Pokemon Go ਐਂਡ੍ਰਾਇਡ ਅਤੇ ਆਈ.ਓ.ਐੱਸ ਲਈ ਇਨ੍ਹਾਂ ਦੇਸ਼ਾਂ ''ਚ ਹੋਈ ਉਪਲੱਬਧ (ਵੀਡੀਓ)
Thursday, Jul 07, 2016 - 03:35 PM (IST)
ਜਲੰਧਰ- ਜਿਵੇਂ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਪੋਕਿਮੌਨ ਗੋ ਦੇ ਉਪਲੱਬਧ ਹੋਣ ਦੀਆਂ ਕਈ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਸਨ ਜਿਸ ''ਚ ਪੋਕਿਮੌਨ ਗੋ ਨੂੰ ਆਈ.ਓ.ਐੱਸ. ਅਤੇ ਐਂਡ੍ਰਾਇਡ ਲਈ ਉਪਲੱਬਧ ਕੀਤੇ ਜਾਣ ਬਾਰੇ ਕਿਹਾ ਗਿਆ ਸੀ। ਇਸ ਇੰਤਜਾਰ ਨੂੰ ਖਤਮ ਕਰਦੇ ਹੋਏ ਇਸ ਨੂੰ ਉਪਲੱਬਧ ਕਰ ਦਿੱਤਾ ਗਿਆ ਹੈ। ਹਾਲ ਹੀ ਮਿਲੀ ਜਾਣਕਾਰੀ ਅਨੁਸਾਰ ਪੋਕਿਮੌਨ ਗੋ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਐਂਡ੍ਰਾਇਡ ਅਤੇ ਆਈ.ਓ.ਐੱਸ. ਯੂਜ਼ਰਜ਼ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਇਸ ਗੇਮ ''ਚ ਸਮਾਰਟਫੋਨ ਦੇ ਕੈਮਰੇ ਦੀ ਅਤੇ ਸੈਂਸਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਅਸਲ ਦੁਨੀਆ ''ਚ ਪੋਕਿਮੌਨ ਨੂੰ ਫੜਨ ਲਈ ਲੋਕੇਸ਼ਨ ਬੇਸਡ ਐਗੋਰਿਥਮ ਦੀ ਵੀ ਵਰਤੋਂ ਕੀਤੀ ਜਾਂਦੀ ਹੈ।
ਇਸ ਗੇਮ ਲਈ ਯੂਜ਼ਰਜ਼ ਸਮਾਰਟਫੋਨ ਦੇ ਨਾਲ-ਨਾਲ ਇਕ ਘੜੀ ਦੀ ਤਰ੍ਹਾਂ ਪਹਿਨੇ ਜਾਣ ਵਾਲਾ ਡਿਵਾਈਸ ਪੋਕਿਮੌਨ ਗੋ ਪਲੱਸ ਦੀ ਵੀ ਵਰਤੋਂ ਕਰ ਸਕਣਗੇ ਜਿਸ ਨਾਲ ਯੂਜ਼ਰਜ਼ ਜੰਗਲਾਂ ਜਾਂ ਕਿਸੇ ਵੀ ਪੋਕਿਮੌਨ ਜਗ੍ਹਾ ਤੋਂ ਆਈਕੋਨਿਕ ਪੋਕਿਮੌਨ ਨੂੰ ਕੈਚ ਕਰ ਸਕਣਗੇ। ਇਕ ਰਿਪੋਰਟ ਮੁਤਾਬਿਕ ਪੋਕਿਮੌਨ ਗੋ ਪਲੱਸ ਡਿਵਾਈਸ ਦੀ ਕੀਮਤ 35 ਡਾਲਰ ਦੱਸੀ ਗਈ ਹੈਪਲੱਸ ਜੋ ਇਸੇ ਮਹੀਨੇ ਤੋਂ ਮਾਰਕੀਟ ''ਚ ਲਿਆਂਦਾ ਜਾ ਰਿਹਾ ਹੈ। ਜਲਦ ਹੀ ਇਸ ਨੂੰ ਬਾਕੀ ਦੇਸ਼ਾਂ ਲਈ ਵੀ ਉਪਲੱਬਧ ਕਰ ਦਿੱਤੀ ਜਾਵੇਗੀ ਅਤੇ ਤੁਸੀਂ ਇਸ ਗੇਮ ਨੂੰ ਐਪ ਸਟੋਰ ਤੋਂ ਡਾਊਨਲੋਡ ਕਰ ਸਕੋਗੇ। ਇਸ ਦੇ ਟ੍ਰੇਲਰ ਨੂੰ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।