8000mAh ਬੈਟਰੀ ਤੇ 200MP ਕੈਮਰੇ ਨਾਲ ਲਾਂਚ ਹੋਏ ਧਾਕੜ ਫੋਨ ! ਕੀਮਤ ਜਾਣ ਉਡਣਗੇ ਹੋਸ਼

Tuesday, Nov 17, 2026 - 11:18 AM (IST)

8000mAh ਬੈਟਰੀ ਤੇ 200MP ਕੈਮਰੇ ਨਾਲ ਲਾਂਚ ਹੋਏ ਧਾਕੜ ਫੋਨ ! ਕੀਮਤ ਜਾਣ ਉਡਣਗੇ ਹੋਸ਼

ਗੈਜੇਟ ਡੈਸਕ - ਚੀਨੀ ਕੰਪਨੀ Oppo ਨੇ ਰੇਨੋ ਸੀਰੀਜ਼ ਹੇਠ ਆਪਣੇ ਦੋ ਸਮਾਰਟਫੋਨ ਲਾਂਚ ਕਰ ਦਿੱਤੇ ਹਨ ਜੋ ਕਿ ਰੇਨੋ 17 ਅਤੇ ਰੇਨੋ 17 ਪ੍ਰੋ ਵਜੋਂ ਜਾਣੇ ਗਏ ਹਨ। ਇਹ ਫੋਨ ਗਲੋਬਲ ਮਾਰਕੀਟ 'ਚ ਜਲਦ ਹੀ ਲਾਂਚ ਹੋ ਸਕਦੇ ਹਨ। ਇਹ ਨਵੀਂ ਸਮਾਰਟਫੋਨ ਸੀਰੀਜ਼ ਰੇਨੋ 16 ਸੀਰੀਜ਼ ਦੇ ਅਪਗ੍ਰੇਡ ਹੋਣਗੇ। ਇਸ ਫੋਨ 'ਚ 8000mAh ਬੈਟਰੀ ਅਤੇ 200MP ਕੈਮਰਾ ਵਰਗੇ ਸ਼ਕਤੀਸ਼ਾਲੀ ਫੀਚਰ ਹੋਣਗੇ। ਆਓ ਇਸ ਫੀਚਰਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ। 

Oppo Reno 17 ਨੂੰ 4 ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ - 8GB RAM + 256GB, 12GB RAM + 256GB, 12GB RAM + 512GB ਅਤੇ 12GB RAM + 1TB। ਇਸਦੀ ਸ਼ੁਰੂਆਤੀ ਕੀਮਤ CNY 3599 (ਲਗਭਗ 51,000 ਰੁਪਏ) ਹੈ। ਇਸ ਨੂੰ ਕੋਕੋ ਬ੍ਰਾਊਨ, ਆਈਸ ਮੂਨ ਵ੍ਹਾਈਟ, ਅਤੇ ਐਡਵੈਂਚਰ ਕਾਰ ਕਲਰ ਵਿਕਲਪਾਂ 'ਚ ਖਰੀਦਿਆ ਜਾ ਸਕਦਾ ਹੈ।

Reno 17 Pro ਨੂੰ 3 ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ: 8GB RAM + 256GB, 12GB RAM + 256GB ਅਤੇ 12GB RAM + 512GB। ਇਸਦੀ ਸ਼ੁਰੂਆਤੀ ਕੀਮਤ CNY 4199 (ਲਗਭਗ 59,000 ਰੁਪਏ) ਹੈ। ਇਸਨੂੰ ਕੋਕੋ ਬ੍ਰਾਊਨ, ਫਸਟ ਸਨੋ ਵ੍ਹਾਈਟ, ਅਤੇ ਐਡਵੈਂਚਰ ਕੈਟ ਕਲਰ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਸੀਰੀਜ਼ ਨੂੰ ਚੀਨ 'ਚ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ।

ਇਨ੍ਹਾਂ ਦੋਵਾਂ ਓਪੋ ਫੋਨਾਂ ਦਾ ਡਿਜ਼ਾਈਨ ਲਗਭਗ ਇਕੋ ਜਿਹਾ ਹੈ। ਹਾਲਾਂਕਿ, ਤੁਸੀਂ ਉਨ੍ਹਾਂ ਦੇ ਹਾਰਡਵੇਅਰ 'ਚ ਫਰਕ ਵੇਖੋਗੇ। Reno 17 'ਚ 6.56-ਇੰਚ FHD+ ਡਿਸਪਲੇਅ ਹੈ ਜੋ 120Hz ਰਿਫਰੈਸ਼ ਰੇਟ ਅਤੇ 1800 nits ਤੱਕ ਪੀਕ ਬ੍ਰਾਈਟਨੈੱਸ ਲਈ ਸਪੋਰਟ ਕਰਦਾ ਹੈ। Reno 17 Pro 'ਚ 6.32-ਇੰਚ FHD+ ਡਿਸਪਲੇਅ ਹੋਵੇਗਾ। ਇਹ 120Hz ਰਿਫਰੈਸ਼ ਰੇਟ ਅਤੇ 1800 nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਵੀ ਸਪੋਰਟ ਕਰੇਗਾ।

Reno 17 'ਚ Qualcomm Snapdragon 7 Gen 4 ਅਤੇ MediaTek Dimensity 8550 Super ਚਿੱਪਸੈੱਟ ਹੈ। Reno 17 12GB RAM ਅਤੇ 1TB ਤੱਕ ਸਟੋਰੇਜ ਦੇ ਨਾਲ ਆਉਂਦਾ ਹੈ, ਜਦੋਂ ਕਿ Pro ਮਾਡਲ 12GB RAM ਅਤੇ 512GB ਸਟੋਰੇਜ ਦੇ ਨਾਲ ਆਉਂਦਾ ਹੈ। ਇਹ ਦੋਵੇਂ ਫੋਨ ਟ੍ਰਿਪਲ ਕੈਮਰਾ ਸੈੱਟਅਪ ਦੇ ਨਾਲ ਆਉਂਦੇ ਹਨ। ਓਪੋ ਰੇਨੋ 17 'ਚ 50MP ਮੁੱਖ OIS ਕੈਮਰਾ ਹੈ, ਜਦੋਂ ਕਿ ਰੇਨੋ 17 ਪ੍ਰੋ 'ਚ 200MP ਮੁੱਖ OIS ਕੈਮਰਾ ਹੈ। ਇਸ ਤੋਂ ਇਲਾਵਾ, ਦੋਵਾਂ ਫ਼ੋਨਾਂ 'ਚ 50MP ਅਲਟਰਾ-ਵਾਈਡ ਅਤੇ 50MP ਪੈਰੀਸਕੋਪ ਟੈਲੀਫੋਟੋ ਕੈਮਰਾ ਹੈ। ਇਨ੍ਹਾਂ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 50MP ਕੈਮਰਾ ਹੈ।

ਦੋਵੇਂ ਫ਼ੋਨ 8000mAh ਦੀ ਸ਼ਕਤੀਸ਼ਾਲੀ ਬੈਟਰੀ ਨਾਲ ਸੰਚਾਲਿਤ ਹਨ ਅਤੇ 80W ਵਾਇਰਡ ਫਾਸਟ ਚਾਰਜਿੰਗ ਦਾ ਸਮਰਥਨ ਕਰਦੇ ਹਨ। ਕਨੈਕਟੀਵਿਟੀ ਵਿਕਲਪਾਂ 'ਚ ਵਾਈਫਾਈ, ਬਲੂਟੁੱਥ ਅਤੇ ਐਨਐਫਸੀ ਸ਼ਾਮਲ ਹਨ। ਇਹ ਦੋਵੇਂ ਫੋਨ ਐਂਡਰਾਇਡ 17 'ਤੇ ਆਧਾਰਿਤ ColorOS 17 'ਤੇ ਕੰਮ ਕਰਦੇ ਹਨ।


 


author

Sunaina

Content Editor

Related News