ਯਾਤਰੀ ਵਾਹਨਾਂ ਦੀ ਵਿਕਰੀ ਸਤੰਬਰ ''ਚ 4 ਫੀਸਦੀ ਵੱਧ ਕੇ 3,72,458 ਰਹੀ

Wednesday, Oct 15, 2025 - 12:15 PM (IST)

ਯਾਤਰੀ ਵਾਹਨਾਂ ਦੀ ਵਿਕਰੀ ਸਤੰਬਰ ''ਚ 4 ਫੀਸਦੀ ਵੱਧ ਕੇ 3,72,458 ਰਹੀ

ਨਵੀਂ ਦਿੱਲੀ- ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਤੰਬਰ 'ਚ ਸਾਲਾਨਾ ਆਧਾਰ 'ਤੇ ਚਾਰ ਫੀਸਦੀ ਵੱਧ ਕੇ 3,72,458 ਇਕਾਈ ਹੋ ਗਈ। ਉਦਯੋਗ ਸੰਗਠਨ ਸਿਆਮ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਇਲ ਮੈਨਿਊਫੈਕਚਰਸ (ਸਿਆਮ) ਨੇ ਬਿਆਨ 'ਚ ਕਿਹਾ ਕਿ ਯਾਤਰੀ ਵਾਹਨਾਂ ਦੀ ਕੁੱਲ ਸਪਲਾਈ (ਡਿਲਵਰੀ) ਪਿਛਲੇ ਮਹੀਨੇ 4.4 ਫੀਸਦੀ ਵੱਧ ਕੇ 3,72,458 ਇਕਾਈ ਹੋ ਗਈ, ਜਦੋਂ ਕਿ ਸਤੰਬਰ 2024 'ਚ ਇਹ 3,56,752 ਇਕਾਈ ਸੀ। ਅੰਕੜਿਆਂ ਅਨੁਸਾਰ, ਸਤੰਬਰ 'ਚ ਦੋਪਹੀਆ ਵਾਹਨਾਂ ਦੀ ਵਿਕਰੀ 7 ਫੀਸਦੀ ਵਾਧੇ ਨਾਲ 21,60,889 ਇਕਾਈ ਰਹੀ, ਜਦੋਂ ਕਿ ਸਤੰਬਰ 2024 'ਚ ਇਹ 20,25,993 ਇਕਾਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News