Oppo A57 4G ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

06/21/2022 6:15:49 PM

ਗੈਜੇਟ ਡੈਸਕ– ਓਪੋ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Oppo A57 4G ਲਾਂਚ ਕਰ ਦਿੱਤਾ ਹੈ। ਇਹ ਫੋਨ ਥਾਈਲੈਂਡ ’ਚ ਪਹਿਲਾਂ ਹੀ ਲਾਂਚ ਹੋ ਚੁੱਕਾ ਸੀ। ਇਸ ਲਈ ਉਮੀਦ ਸੀ ਕਿ ਕੰਪਨੀ ਇਸਨੂੰ ਭਾਰਤ ’ਚ ਵੀ ਲਾਂਚ ਕਰੇਗੀ। ਇਹ ਓਪੋ ਦਾ ਇਕ ਬਜਟ ਸਮਾਰਟਫੋਨ ਹੈ। ਕੰਪਨੀ ਨੇ Oppo A57 4G ਦੇ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਪੇਸ਼ ਕੀਤੇ ਹਨ। ਹਾਲਾਂਕਿ, ਇਸਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ ਦੀ ਵਿਕਰੀ ਲਈ ਉਪਲੱਬਧ ਹੈ ਜਿਸਦੀ ਕੀਮਤ 13,999 ਰੁਪਏ ਰੱਖੀ ਹੈ। ਇਸ ਨੂੰ ਕਾਲੇ ਅਤੇ ਹਰੇ ਰੰਗ ’ਚ ਲਾਂਚ ਕੀਤਾ ਗਿਆ ਹੈ। ਇਹ ਆਨਲਾਈਨ ਦੇ ਨਾਲ ਰਿਟੇਲ ਸਟੋਰ ’ਤੇ ਵੀ ਉਪਲੱਬਧ ਹੋਵੇਗਾ।

Oppo A57 4G ਦੇ ਫੀਚਰਜ਼

ਪ੍ਰੋਸੈਸਰ- ਇਸ ਫੋਨ ’ਚ ਮੀਡੀਆਟੈੱਕ ਹੀਲਿਓ ਜੀ35 ਦਾ ਆਕਟਾ ਕੋਰ ਪ੍ਰੋਸੈਸਰ ਲੱਗਾ ਹੈ।

ਡਿਸਪਲੇਅ- ਇਸ ਸਮਾਰਟਫੋਨ ’ਚ 6.56 ਇੰਚ ਦੀ ਸਕਰੀਨ ਨਾਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ ਜਿਸਦਾ ਰੈਜ਼ੋਲਿਊਸ਼ਨ 1612X720 ਪਿਕਸਲ ਹੈ।

ਰੈਮ ਅਤੇ ਮੈਮਰੀ- ਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਿਲਦੀ ਹੈ। ਇਸ ਫੋਨ ’ਚ ਐਕਸਟੈਂਡਿਡ ਰੈਮ ਦਾ ਫੀਚਰ ਵੀ ਹੈ ਜਿਸ ਨਾਲ ਫੋਨ ਦੀ ਰੈਮ ਨੂੰ 4 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸਦੇ ਨਾਲ 1 ਟੀ.ਬੀ. ਤਕ ਦੀ ਐਕਸਪੈਂਡੇਬਲ ਮੈਮਰੀ ਦਾ ਆਪਸ਼ਨ ਵੀ ਮੌਜੂਦ ਹੈ।

ਕੈਮਰਾ- ਇਹ ਫੋਨ ਡਿਊਲ ਕੈਮਰਾ ਸੈੱਟਅਪ ਨਾਲ ਆਉਂਦਾ ਹੈ। ਇਸ ਵਿਚ 13 ਮੈਗਾਪਿਕਸਲ ਦਾ ਮੇਨ ਅਤੇ 2 ਮੈਗਾਪਿਕਸਲ ਦਾ ਦੂਜਾ ਕੈਮਰਾ ਲੱਗਾ ਹੈ। ਫੋਨ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। 

ਬੈਟਰੀ- ਕੰਪਨੀ ਨੇ ਇਸ ਫੋਨ ’ਚ 5000mAh ਦੀ ਬੈਟਰੀ ਦਿੱਤੀ ਹੈ। ਇਸ ਵਿਚ 33 ਵਾਟ ਦੀ ਫਾਸਟ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ 30 ਮਿੰਟਾਂ ’ਚ ਇਹ ਫੋਨ 50 ਫੀਸਦੀ ਤਕ ਚਾਰਜ ਹੋ ਜਾਂਦਾ ਹੈ।

ਹੋਰ ਫੀਚਰਜ਼- ਇਹ ਫੋਨ ਵਾਟਰ ਅਤੇ ਡਸਟ ਰੈਸਿਸਟੈਂਟ ਹੈ। ਫੋਨ ਐਂਡਰਾਇਡ 12 ’ਤੇ ਆਧਾਰਿਤ ਕਲਰ ਓ.ਐੱਸ. 12.1 ’ਤੇ ਚੱਲੇਗਾ। ਇਸ ਵਿਚ ਏ.ਆਈ. ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰ ਵੀ ਦਿੱਤੇ ਗਏ ਹਨ। 


Rakesh

Content Editor

Related News