SUV ਕਾਰ ਤੋਂ ਵੀ ਮਹਿੰਗੀ ਹੈ ਇਹ ਸਾਈਕਲ, ਭਾਰ 4 ਕਿਲੋ, ਕੀਮਤ ਰੁਪਏ 25.5 ਲੱਖ
Friday, Mar 31, 2017 - 11:08 AM (IST)

ਜਲੰਧਰ : ਸਾਈਕਲ ਚਲਾਉਣਾ ਵਿਆਪਕ ਰੂਪ ਨਾਲ ਟਰਾਂਸਪੋਰਟੇਸ਼ਨ ਦਾ ਇਕ ਬਿਹਤਰੀਨ ਸਾਧਨ ਮੰਨਿਆ ਜਾਂਦਾ ਹੈ। ਦੁਨੀਆ ਭਰ ''ਚ ਲੋਕ ਸਾਈਕਲ ਨੂੰ ਟਰਾਂਸਪੋਰਟ, ਐਂਟਰਟੇਨਮੈਂਟ, ਐਕਸਰਸਾਈਜ਼ ਜਾਂ ਗੇਮ ਦੇ ਤੌਰ ''ਤੇ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਇਹ ਕਾਫ਼ੀ ਸਕਿਓਰ ਵੀ ਹੈ। ਇਸੇ ਗੱਲ ''ਤੇ ਧਿਆਨ ਦਿੰਦੇ ਹੋਏ ਫ਼ਰਾਂਸ ਦੀ ਹਾਈ ਪ੍ਰਫਾਰਮੈਂਸ ਕਾਰ ਮੇਕਰ ਕੰਪਨੀ ਬੁਗਾਟੀ ਨੇ ਲਗਜ਼ਰੀ ਬਾਈਕ ਬਣਾਉਣ ਵਾਲੀ ਕੰਪਨੀ ਪੀ. ਜੀ. ਦੇ ਨਾਲ ਪਾਰਟਨਰਸ਼ਿਪ ਕਰ ਕੇ ਇਕ ਨਵੀਂ ਹਾਈਟੈੱਕ ਪੀ. ਜੀ. ਬੁਗਾਟੀ (PG Bugatti) ਸਾਈਕਲ ਬਣਾਈ ਹੈ, ਜੋ ਕੁਆਲਿਟੀ, ਕੰਸਟਰੱਕਸ਼ਨ ਅਤੇ ਕੀਮਤ ਦੇ ਮਾਮਲੇ ''ਚ ਨਿਸ਼ਚਿਤ ਰੂਪ ਨਾਲ ਕਿਸੇ SUV ਕਾਰ ਨੂੰ ਪਿੱਛੇ ਛੱਡ ਦੇਵੇਗੀ । ਪੀ. ਜੀ. ਬੁਗਾਟੀ ਸਾਈਕਲ ਦੇ ਇਸ ਲਿਮਟਿਡ ਐਡੀਸ਼ਨ ਦੀ ਕੀਮਤ 39,000 ਯੂ. ਐੱਸ. ਡਾਲਰ (ਲਗਭਗ 25 ਲੱਖ ਰੁਪਏ) ਹੈ। ਪੀ . ਜੀ . ਅਤੇ ਬੁਗਾਟੀ ਇਸ ਸਾਈਕਲ ਦੇ ਸਿਰਫ 667 ਮਾਡਲ ਹੀ ਬਣਾਏਗੀ ਤਾਂ ਕਿ ਇਸਦਾ ਲਿਮਟਿਡ ਐਡੀਸ਼ਨ ਟੈਗ ਬਰਕਰਾਰ ਰੱਖਿਆ ਜਾ ਸਕੇ ।
ਕਾਰਬਨ ਫਾਈਬਰ ਨਾਲ ਬਣਿਆ ਹੈ ਮਟੀਰੀਅਲ
ਇਸ ਸਾਈਕਲ ਦੇ 95 ਫ਼ੀਸਦੀ ਮਟੀਰੀਅਲ ਜਿਵੇਂ ਫਰੇਮ, ਫੋਕ, ਰਿਮਜ਼, ਹੈਂਡਲ ਬਾਰ, ਸੀਟ, ਸੀਟ ਪੋਸਟ, ਕਰੈਂਕ ਅਤੇ ਬਰੇਕਸ ਆਦਿ ਨੂੰ ਬਾਜ਼ਾਰ ''ਚ ਉਪਲੱਬਧ ਸਭ ਤੋਂ ਮਹਿੰਗੀ ਅਤੇ ਹਾਈ ਕੁਆਲਿਟੀ ਦੇ ਕਾਰਬਨ ਫਾਈਬਰ ਨਾਲ ਬਣਾਇਆ ਗਿਆ ਹੈ। ਪੀ . ਜੀ. (PG) ਕੰਪਨੀ ਨੇ ਇਸਦੇ ਕਾਰਬਨ ਕੰਪੋਨੈਂਟਸ ਨੂੰ ਜਰਮਨੀ ''ਚ ਡਿਜ਼ਾਈਨ ਕੀਤਾ ਹੈ। ਕਸਟਮਰ ਆਪਣੇ ਮਨ ਮੁਤਾਬਕ ਇਸ ਦੇ ਲੈਦਰ ਅਤੇ ਪੇਂਟ ਨੂੰ ਚੇਂਜ ਵੀ ਕਰ ਸਕਦੇ ਹਨ।
ਸਪੋਰਟ ਰਾਈਡਿੰਗ ਲਈ ਹੈ ਖਾਸ P7 Bugatti
ਬੁਗਾਟੀ ਦਾ ਕਹਿਣਾ ਹੈ ਕਿ ਇਸ ਨੂੰ ਸਪੋਰਟ ਰਾਈਡਿੰਗ ਲਈ ਖਾਸ ਤੌਰ ''ਤੇ ਬਣਾਇਆ ਗਿਆ ਹੈ । ਲਾਈਟ ਵੇਟ ਫਰੇਮ ਦੇ ਤਹਿਤ ਬਣਾਈ ਗਈ ਇਸ (P7 Bugatti) ਸਾਈਕਲ ਦਾ ਭਾਰ ਸਿਰਫ਼ 11 ਪੌਂਡ (ਲਗਭਗ 4 ਕਿਲੋਗ੍ਰਾਮ) ਹੈ ਮਤਲਬ ਕਿ ਰਾਈਡਰ ਨੂੰ ਇਹ ਚਲਾਉਣ ''ਚ ਕਾਫ਼ੀ ਹਲਕੀ ਲੱਗੇਗੀ ਅਤੇ ਇਸਦੇ ਡਿਜ਼ਾਈਨ ਨੂੰ ਖਾਸ ਤੌਰ ''ਤੇ ਸੁਪਰ ਕਾਰ ਦੀ ਤਰ੍ਹਾਂ ਆਪਟੀਮਲ ਏਅਰੋਡਾਇਨੈਮਿਕਸ ਨੂੰ ਧਿਆਨ ਵਿੱਚ ਰੱਖ ਕਰ ਬਣਾਇਆ ਗਿਆ ਹੈ ਤਾਂ ਕਿ ਇਸ ਨੂੰ ਬੁਗਾਟੀ ਦੀਆਂ ਕਾਰਾਂ ਦੇ ਵਾਂਗ ਤੇਜ਼ ਸਪੀਡ ''ਤੇ ਚਲਾਇਆ ਜਾ ਸਕੇ। ਇਸ ''ਚ ਸ਼ਾਕ ਅਬਸਰਸ਼ਨ ਬਾਰ ਦਿੱਤੀ ਗਈ ਹੈ ਜੋ ਉਬੜ-ਖਾਬੜ ਰਸਤੇ ਜਾਂ ਖੱਡਾ ਆਉਣ ''ਤੇ ਰਾਈਡਰ ਨੂੰ ਝਟਕਾ ਮਹਿਸੂਸ ਨਹੀਂ ਹੋਣ ਦੇਵੇਗੀ ।