38 ਹਜ਼ਾਰ ਦੀ ਇਲੈਕਟ੍ਰਿਕ ਬਾਈਕ, ਫੁਲ ਚਾਰਜ ’ਤੇ ਚੱਲੇਗੀ 80 ਕਿਲੋਮੀਟਰ
Saturday, Sep 21, 2019 - 11:58 AM (IST)

ਆਟੋ ਡੈਸਕ– ਪੁਣੇ ਦੀ ਇਲੈਕਟ੍ਰਿਕ-ਮੋਬਿਲਿਟੀ ਸਟਾਰਟਅਪ ਕੰਪਨੀ Polarity ਨੇ ਸ਼ੁੱਕਰਵਾਰ ਨੂੰ 6 ਇਲੈਕਟ੍ਰਿਕ ਬਾਈਕਸ ਤੋਂ ਪਰਦਾ ਚੁੱਕਿਆ। ਇਨ੍ਹਾਂ ਦੇ ਨਾਂ S1K, S2K, S3K, E1K, E2K ਅਤੇ E3K ਹਨ। ਇਨ੍ਹਾਂ ’ਚ ‘S’ ਨਾਂ ਵਾਲੇ ਵੇਰੀਐਂਟ ਦਾ ਮਤਲਬ ਸਪੋਰਟਸ ਸੀਰੀਜ਼ ਅਤੇ ‘E’ ਦਾ ਮਤਲਬ ਐਕਜ਼ੀਕਿਊਟਿਵ ਸੀਰੀਜ਼ ਹੈ। ਇਨ੍ਹਾਂ ਦੀ ਕੀਮਤ 38 ਹਜ਼ਾਰ ਰੁਪਏ ਤੋਂ 1.1 ਲੱਖ ਰੁਪਏ ਦੇ ਵਿਚਕਾਰ ਹੈ। ਇਨ੍ਹਾਂ ਇਲੈਕਟ੍ਰਿਕ ਬਾਈਕਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਕੰਪਨੀ ਦੀ ਵੈੱਬਸਾਈਟ ’ਤੇ 1,001 ਰੁਪਏ ’ਚ ਇਨ੍ਹਾਂ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਡਲਿਵਰੀ ਸਾਲ 2020 ਦੀ ਪਹਿਲੀ ਤਿਮਾਹੀ ’ਚ ਸ਼ੁਰੂ ਹੋਵੇਗੀ।
ਪੋਲੈਰਿਟੀ ਦੀ ਇਨ੍ਹਾਂ ਸਾਰੀਆਂ ਇਲੈਕਟ੍ਰਿਕ ਬਾਈਕਸ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਪੈਡ ਨਾਲ ਵੀ ਚਲਾਇਆਜਾ ਸਕਦਾ ਹੈ। ਇਨ੍ਹਾਂ ’ਚ ਹਬ-ਮਾਊਂਟਿਡ ਬ੍ਰਸ਼ਲੈੱਸ ਡਾਇਰੈਕਟ ਕੰਰਟ (BLDC) ਮੋਟਰ ਅਤੇ ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਜਦੋਂ ਵਿਕਰੀ ਸ਼ੁਰੂ ਹੋਵੇਗੀ ਤਾਂ ਇਲੈਕਟ੍ਰਿਕ ਬਾਈਕਸ ਦੇ ਕੁਲ 36 ਵਰਜ਼ਨ ਉਪਲੱਬਧ ਹੋਣਗੇ। ਪੋਲੈਰਿਟੀ ਨੇ ਕਿਹਾ ਹੈ ਕਿ ਬੈਟਰੀ ਸੈੱਲਸ, ਮੋਟਰ ਅਤੇ ਕੰਟਰੋਲਰ ਨੂੰ ਇੰਪੋਰਟ ਕੀਤਾ ਜਾਵੇਗਾ ਅਤੇ ਬਾਈਕ ਪਾਰਟ ਸਥਾਨਕ ਪੱਥਰ ’ਤੇ ਦਿਆਨ ਕੀਤੇ ਜਾਣਗੇ। ਕੰਪਨੀ ਇਕ ਸਾਲ ’ਚ ਇਨ੍ਹਾਂ ਇਲੈਕਟ੍ਰਿਕ ਵ੍ਹੀਕਲਸ ਦੀਆਂ 15 ਹਜ਼ਾਰ ਇਕਾਈਆਂ ਵੇਚਣਾ ਚਾਹੁੰਦੀ ਹੈ।
ਸਪੀਡ ਅਤੇ ਰੇਂਜ
ਸਪੋਰਟ ਸੀਰੀਜ਼ ਤਹਿਤ ਆਉਣ ਵਾਲੀਾਂ ਬਾਈਕਸ- S1K, S2K ਅਤੇ S3K ਦੀ ਟਾਪ ਸਪੀਡ 45 ਕਿਲੋਮੀਟਰ, 70 ਕਿਲੋਮੀਟਰ ਅਤੇ 100 ਕਿਲੋਮੀਟਰ ਪ੍ਰਤੀ ਘੰਟਾ ਹੈ। ਐਗਜ਼ੀਕਿਊਟਿਵ ਸੀਰੀਜ਼ ਵਾਲੀਆਂ ਇਲੈਕਟ੍ਰਿਕ ਬਾਈਕਸ- E1K, E2K ਅਤੇ E3K ਦੀ ਟਾਪ ਸਪੀਡ 40 ਕਿਲੋਮੀਟਰ, 60 ਕਿਲੋਮੀਟਰ ਅਤੇ 80 ਕਿਲੋਮੀਟਰ ਪ੍ਰਤੀ ਘੰਟਾ ਹੈ। ਪੋਰੈਰਿਟੀ ਦੀਆਂ ਇਹ ਸਾਰੀਆਂ ਇਲੈਕਟ੍ਰਿਕ ਬਾਈਕਸ ਇਕ ਵਾਰ ਫੁਲ ਚਾਰਜ ਹੋਣ ’ਤੇ 80 ਕਿਲੋਮੀਟਰ ਤੋਂ ਜ਼ਿਆਦਾ ਦੂਰ ਦੂਰ ਤੱਕ ਚੱਲਣਗੀਆਂ।
ਬਲੂਟੁੱਥ ਕੁਨੈਕਟੀਵਿਟੀ ਫੀਚਰ
ਦੋਵਾਂ ਸੀਰੀਜ਼ ਦੇ ਟਾਪ ਮਾਡਲਸ, ਯਾਨੀ S3K ਅਤੇ E3K ’ਚ ਜੀ.ਪੀ.ਐੱਸ. ਅਤੇ ਬਲੂਟੁੱਥ ਕੁਨੈਕਟੀਵਿਟੀ ਵਰਗੇ ਫੀਚਰਜ਼ ਸਟੈਂਡਰਡ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਬਾਕੀ ਮਾਡਲਾਂ ’ਚ ਇਹ ਫੀਚਰਜ਼ ਆਪਸ਼ਨਲ ਹਨ, ਯਾਨੀ ਗਾਹਕ ਵਾਧੂ ਪੈਸੇ ਦੇ ਕੇ ਇਨ੍ਹਾਂ ਨੂੰ ਲੈ ਸਕਦੇ ਹਨ। ਇਹ ਸਮਾਰਟ ਬਾਈਕਸ ਇਕ ਐਪ ਰਾਹੀਂ ਤੁਹਾਡੇ ਸਮਾਰਟਫੋਨ ਨਾਲ ਕੁਨੈਕਟ ਹੋ ਸਕਦੀਆਂ ਹਨ। ਦੱਸ ਦੇਈਏ ਕਿ ਪੋਲੈਰਿਟੀ ਇਲੈਕਟ੍ਰਿਕ ਬਾਈਕਸ ਦੀਆਂ ਇਹ ਕੀਮਤਾਂ ਸੰਭਾਵਿਤ ਹਨ। ਇਨ੍ਹਾਂ ਦੀ ਸਹੀ ਕੀਮਤ ਦਾ ਐਲਾਨ ਅਗਲੇ ਸਾਲ ਦੀ ਪਹਿਲੀ ਤਿਮਾਹੀ ’ਚ ਹੋਵੇਗਾ।