Voyager-1 ਨੇ ਰਚਿਆ ਇਤਿਹਾਸ ! 1 Light Day ਦੀ ਦੂਰੀ ਤੈਅ ਕਰਨ ਵਾਲੀ ਬਣੀ ਪਹਿਲੀ ਮਨੁੱਖੀ ਵਸਤੂ
Sunday, Nov 15, 2026 - 03:40 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਸਪੇਸ ਏਜੰਸੀ ਨਾਸਾ ਦੇ ਸਪੇਸਕ੍ਰਾਫਟ ‘ਵਾਏਜਰ-1’ ਪੁਲਾੜ ’ਚ ਹੋਰ ਡੂੰਘਾਈਆਂ ਤੱਕ ਪ੍ਰਵੇਸ਼ ਕਰਦਿਆਂ ਧਰਤੀ ਤੋਂ ਇਕ ਪ੍ਰਕਾਸ਼-ਦਿਨ ਦੀ ਦੂਰੀ ਤੱਕ ਪਹੁੰਚਣ ਵਾਲਾ ਹੈ। ਇਹ ਇੰਨੀ ਦੂਰੀ ਤੈਅ ਕਰਨ ਵਾਲੀ ਮਨੁੱਖ ਵੱਲੋਂ ਬਣਾਈ ਗਈ ਪਹਿਲੀ ਵਸਤੂ ਬਣ ਗਈ ਹੈ।
ਇਸ ਸਪੇਸਕ੍ਰਾਫਟ ਨੂੰ 49 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਇਸ ਨੇ 26 ਅਰਬ ਕਿਲੋਮੀਟਰ ਤੋਂ ਵੱਧ ਦੀ ਇਹ ਦੂਰੀ ਤੈਅ ਕੀਤੀ ਹੈ, ਜੋ ਕਿ ਹੈਰਾਨ ਕਰ ਦੇਣ ਵਾਲੀ ਹੈ। ਬੁੱਧਵਾਰ ਨੂੰ ਜਦੋਂ ‘ਵਾਏਜਰ-1’ ਉਸ ਅਹਿਮ ਪੜਾਅ ’ਤੇ ਪਹੁੰਚੇਗੀ, ਤਾਂ ਉਸ ਦੇ ਰੇਡੀਓ ਸਿਗਨਲ ਨੂੰ ਪ੍ਰਕਾਸ਼ ਦੀ ਗਤੀ ਨਾਲ ਧਰਤੀ ਤੱਕ ਪਹੁੰਚਣ ਵਿਚ ਪੂਰੇ 24 ਘੰਟੇ ਲੱਗਣਗੇ, ਯਾਨੀ ਇਕ ਪ੍ਰਕਾਸ਼-ਦਿਨ। ਪ੍ਰਕਾਸ਼ ਇਕ ਸਕਿੰਟ 'ਚ 299,792.458 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ। ਇਸ ਤਰ੍ਹਾਂ ਇਕ ਪ੍ਰਕਾਸ਼ ਦਿਨ 25,902,068,371.2 KM ਬਣਦਾ ਹੈ।
ਜ਼ਿਕਰਯੋਗ ਹੈ ਕਿ ਕਦੇ-ਕਦਾਈਂ ਆਉਣ ਵਾਲੀਆਂ ਸਮੱਸਿਆਵਾਂ ਦੇ ਬਾਵਜੂਦ, ਵਾਏਜਰ-1 ਅਤੇ ਵਾਏਜਰ-2 ਪੁਲਾੜ ਵਿਚ ਵੱਖ-ਵੱਖ ਦਿਸ਼ਾਵਾਂ ਵੱਲ 61,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧਦੇ ਹੋਏ ਲਗਾਤਾਰ ਵਿਗਿਆਨ ਅਤੇ ਇੰਜੀਨੀਅਰਿੰਗ ਨਾਲ ਜੁੜਿਆ ਡਾਟਾ ਭੇਜ ਰਹੇ ਹਨ। ਵਾਏਜਰ-2 ਨੂੰ ‘ਵਾਏਜਰ-1’ ਤੋਂ ਦੋ ਹਫ਼ਤੇ ਪਹਿਲਾਂ, 1977 ਵਿਚ ਲਾਂਚ ਕੀਤਾ ਗਿਆ ਸੀ, ਫਿਰ ਵੀ ਇਹ 2035 ਤੱਕ ਹੀ ‘ਇਕ ਪ੍ਰਕਾਸ਼-ਦਿਨ’ ਦੀ ਦੂਰੀ ਤੱਕ ਪਹੁੰਚ ਸਕੇਗਾ।
ਇਹ ਵੀ ਫੜ੍ਹੋ- 'ਸੁਪਰ' ਪਾਵਰਾਂ ਦੀ ਇਤਿਹਾਸਕ ਮੀਟਿੰਗ ! ਪਰਮਾਣੂ ਹਥਿਆਰਾਂ ਬਾਰੇ ਲਿਆ ਜਾ ਸਕਦੈ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
