"ਪ੍ਰਾਜੈਕਟ ਟੈਂਗੋ" ਗੂਗਲ ਮੈਪਿੰਗ ਨੂੰ ਬਣਾਏਗਾ 3D ਟੈਕਨਾਲੋਜੀ ਦਾ ਹਿੱਸਾ

Sunday, May 15, 2016 - 01:45 PM (IST)

ਜਲੰਧਰ-ਗੂਗਲ ਮੈਪਸ ''ਚ ਤੁਸੀਂ ਪੂਰੀ ਦੁਨੀਆਂ ਦੇ ਨਕਸ਼ੇ ਨੂੰ ਦੇਖ ਸਕਦੇ ਹੋ ਪਰ ਜੇਕਰ ਇਹ ਮੈਪ ਤੁਹਾਨੂੰ ਬਿਲਡਿੰਗ ਦੇ ਅੰਦਰ ਦੇ ਨਕਸ਼ੇ ਨੂੰ ਵੀ ਦਿਖਾਏ ਤਾਂ ਅਜਿਹਾ ਅਲੌਕਿਕ ਮੈਪ ਕਿਤੇ ਨਹੀਂ ਮਿਲ ਸਕਦਾ। ਗੂਗਲ ਆਪਣੇ ਮੈਪਸ ''ਚ  ਹੋਰ ਟੈਕਨਾਲੋਜੀ ਨੂੰ ਜੋੜਨ ਜਾ ਰਹੀ ਹੈ।  ਗੂਗਲ ਵੱਲੋ ਪ੍ਰਾਜੈਕਟ ਟੈਂਗੋ ਗੂਗਲ ਦੀ ਨਵੀਂ ਟੈਕਨਾਲੋਜੀ ਹੈ ਜੋ ਯੂਜ਼ਰਜ਼ ਦੇ ਕੈਮਰੇ ''ਤੇ ਉਸ ਦੇ ਆਲੇ-ਦੁਆਲੇ ਦੀ ਜਗ੍ਹਾ ਦਾ 3ਡੀ ਮੈਪ ਦਿਖਾਏਗੀ। ਇਸ ਨਾਲ ਤੁਸੀਂ ਆਪਣੇ ਆਲੇ-ਦੁਆਲੇ ਦੀ ਜਗ੍ਹਾ ਨੂੰ ਦੇਖਣ ਲਈ ਵਰਚੁਅਲ ਰਿਐਲਿਟੀ ਦੀ ਵੀ ਵਰਤੋਂ ਕਰ ਸਕਦੇ ਹੋ। 
 
ਇਕ ਰਿਪੋਰਟ ਦੇ ਮੁਤਾਬਿਕ ਕੰਪਨੀ ਇਸ ਸਾਲ ਦੌਰਾਨ ਟੈਕਨਾਲੋਜੀ ਨੂੰ ਵਧਾਉਣ ਦਾ ਸੋਚ ਰਹੀ ਹੈ ਅਤੇ ਇਸ ਨੂੰ ਹਰ ਜਗ੍ਹਾ ਪਹੁੰਚਾਉਣਾ ਚਾਹੁੰਦੀ ਹੈ। ਇੰਨਾਂ ਹੀ ਨਹੀਂ ਕੰਪਨੀ ਦੇ ਇਸ ਪ੍ਰਾਜੈਕਟ ਟੈਂਗੋ ਦੀ ਵਰਤੋਂ ਕਿਸੇ ਸਟੋਰ ਦੀ ਸ਼ੈਲਫ ''ਤੇ ਰੱਖੇ ਗਏ ਪ੍ਰੋਡਕਟਸ ਬਾਰੇ ਗਾਈਡ ਕਰਨ ਅਤੇ ਐਕਸਟਰਾ ਇਨਫਾਰਮੇਸ਼ਨ ਦੀ ਇਕ ਲੇਅਰ ਦੇਣ ਲਈ ਵੀ ਕੀਤੀ ਜਾ ਸਕਦੀ ਹੈ। ਟੈਗੋਂ ਕਿਸੇ ਤਰ੍ਹ੍ਹਾਂ ਦੇ ਵੀ.ਆਰ. ਹੈੱਡਸੈੱਟ ''ਤੇ ਵੀ ਕੰਮ ਕਰ ਸਕਦਾ ਹੈ ਅਤੇ ਇਸ ਟੈਕਨਾਲੋਜੀ ਨੂੰ ਗੂਗਲ I/O ਦੌਰਾਨ ਪੇਸ਼ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਟੈਕਨਾਲੋਜੀ ਦੇ ਜਾਦੂ ਨੂੰ ਕੰਪਨੀ ਕਿਸੇ ਮਹਿੰਗੇ ਫੈਂਸੀ ਹੈੱਡਸੈੱਟ ਲਈ ਬਿਨਾਂ ਪੈਸੇ ਖਰਚੇ ਪੇਸ਼ ਕਰੇਗੀ। ਕੰਪਨੀ ਮੁਤਾਬਿਕ ਪ੍ਰਾਜੈਕਟ ਟੈਂਗੋ ਟੈਕਨਾਲੋਜੀ ਨੂੰ ਇਕ ਕਦਮ ਹੋਰ ਅੱਗੇ ਲੈ ਕੇ ਜਾਵੇਗਾ।

Related News