ANC ਦੀ ਸੁਪੋਰਟ ਨਾਲ Ptron ਨੇ ਭਾਰਤ ’ਚ ਲਾਂਚ ਕੀਤੇ ਨਵੇਂ ਈਅਰਬਡਸ

07/27/2021 11:29:38 AM

ਗੈਜੇਟ ਡੈਸਕ– ਘਰੇਲੂ ਕੰਪਨੀ ਪੀਟ੍ਰੋਨ ਨੇ ਆਪਣੇ ਨਵੇਂ ਈਅਰਬਡਸ Ptron Bassbuds Ultima ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਬਜਟ ਈਅਰਡਬਸ ਹੈ ਜਿਸ ਵਿਚ ਐਕਟਵਿ ਨੌਇਜ਼ ਕੈਂਸਲੇਸ਼ਨ (ANC) ਹੈ। ਪੀਟ੍ਰੋਨ ਦਾ ਦਾਅਵਾ ਹੈ ਕਿ ਇਹ ਉਸ ਦਾ ਪਹਿਲਾ ਏ.ਐੱਨ.ਸੀ. ਈਅਰਫੋਨ ਹੈ ਜਿਸ ਨੂੰ ਪੂਰੀ ਤਰ੍ਹਾਂ ਭਾਰਤ ’ਚ ਤਿਆਰ ਕੀਤਾ ਗਿਆ ਹੈ। Ptron Bassbuds Ultima ਸਵੈਟ ਅਤੇ ਸਪਲੈਸ਼ ਪਰੂਫ ਵੀ ਹੈ। ਪੀਟ੍ਰੋਨ ਨੇ ਆਪਣੇ ਇਸ ਨਵੇਂ ਈਅਰਬਡਸ ਨੂੰ ਲੈ ਕੇ 15 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। 

Ptron Bassbuds Ultima ਦੀ ਕੀਮਤ
Ptron Bassbuds Ultima ਦੀ ਕੀਮਤ ਭਾਰਤ ਬਾਜ਼ਾਰ ’ਚ 1,699 ਰੁਪਏ ਰੱਖੀ ਗਈ ਹੈ, ਹਾਲਾਂਕਿ ਐਮੇਜ਼ਾਨ ਦੀ ਪ੍ਰਾਈਮ ਡੇ ਸੇਲ ’ਚ ਇਸ ਨੂੰ ਤੁਸੀਂ 1,499 ਰੁਪਏ ’ਚ ਖਰੀਦ ਸਕਦੇ ਹੋ। ਇਸ ਨੂੰ ਸਿਰਫ਼ ਕਾਲੇ ਰੰਗ ’ਚ ਖਰੀਦਿਆ ਜਾ ਸਕਦਾ ਹੈ। 

Ptron Bassbuds Ultima ਦੀਆਂ ਖੂਬੀਆਂ
ਕੰਪਨੀ ਦਾ ਦਾਅਵਾ ਹੈ ਕਿ ਇਹ ਪਹਿਲਾ ਮੇਡ ਇੰਨ ਇੰਡੀਆ TWS ਈਅਰਫੋਨ ਹੈ ਜਿਸ ਵਿਚ ਏ.ਐੱਨ.ਸੀ. ਦੀ ਸੁਪੋਰਟ ਦਿੱਤੀ ਗਈ ਹੈ। ਏ.ਐੱਨ.ਸੀ. ਨੂੰ ਆਫ ਅਤੇ ਆਨ ਵੀ ਕੀਤਾ ਜਾ ਸਕਦਾ ਹੈ। ਆਨ ਕਰਨ ਤੋਂ ਬਾਅਦ ਇਹ 30dB ਤਕ ਨੌਇਜ਼ ਕੈਂਸਲੇਸ਼ਨ ਉਪਲੱਬਧ ਕਰਾਉਣ ’ਚ ਸਮਰੱਥ ਹੋਵੇਗਾ। ਇਸ ਵਿਚ ਕੰਟਰੋਲ ਲਈ ਟੱਚ ਦੀ ਸੁਪੋਰਟ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਤੁਸੀਂ ਮਿਊਜ਼ਿਕ ਪਲੇਅਬੈਕ ਕੰਟਰੋਲ ਕਰ ਸਕਦੋ ਹੇ, ਕਾਲ ਰਿਸੀਵਅਤੇ ਰਿਜੈਕਟ ਕਰ ਸਕਦੇ ਹੋ। 

ਇਸ ਵਿਚ ਗੂਗਲ ਅਸਿਸਟੈਂਟ ਅਤੇ ਐਪਲ ਸਿਰੀ ਦੀ ਵੀ ਸੁਪੋਰਟ ਹੈ। ਇਸ ਵਿਚ 10mm ਦਾ ਡਾਇਨਾਮਿਕ ਡ੍ਰਈਵਰ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਮਦਾਰ ਸਟੀਰੀਓ ਸਾਊਂਡ ਅਤੇ ਸ਼ਾਨਦਾਰ ਬਾਸ ਦਾ ਦਾਅਵਾ ਕੀਤਾ ਹੈ। ਦਾਅਵਾ ਹੈ ਕਿ ਸਿਰਫ਼ 10 ਮਿੰਟ ਦੀ ਚਾਰਜਿੰਗ ’ਚ 90 ਮਿੰਟਾਂ ਦਾ ਪਲੇਅਬੈਕ ਮਿਲੇਗਾ। ਚਾਰਜਿੰਗ ਲਈ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਇਸ ਈਅਰਫੋਨ ਨੂੰ 1.5 ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਹਰੇਕ ਈਅਰਬਡਸ ’ਚ ਦੋ ਮਾਈਕ੍ਰੋਫੋਨ ਦਿੱਤੇ ਗਏ ਹਨ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ ਵੀ5.0 ਦਿੱਤਾ ਗਿਆ ਹੈ। 


Rakesh

Content Editor

Related News