ਪੈਨਾਸੋਨਿਕ ਨੇ ਲਾਂਚ ਕੀਤੀ 75 ਇੰਚ ਦੀ ਨਵੀਂ 4K ਅਲਟਰਾ ਐੱਚ.ਡੀ. ਟੀ.ਵੀ.

Friday, Jul 19, 2019 - 10:59 PM (IST)

ਪੈਨਾਸੋਨਿਕ ਨੇ ਲਾਂਚ ਕੀਤੀ 75 ਇੰਚ ਦੀ ਨਵੀਂ 4K ਅਲਟਰਾ ਐੱਚ.ਡੀ. ਟੀ.ਵੀ.

ਨਵੀਂ ਦਿੱਲੀ— ਪੈਨਾਸੋਨਿਕ ਨੇ ਸ਼ੁੱਕਰਵਾਰ ਨੂੰ 4K ਅਲਟਰਾ ਐੱਚ.ਡੀ. ਸੀਰੀਜ਼ ਦੇ 14 ਮਾਡਲ ਲਾਂਚ ਕੀਤੇ। ਇਨ੍ਹਾਂ 'ਚੋਂ ਇਕ  75 ਇੰਚ (189 ਸੈਮੀ) ਸਾਇਜ਼ ਦਾ 4K ਅਲਟਰਾ ਐੱਚ.ਡੀ. ਟੀ.ਵੀ. ਵੀ ਸ਼ਾਮਲ ਹੈ। ਇਸ ਨਵੀਂ ਸੀਰੀਜ਼ ਦੀ ਕੀਮਤ 50,400 ਰੁਪਏ ਤੋਂ ਲੈ ਕੇ 2,76,900 ਰੁਪਏ ਦੇ ਕਰੀਬ ਹੈ। ਕੰਪਨੀ ਦਾ ਦਾਅਵਾ ਹੈ ਕਿ ਟੀ.ਵੀ. ਦੇ ਵਿਜ਼ਿਊਅਲ ਅਤੇ ਸਾਊਂਡ ਕੁਆਲਿਟੀ ਦਰਸ਼ਕਾਂ ਨੂੰ ਟੀ.ਵੀ. ਦੇਖਣ ਦਾ ਸ਼ਾਨਦਾਰ ਅਨੁਭਵ ਦੇਣਗੇ। ਟੀ.ਵੀ. ਨੂੰ ਨਵੀਂ ਰੇਂਜ ਗੂਗਲ ਅਸਿਸਟੈਂਟ ਤੇ ਵੀਡੀਓ ਕੰਟੈਂਟ ਪਲੇਟਫਾਰਮ ਵਰਗੇ ਨੈਟਫਲਿਕਸ, ਯੂ-ਟਿਊਬ ਨਾਲ ਇੰਟੀਗ੍ਰੇਸ਼ਨ ਨੂੰ ਸਪੋਰਟ ਕਰਦੀ ਹੈ।

ਮਿਲੇਗਾ ਐੱਟਮਾਸ ਸਟੂਡਿਓ
ਪੈਨਾਸੋਨਿਕ ਦੀ ਨਵੀਂ 4K UHD ਸੀਰੀਜ਼ ਮਾਈ ਹੋਮ 3.0 'ਚ ਚਲਦੀ ਹੈ, ਜਿਸ ਨੂੰ ਦਰਸ਼ਕਾਂ ਨੂੰ ਆਸਾਨੀ ਨਾਲ ਵੱਡੀ ਸਕਰੀਨ 'ਤੇ ਉਨ੍ਹਾਂ ਦੇ ਪਸੰਦੀਦਾ ਕੰਟੈਟ ਦੀ ਵਨ ਸਟਾਪ ਅਕਸੈਸ ਦੇਣ ਲਈ ਕਸਟਮਾਇਜ਼ ਕੀਤਾ ਜਾ ਸਕਦਾ ਹੈ। ਐੱਚ.ਡੀ.ਆਰ. 10, ਐੱਚ.ਡੀ.ਆਰ 10 ਪਲਸ, ਡਾਲਬੀ ਵਿਜ਼ਨ, ਪਿਕਚਰ ਕੁਆਲਿਟੀ 'ਚ ਐੱਚ.ਐੱਲ.ਜੀ. ਨਾਲ ਇਹ ਟੀ.ਵੀ. ਹੈਕਸਾ ਕ੍ਰੋਮਾ ਡ੍ਰਾਇਵ ਪ੍ਰੋ ਫ੍ਰੀ ਹੈ। ਟੀ.ਵੀ. 'ਚ ਅਲਟਰਾ ਐੱਚ.ਡੀ. 'ਚ ਅਪਵਾਰਡ ਫਾਇਰਿੰਗ ਸਪੀਕਰ ਹੈ, ਜੋ ਡਾਲਬੀ ਐੱਟਮਾਸ ਸਟੁਡਿਓ ਪ੍ਰਦਾਨ ਕਰਦੇ ਹਨ।

ਕੰਪਨੀ ਨੇ ਪੇਸ਼ ਕੀਤੀ ਓਲੇਡ ਟੀ.ਵੀ. ਦੀ ਸੀਰੀਜ਼
ਪੈਨਾਸੋਨਿਕ ਨੇ ਓਲੇਡ ਟੀ.ਵੀ. ਦੀ ਸੀਰੀਜ਼ ਵੀ ਪੇਸ਼ ਕੀਤੀ। ਜੋ 55 ਇੰਚ ਐੱਫ.ਜੈਡ 950 ਤੇ 65 ਇੰਚ ਦੀ ਐੱਫ.ਜ਼ੈੱਡ. 1000 ਸੀਰੀਜ਼ ਦੀ ਕੀਮਤ 2,99,999 ਰੁਪਏ ਤੇ 4,49,900 ਰੁਪਏ ਹੈ।


author

Inder Prajapati

Content Editor

Related News