POCO F1 ਨੂੰ ਇਸ ਨਵੀਂ ਅਪਡੇਟ 'ਚ ਮਿਲੀ 4k ਵੀਡੀਓ ਕੈਮਰਾ ਰਿਕਾਰਡਿੰਗ ਸਪੋਰਟ
Sunday, Mar 03, 2019 - 02:49 PM (IST)

ਗੈਜੇਟ ਡੈਸਕ- ਸ਼ਾਓਮੀ ਆਪਣੀ POCO ਸੀਰੀਜ ਦੇ ਸਮਾਰਟਫੋਨਜ਼ ਨੂੰ ਨਵੀਂ ਅਪਡੇਟ ਦੇਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਵਲੋਂ ਇਸ ਸੀਰੀਜ਼ ਦੇ ਫਲੈਗਸ਼ਿੱਪ ਫੋਨ Poco F1 'ਤੇ ਨਵਾਂ MIUI ਬੀਟਾ ਅਪਡੇਟ ਭੇਜੀ ਜਾ ਰਿਹਾ ਹੈ। ਸ਼ਾਓਮੀ ਦੇ ਸਮਾਰਟਫੋਨਸ ਐਂਡ੍ਰਾਇਡ ਓ. ਐੱਸ 'ਤੇ ਬੇਸਡ ਕਸਟਮ ਯੂ. ਆਈ MIUI 'ਤੇ ਰਨ ਕਰਦੇ ਹਨ। ਇਸ ਅਪਡੇਟ 'ਚ ਸਮਾਰਟਫੋਨ ਦੇ ਕੈਮਰੇ ਨੂੰ ਬਿਹਤਰ ਟਿਊਨ ਕੀਤਾ ਗਿਆ ਹੈ ਤੇ ਯੂਜ਼ਰਸ ਨੂੰ ਹਾਈ-ਕੁਆਲਿਟੀ ਵੀਡੀਓ ਬਣਾਉਣ 'ਚ ਇਸ ਦਾ ਫਾਇਦਾ ਮਿਲੇਗਾ।
ਬੀਟਾ ਟੈਸਟ ਤੋਂ ਬਾਅਦ ਇਸ ਅਪਡੇਟ ਨੂੰ ਜਲਦ ਗਲੋਬਲੀ ਰੋਲ- ਆਊਟ ਕੀਤਾ ਜਾਵੇਗਾ। ਪੋਕੋ ਇੰਡੀਆ ਦੇ ਜਨਰਲ ਮੈਨੇਜਰ ਸੀ ਮਨਮੋਹਣ ਨੇ ਇੱਕ ਟਵੀਟ 'ਚ ਇਹ ਡੀਟੇਲਸ ਸ਼ੇਅਰ ਕੀਤੇ। ਉਨ੍ਹਾਂ ਨੇ ਇਕ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਲਿੱਖਿਆ ਕਿ ਪੋਕੋ ਬੀਟਾ ਯੂਜ਼ਰਸ ਨੂੰ ਹੁਣ ਸਮਾਰਟਫੋਨ ਕੈਮਰਾ ਲਈ 4K ਤੇ 1080p ਵਿਡੀਓ ਸਪੋਰਟ ਮਿਲੇਗੀ। ਉਨ੍ਹਾਂ ਨੇ ਬੀਟਾ ਯੂਜ਼ਰਸ ਤੋਂ ਇਸ 'ਤੇ ਫੀਡਬੈਕ ਵੀ ਦੇਣ ਨੂੰ ਕਿਹਾ ਹੈ।
POCO fans, we heard you! Now enjoy recording 4K & 1080p videos at 60FPS on your #POCOF1. We have started rolling out an update for our MIUI for POCO beta users. Beta users - please do share feedback on the feedback app. Will be on stable version soon after the beta testing. pic.twitter.com/fWFnsIeLHR
— C Manmohan (@cmanmohan) March 2, 2019
4K ਜਾਂ 1080p ਵੀਡੀਓ ਕੁਆਲਿਟੀ ਨੂੰ ਇਨੇਬਲ ਕਰਨ ਲਈ ਬੀਟਾ ਯੂਜ਼ਰਸ ਨੂੰ ਸੈਟਿੰਗਸ> ਕੈਮਰਾ ਸੈਟਿੰਗਸ> ਵਿਡੀਓ ਕੁਆਲਿਟੀ 'ਚ ਜਾਣਾ ਹੋਵੇਗਾ। ਯੂਜ਼ਰਸ ਨੂੰ UHD 4K at 60fps ਤੇ FHD 1080p at 60fps ਦੀ ਆਪਸ਼ਨ ਮਿਲ ਜਾਵੇਗੀ। ਇੱਥੇ ਹੁਣ ਤੱਕ ਸਿਰਫ ਫੋਟੋ ਕੁਆਲਿਟੀ ਆਪਸ਼ਨ ਹੀ ਮਿਲਦੀ ਸੀ ਤੇ ਵੀਡੀਓ ਲਈ ਯੂਜ਼ਰਸ ਮੈਨੂਅਲ ਸੈਟਿੰਗਸ ਨਹੀਂ ਕਰ ਸਕਦੇ ਸਨ।
ਇਸ ਅਪਡੇਟ ਨੂੰ 1 ਮਾਰਚ, 2019 ਨੂੰ ਰੋਲ-ਆਊਟ ਕੀਤੀ ਗਈ ਹੈ। Poco 61 ਦੇ ਨਾਲ ਹੀ ਇਹ ਬੀਟਾ ਅਪਡੇਟ Mi8 ਤੇ Mi8 Pro ਦੇ ਬੀਟਾ ਯੂਜ਼ਰਸ ਨੂੰ ਵੀ ਮਿਲੇਗਾ। ਜੇਕਰ ਤੁਸੀਂ MIUI ਦੇ ਬੀਟਾ ਟੈਸਟਰ ਹੋ ਤਾਂ ਤੁਹਾਨੂੰ ਆਟੋਮੈਟਿਕਲੀ ਇਹ ਅਪਡੇਟ ਮਿਲ ਜਾਵੇਗੀ। ਤੁਸੀਂ ਚਾਹੋ ਤਾਂ ਇਹ ਪ੍ਰੋਗਰਾਮ ਜੁਆਈਨ ਵੀ ਕਰ ਸਕਦੇ ਹੋ, ਅਜਿਹੇ 'ਚ ਤੁਹਾਨੂੰ ਨਵੇਂ ਫੀਚਰਸ ਬਾਕੀ ਡਿਵਾਈਸਿਜ਼ ਤੋਂ ਪਹਿਲਾਂ ਮਿਲਣਗੇ ।