ਬਾਜ਼ਾਰ 'ਚ ਸਸਤਾ ਪ੍ਰੋਜੈਕਟਰ ਲਾਂਚ, ਘਰ 'ਚ ਹੀ ਲਓ ਸਿਲਵਰ ਸਕ੍ਰੀਨ ਦਾ ਮਜ਼ਾ

Thursday, May 13, 2021 - 11:33 AM (IST)

ਬਾਜ਼ਾਰ 'ਚ ਸਸਤਾ ਪ੍ਰੋਜੈਕਟਰ ਲਾਂਚ, ਘਰ 'ਚ ਹੀ ਲਓ ਸਿਲਵਰ ਸਕ੍ਰੀਨ ਦਾ ਮਜ਼ਾ

ਨਵੀਂ ਦਿੱਲੀ- ਇਲੈਕਟ੍ਰਾਨਿਕਸ ਬ੍ਰਾਂਡ ਪੋਟ੍ਰੋਨਿਕਸ ਨੇ ਘੱਟ ਬਜਟ ਵਾਈ-ਫਾਈ ਪ੍ਰੋਜੈਕਟਰ ਬੀਮ-200 ਪਲੱਸ ਲਾਂਚ ਕੀਤਾ ਹੈ। ਇਸ ਪ੍ਰੋਜੈਕਟ ਦੀ ਕੀਮਤ 19,999 ਰੁਪਏ ਹੈ ਪਰ ਇਸ ਵਕਤ ਤੁਸੀਂ ਕੰਪਨੀ ਦੀ ਵੈੱਬਸਾਈਟ ਤੋਂ ਸਿਰਫ਼ 12,999 ਰੁਪਏ ਵਿਚ ਖ਼ਰੀਦ ਸਕਦੇ ਹੋ। ਕੰਪਨੀ ਇਸ 'ਤੇ ਇਕ ਸਾਲ ਦੀ ਵਾਰੰਟੀ ਵੀ ਦੇ ਰਹੀ ਹੈ।

ਇਸ ਨੂੰ ਸਾਰੇ ਮੋਹਰੀ ਆਨਲਾਈਨ ਪਲੇਟਫਾਰਮਾਂ ਤੋਂ ਵੀ ਖ਼ਰੀਦ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਇਹ 'ਲਾਕਡਾਊਨ' ਦੌਰਾਨ ਤੁਹਾਡੇ ਮਨੋਰੰਜਨ ਨੂੰ ਦੁੱਗਣਾ ਕਰ ਦੇਵਾਗਾ। ਇਸ 'ਤੇ ਫਿਲਮਾਂ, ਸ਼ੋਅ, ਵੈੱਬ ਸੀਰੀਜ਼ ਨਾਲ ਓ. ਟੀ. ਟੀ. ਪਲੇਟਫਾਰਮ ਦਾ ਮਜ਼ਾ ਲੈ ਸਕੋਗੇ। 

ਸਿਲਵਰ ਸਕ੍ਰੀਨ ਦਾ ਆਨੰਦ
ਪੋਟ੍ਰੋਨਿਕਸ ਬੀਮ-200 ਪਲੱਸ ਨਾਲ ਕੰਧ 'ਤੇ 150 ਇੰਚ ਤੱਕ ਦੀ ਸਕ੍ਰੀਨ ਬਣਾਈ ਜਾ ਸਕਦੀ ਹੈ, ਯਾਨੀ ਘਰ 'ਤੇ ਹੀ ਸਿਲਵਰ ਸਕ੍ਰੀਨ ਦਾ ਆਨੰਦ ਲੈ ਸਕਦੇ ਹੋ। ਇਸ ਮਲਟੀ ਮੀਡੀਆ ਐੱਲ. ਈ. ਡੀ. ਪ੍ਰੋਜੈਕਟਰ ਦੇ ਬੱਲਬ ਦੀ ਲਾਈਫ 30,000 ਘੰਟੇ ਦੀ ਹੈ। ਇਸ ਵਿਚ ਮਲਟੀਪਲ ਕੁਨੈਕਟੀਵਿਟੀ ਵਿਕਲਪ ਵਰਗੇ ਇਨ-ਬਿਲਟ VGA ਪੋਰਟ, USB ਪੋਰਟ, HDMI ਅਤੇ SD ਸਲਾਟ ਦਿੱਤੇ ਗਏ ਹਨ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ! ਪੰਜਾਬ 'ਚ ਬਿਜਲੀ ਬਿੱਲਾਂ ਲਈ ਜੁਲਾਈ ਤੋਂ ਲਾਗੂ ਹੋਵੇਗਾ ਇਹ ਨਿਯਮ

ਪ੍ਰੋਜੈਕਟਰ ਨੂੰ ਲੈਪਟਾਪ, ਕੰਪਿਊਟਰ, ਸਮਾਰਟ ਫੋਨ, ਟੈਬਲੇਟ, Xbox, PS3/PS4 ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਵਿਚ ਵਾਈ-ਫਾਈ ਫੀਚਰ ਦਿੱਤਾ ਹੈ, ਯਾਨੀ ਵਾਇਰਲੈੱਸ ਕੁਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ। ਸਮਾਰਟ ਫੋਨ ਨਾਲ ਇਸ ਨੂੰ ਕੁਨੈਟਕ ਕਰਕੇ ਹੌਟ ਸਟਾਰ ਵਰਗੇ ਓ. ਟੀ. ਟੀ. ਪਲੇਟਫਾਰਮ, ਯੂ-ਟਿਊਬ ਵਰਗੇ ਕਈ ਐਪਸ ਦੇ ਪ੍ਰੋਗਰਾਮ ਦੇਖੇ ਜਾ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਐੱਲ. ਈ. ਡੀ. ਬੱਲਬ ਪਾਵਰਫੁਲ ਹੈ, ਜਿਸ ਨਾਲ ਜ਼ਿਆਦਾ ਬ੍ਰਾਈਟਨੈੱਸ ਤੇ ਸਾਫ ਤਸਵੀਰ ਮਿਲਦੀ ਹੈ। ਇਸ ਵਿਚ 4 ਵਾਟ ਬਿਲਟ-ਇਨ ਸਪੀਕਰ ਵੀ ਦਿੱਤੇ ਹਨ। ਪ੍ਰੋਜੈਕਟਰ ਐਂਡ੍ਰਾਇਡ, ਆਈ. ਓ. ਐੱਸ. ਡਿਵਾਈਸਿਜ਼ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਨਾਲ ਇਕ ਰਿਮੋਟ ਵੀ ਹੈ।

ਇਹ ਵੀ ਪੜ੍ਹੋ- ਸਰਕਾਰ ਦਾ ਤੋਹਫ਼ਾ, ਸੋਮਵਾਰ ਤੋਂ ਖੁੱਲ੍ਹੇਗੀ ਇਹ ਗੋਲਡ ਬਾਂਡ ਸਕੀਮ, ਜਾਣੋ ਫਾਇਦੇ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News