ਛੋਟੇ ਵਪਾਰੀਆਂ ਲਈ ਐੱਮ. ਪੀ. ਓ. ਐੱਸ. ਇਕ ਵਰਦਾਨ ਹੋਵੇਗਾ

03/23/2017 6:24:32 PM

ਜਲੰਧਰ- ਪੇਅਵਰਲਡ ਭਾਰਤ ਦੀ ਸਭ ਤੋਂ ਵੱਡੀ ਅਸਿਸਟੇਡ ਵਾਲੇਟ ਹੈ। ਆਪਣੇ ਪੇਅਵਰਲਡ ਐੱਮ. ਪੀ. ਓ. ਐੱਸ. (ਮੋਬਾਇਲ ਪੁਆਇੰਟ ਆਫ ਸੇਲ) ਦੇ ਰਾਹੀਂ ਪੇਂਡੂ ਅਤੇ ਛੋਟੇ ਸ਼ਹਿਰਾਂ ''ਚ ਛੋਟੇ ਵਪਾਰ ਨੂੰ ਬਚਾਉਣ ਲਈ ਆ ਗਈ ਹੈ। ਇਹ ਐੱਮ. ਪੀ. ਓ. ਐੱਸ. ਅੱਜ ਦੇ ਕੈਸ਼ਲੈਸ ਯੁੱਗ ''ਚ ਡਿਜੀਟਲ ਪਹਿਲ ਨੂੰ ਅੱਗੇ ਵਧਾਉਣ ਲਈ ਵਪਾਰੀਆਂ ਨੂੰ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਸਵੀਕਾਰ ਕਰਨ ਦੀ ਸਮਰੱਥਾ ਦਿੱਤੀ ਗਈ ਹੈ। ਪੇਅਵਰਲਡ ਦੇ ਐੱਮ. ਪੀ. ਓ. ਐੱਸ. ਦੇ ਰਾਹੀਂ ਵਪਾਰੀ ਕਿਸੇ ਵੀਂ ਬੈਂਕ ਦੇ ਕਾਰਡ ਨੂੰ ਸਵੀਕਾਰ ਕਰ ਸਕਦੇ ਹਨ। ਪੇਅਵਰਲਡ ਨੇ ਐੱਮ. ਪੀ. ਓ. ਐੱਸ. ਦੇ ਆਪਰੇਸ਼ਨ ਦੇ ਲਈ ਸਟੇਟ ਬੈਂਕ ਆਫ ਇੰਡੀਆ ਅਤੇ ਐੱਚ. ਡੀ. ਐੱਫ. ਸੀ.  ਬੈਂਕ ਦੇ ਨਾਲ ਸਾਂਝੇਦਾਰੀ ਕਰ ਲਈ ਹੈ। ਇਹ ਐੱਸ. ਪੀ. ਓ. ਐੱਸ. ਮਸ਼ੀਨਾਂ ਛੋਟੀ ਰਕਮ ਦੀ ਰਾਸ਼ੀ ਨੂੰ ਕੱਢ ਸਕਦੀਆਂ ਹਨ। ਐੱਮ. ਪੀ. ਓ. ਐੱਸ. ਦੀ ਘੱਟ ਕੀਮਤ ਹੋਣ ਕਰਕੇ ਇਹ ਰਿਟੇਲਰਾਂ ਤੱਕ ਆਸਾਨੀ ਨਾਲ ਪਹੁੰਚ ਬਣਾਏਗਾ। ਪੇਅਵਰਲਡ ਦੇ ਐੱਮ. ਪੀ. ਓ. ਐੱਸ. ਦੇ ਆਪਰੇਸ਼ਨ ਦੇ ਲਈ ਕਿਸੇ ਵਾਧੂ ਇਨਫਰਾਸਟਕਚਰ ਦੀ ਜ਼ਰੂਰਤ ਨਹੀਂ ਹੁੰਦੀ ਹੈ। ਰਿਟੇਲਰਾਂ ਨੂੰ ਇਸ ਦੇ ਲਈ ਆਪਣੇ ਸਮਾਰਟਫੋਨ ''ਚ ਪੇਅਵਰਲਡ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ ਅਤੇ ਕਾਰਡ ਰਿਡਰ ਡਿਵਾਇਸ ਨੂੰ ਬਲੂਟੁੱਥ ਦੀ ਮਦਦ ਨਾਲ ਕੁਨੈੱਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਇਸ ''ਚ ਕਾਰਡ ਸਵੈਪ ਕੀਤਾ ਜਾ ਸਕਦਾ ਹੈ।


Related News