oneplus 5 ਨੂੰ ਮਿਲਿਆ ਆਕਸੀਜਨ ਓ. ਐੱਸ 4.5.2 ਅਪਡੇਟ
Tuesday, Jun 27, 2017 - 06:21 PM (IST)

ਜਲੰਧਰ- ਵਨਪਲਸ ਆਫੀਸ਼ਿਅਲ ਫੋਰਮ 'ਤੇ ਸੋਮਵਾਰ ਨੂੰ ਵੇਖਿਆ ਗਿਆ ਕਿ ਕੰਪਨੀ ਨੇ ਆਕਸੀਜਨ ਓ. ਐੱਸ 4.5. 2 ਓ. ਟੀ. ਏ ਦਾ ਅਪਡੇਟ ਵਨਪਲਸ 5 ਲਈ ਗਲੋਬਲੀ ਜਾਰੀ ਕਰ ਦਿੱਤਾ ਹੈ। ਇਹ ਅਪਡੇਟ ਥਰਡ ਪਾਰਟੀ ਐਪਸ ਦੇ ਨਾਲ ਕੈਮਰਾ ਕੁਆਲਿਟੀ, ਬਲੂਟੁੱਥ ਸਟੇਬੀਲਿਟੀ, ਨੈੱਟਵਰਕ ਅਤੇ ਸਿਸਟਮ ਸਟੇਬੀਲਿਟੀ 'ਚ ਕੰਪੈਟੀਬੀਲਿਟੀ ਲਿਆਵੇਗਾ। ਇਹ ਐਪ ਇੰਸਟਾਲੇਸ਼ਨ ਸਮੱਸਿਆ ਅਤੇ ਸਿਸਟਮ ਅਪਡੇਟ ਅਸਫਲਤਾ ਸਮੱਸਿਆ ਨੂੰ ਠੀਕ ਕਰੇਗਾ।
ਕੰਪਨੀ ਨੇ ਲਾਂਚ ਦੇ ਦਿਨ ਚੁੱਪਚਾਪ ਅਪਡੇਟ ਨੂੰ ਭੇਜਿਆ ਸੀ , ਪਰ ਇਹ ਪਹਿਲੀ ਵਾਰ ਹੈ ਕਿ ਵਨਪਲਸ ਫੋਰਮ 'ਤੇ ਇਸ ਨੂੰ ਵੇਖਿਆ ਗਿਆ ਹੈ। ਸਮਾਰਟਫੋਨ ਐਂਡ੍ਰਾਇਡ 7.1.1 ਨੌਗਟ ਆਕਸੀਜਨ ਓ. ਐੱਸ 'ਤੇ ਕੰਮ ਕਰਦਾ ਹੈ। ਓਕਸੀਜਨ ਓ. ਐੱਸ 4.5.2 ਓ. ਟੀ. ਏ ਨੂੰ ਭਾਰਤ ਲਈ ਵੀ ਰੋਲ ਅਊਟ ਕਰ ਦਿੱਤਾ ਗਿਆ ਹੈ। ਭਾਰਤ 'ਚ ਇਸ ਅਪਡੇਟ ਨੂੰ ਬਿਲਡ ਨੰਬਰ 15000_22_170624 ਦੇ ਨਾਲ ਪੇਸ਼ ਕੀਤਾ ਗਿਆ ਹੈ। ਉਥੇ ਹੀ ਇਹ ਅਪਡੇਟ ਸਿਰਫ 36ਐੱਮ. ਬੀ ਸਾਇਜ਼ ਦਾ ਹੈ।