈੱਡਗਿਅਰ, ਅਨਾਰਕਲੀ ਸੈੱਟ ਅਤੇ ਇਕ ਕਲਾਸਿਕ ਕ੍ਰੇਟ ਕੂਪਨ ਸ਼ਾਮਲ ਹਨ। ਹਾਲਾਂਕਿ, ਇਹ ਸਾਰੀਆਂ ਗਿਫਟ ਆਇਟਮਾਂ ਪਬਜੀ ਮੋਬਾਇਲ ਦੇ ਗਲੋਬਲ ਦੇ ਬੀਟਾ ਵਰਜ਼ਨ ਦੇ ਅੰਦਰ ਵੇਖੀਆਂ ਗਈਆਂ ਹਨ। ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਫੀਚਰਜ਼ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਸਰਕਾਰ ਵਲੋਂ ਅਜੇ ਨਹੀਂ ਮਿਲੀ ਹਰੀ ਝੰਡੀ
ਪਬਜੀ ਮੋਬਾਇਲ ਇੰਡੀਆ ਦੀ ਲਾਂਚਿੰਗ ਦਾ ਇੰਤਜ਼ਾਰ ਲੱਖਾਂ ਗੇਮਰਾਂ ਨੂੰ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਨੇ ਅਜੇ ਤਕ ਪਬਜੀ ਇੰਡੀਆ ਨੂੰ ਲਾਂਚਿੰਗ ਲਈ ਹਰੀ ਝੰਡੀ ਨਹੀਂ ਦਿੱਤੀ। ਹਾਲਾਂਕਿ, ਪਬਜੀ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਉਸ ਨੇ ਮੰਤਰਾਲੇ ਨਾਲ ਸੰਪਰਕ ਕੀਤਾ ਹੈ ਪਰ ਮਨਿਸਟਰੀ ਨੇ ਅਜੇ ਇਸ ’ਤੇ ਕੋਈ ਜਵਾਬ ਨਹੀਂ ਦਿੱਤਾ। ਅਜਿਹੇ ’ਚ ਪਬਜੀ ਮੋਬਾਇਲ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕੁਝ ਨਹੀਂ ਕਿਹਾ ਜਾ ਸਕਦਾ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ


author

Rakesh

Content Editor

Related News