ਨਹੀਂ ਵਧਣਗੀਆਂ Samsung ਦੇ Galaxy S26 ਸੀਰੀਜ਼ ਫੋਨ ਦੀਆਂ ਕੀਮਤਾਂ ! ਪੜ੍ਹ ਲਓ ਪੂਰੀ ਖਬਰ
Friday, Sep 18, 2026 - 04:09 PM (IST)
ਗੈਜੇਟ ਡੈਸਕ - ਆਈਫੋਨ 18 ਪ੍ਰੋ ਸੀਰੀਜ਼ ਦੇ ਆਉਣ ਤੋਂ ਬਾਅਦ ਆਈਫੋਨ 17 ਦੀਆਂ ਕੀਮਤਾਂ 'ਚ ਵਾਧੇ ਦੇ ਕਾਰਨ ਇਹ ਖਬਰਾਂ ਆਉਣ ਲੱਗ ਗਈਆਂ ਸਨ ਕਿ ਹੁਣ ਸੈਮਸੰਗ ਵੀ ਆਪਣੇ ਫੋਨ ਦੀਆਂ ਕੀਮਤਾਂ ਵਾਧਾ ਕਰਨ ਜਾ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਕਿ ਸੈਮਸੰਗ ਆਪਣੇ ਫੋਨ ਗਲੈਕਸੀ S26 ਸੀਰੀਜ਼ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਸੈਮਸੰਗ ਦੀ ਫਲੈਗਸ਼ਿਪ ਸੀਰੀਜ਼ ਦੀਆਂ ਵਧੀਆਂ ਕੀਮਤਾਂ ਅੱਜ, 18 ਸਤੰਬਰ ਤੋਂ ਲਾਗੂ ਹੋਣਗੀਆਂ ਪਰ ਹੁਣ ਕੰਪਨੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਇਸ ਫੋਨ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਵੇਗੀ। ਆਓ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ।
ਟਿਪਸਟਰ ਅਭਿਸ਼ੇਕ ਯਾਦਵ ਵੱਲੋਂ ਐਕਸ ਹੈਂਡਲ ਰਾਹੀਂ ਇਹ ਦਾਅਵਾ ਕੀਤਾ ਕਿ ਸੈਮਸੰਗ ਗਲੈਕਸੀ S26 ਸੀਰੀਜ਼ ਦੀ ਕੀਮਤ 20,000 ਰੁਪਏ ਤੱਕ ਵਧੇਗੀ ਜੋ ਕਿ ਅੱਜ ਤੋਂ ਭਾਵ ਕਿ 18 ਸਤੰਬਰ ਤੋਂ ਲਾਗੂ ਹੋਣਗੀਆਂ ਪਰ ਅਜਿਹਾ ਬਿਲਕੁਲ ਨਹੀਂ ਹੈ। ਕੰਪਨੀ ਵੱਲੋਂ ਅਜਿਹਾ ਕੋਈ ਵੀ ਵਾਧਾ ਨਹੀਂ ਹੋਣ ਵਾਲਾ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਇਹ ਫੋਨ ਉਸੇ ਕੀਮਤ 'ਤੇ ਤੁਹਾਨੂੰ ਮਿਲੇਗਾ ਜਿਸ 'ਚ ਇਹ ਸੂਚੀਬੱਧ ਕੀਤਾ ਗਿਆ ਸੀ। ਅਭਿਸ਼ੇਕ ਯਾਦਵ ਵੱਲੋਂ ਫਿਲਹਾਲ ਭਾਰਤ 'ਚ ਸੈਮਸੰਗ ਦੇ ਕਿਸੇ ਵੀ ਮੋਬਾਈਲ ਦਾ ਰੇਟਾਂ ਦਾ ਵਾਧਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਟਿਪਸਟਰ ਨੇ ਦਾਅਵਾ ਕੀਤਾ ਕਿ ਸੈਮਸੰਗ ਗਲੈਕਸੀ S26 ਦਾ 12GB RAM + 256GB ਮਾਡਲ 1,07,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਿਆ ਜਾਵੇਗਾ। ਇਸਨੂੰ 87,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। 12GB RAM + 512GB ਮਾਡਲ 1,27,999 ਰੁਪਏ 'ਚ ਉਪਲਬਧ ਹੋਵੇਗਾ, ਜੋ ਕਿ ਇਸਦੀ ਅਸਲ ਕੀਮਤ 1,07,999 ਰੁਪਏ ਤੋਂ ਘੱਟ ਹੈ। Galaxy S26+ ਨੂੰ 12GB RAM + 256GB ਮਾਡਲ ਲਈ 1,39,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਿਆ ਜਾਵੇਗਾ। ਇਸਨੂੰ 1,19,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਅਤੇ 12GB RAM + 512GB ਮਾਡਲ 1,59,999 ਰੁਪਏ 'ਚ ਉਪਲਬਧ ਹੋਵੇਗਾ। ਇਸਦੀ ਕੀਮਤ 1,39,999 ਰੁਪਏ ਹੈ।
ਇਸ ਸੀਰੀਜ਼ ਦਾ ਸਭ ਤੋਂ ਪ੍ਰੀਮੀਅਮ ਮਾਡਲ, ਗਲੈਕਸੀ S26 ਅਲਟਰਾ, 18 ਸਤੰਬਰ ਤੋਂ 1,59,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵਿਕਰੀ ਲਈ ਉਪਲਬਧ ਹੋਵੇਗਾ। ਇਸਦਾ ਬੇਸ ਵੇਰੀਐਂਟ 12GB RAM + 256GB ਵਾਲਾ 1,39,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਸ ਦੌਰਾਨ, ਇਸਦੇ 12GB RAM + 512GB ਅਤੇ 16GB RAM + 1TB ਵੇਰੀਐਂਟ ਕ੍ਰਮਵਾਰ 1,79,999 ਰੁਪਏ ਅਤੇ 2,09,999 ਰੁਪਏ 'ਚ ਵੇਚੇ ਜਾਣਗੇ। ਇਹ ਦੋਵੇਂ ਵੇਰੀਐਂਟ ਕ੍ਰਮਵਾਰ 1,59,999 ਰੁਪਏ ਅਤੇ 1,89,999 ਰੁਪਏ 'ਚ ਲਾਂਚ ਕੀਤੇ ਗਏ ਸਨ।
ਸੈਮਸੰਗ ਗਲੈਕਸੀ S26 ਸੀਰੀਜ਼ ਦਾ ਸਭ ਤੋਂ ਕਿਫਾਇਤੀ ਮਾਡਲ, ਗਲੈਕਸੀ S26 FE, ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਇਹ ਫ਼ੋਨ ਇਕ ਸਿੰਗਲ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ: 8GB RAM + 256GB। ਇਸਦੀ ਕੀਮਤ 79,999 ਰੁਪਏ ਹੈ। ਸੈਮਸੰਗ ਨੇ ਇਸ ਫੋਨ ਨੂੰ ਪਿਛਲੇ ਸਾਲ ਲਾਂਚ ਕੀਤੇ ਗਏ Galaxy S25 FE ਨਾਲੋਂ 20,000 ਰੁਪਏ ਵੱਧ ਕੀਮਤ 'ਤੇ ਲਾਂਚ ਕੀਤਾ ਹੈ। Galaxy S25 FE ਨੂੰ ਪਿਛਲੇ ਸਾਲ 59,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਹ ਫੋਨ ਅੱਜ ਯਾਨੀ 18 ਸਤੰਬਰ ਤੋਂ ਵਿਕਰੀ ਲਈ ਵੀ ਉਪਲਬਧ ਹੋਵੇਗਾ।
