ਵਨਪਲੱਸ ਦੇ ਇਨ੍ਹਾਂ ਸਮਾਰਟਫੋਨਾਂ ਨੂੰ ਮਿਲੀ ਵੱਡੀ ਸਾਫਟਵੇਅਰ ਅਪਡੇਟ, ਜੁੜੇ ਕਈ ਨਵੇਂ ਫੀਚਰ

05/10/2021 11:13:15 AM

ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਦੋ ਸਮਾਰਟਫੋਨਾਂ, ਵਨਪਲੱਸ 9 ਅਤੇ ਵਨਪਲੱਸ 9 ਪ੍ਰੋ ਲਈ ਨਵੀਂ ਸਾਫਟਵੇਅਰ ਅਪਡੇਟ Oxygen 11.2.4.4 ਜਾਰੀ ਕਰ ਦਿੱਤੀ ਹੈ। ਹਾਲਾਂਕਿ ਕੰਪਨੀ ਇਨ੍ਹਾਂ ਫੋਨਾਂ ਲਈ ਹੀ Oxygen 11.2.5.5 ਬਿਲਡ ਨੰਬਰ ਦੀ ਅਪਡੇਟ ਵੀ ਪੁਸ਼ ਕਰ ਰਹੀ ਹੈ। ਨਵਾਂ ਸਾਫਟਵੇਅਰ ਬਿਲਡ ਕਈ ਨਵੀਆਂ ਅਪਡੇਟਸ ਦੇ ਨਾਲ ਆਏਗਾ, ਜਿਨ੍ਹਾਂ ਵਿਚ ਸਕਿਓਰਿਟੀ ਪੈਚ, ਸੁਧਾਰ ਅਤੇ ਕਈ ਬਗ ਫਿਕਸ ਹੋਣਗੇ। ਵਨਪਲੱਸ 9 ਅਤੇ 9 ਪ੍ਰੋ ਲਈ ਨਵੀਂ ਸਿਸਟਮ ਅਪਡੇਟ Oxygen 11.2.5.5 ਦੇ ਰੂਪ ’ਚ ਆਉਂਦੀ ਹੈ। 

ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਰੂਰੀ ਇਹ ਹੈ ਕਿ ਇਹ ਅਪਡੇਟ ਮਈ 2021 ਤਕ ਸਕਿਓਰਿਟੀ ਪੈਚ ਲੈਵਲ ਨੂੰ ਵਧਾਉਂਦੀ ਹੈ। ਆਓ ਜਾਣਦੇ ਹਾਂ ਨਵੀਂ ਅਪਡੇਟ ’ਚ ਕੀ ਬਦਲ ਜਾਵੇਗਾ। 

ਸਿਸਟਮ

- ਬਿਹਤਰ ਚਾਰਜਿੰਗ ਪਰਫਾਰਮੈਂਸ ਮਿਲੇਗੀ। 
- ਕੀਬੋਰਡ ’ਚ ਹੋਣ ਵਾਲੀ ਛੋਟੀ ਜਿਹੀ ਲੈਗਿੰਗ ਸਮੱਸਿਆ ਨੂੰ ਠੀਕ ਕੀਤਾ ਜਾਵੇਗਾ। 
- ਸਮੱਸਿਆਵਾਂ ਨੂੰ ਠੀਕ ਕੀਤਾ ਜਾਵੇਗਾ ਅਤੇ ਸਿਸਟਮ ਸਥਿਰਤਾ ’ਚ ਸੁਧਾਰ ਹੋਵੇਗਾ।
- ਐਂਡਰਾਇਡ ਸਕਿਓਰਿਟੀ ਪੈਚ ਨੂੰ 2021.05 ਤਕ ਅਪਡੇਟ ਕੀਤਾ ਜਾਵੇਗਾ। 

ਕੈਮਰਾ
- ਕੁਝ ਸ਼ੂਟਿੰਗ ਸੀਨ ’ਚ ਐੱਚ.ਡੀ.ਆਰ. ਇਫੈੱਕਟ ’ਚ ਸੁਧਾਰ ਹੋਵੇਗਾ।
- ਰੀਅਰ ਕੈਮਰੇ ਦੇ ਵਾਈਟ ਬੈਲੇਂਸ ਪਰਫਾਰਮੈਂਸ ’ਚ ਸੁਧਾਰ ਹੋਵੇਗਾ। 

ਨੈੱਟਵਰਕ
- ਨੈੱਟਵਰਕ ਕਮਿਊਨੀਕੇਸ਼ਨ ਦੀ ਸਥਿਰਤਾ ’ਚ ਸੁਧਾਰ ਹੋਵੇਗਾ। 
- ਵਾਈ-ਫਾਈ ਕੁਨੈਕਸ਼ਨ ਦੀ ਪਰਫਾਰਮੈਂਸ ’ਚ ਸੁਧਾਰ ਹੋਵੇਗਾ।

ਨਵੀਂ ਅਪਡੇਟ ਚਾਰਜਿੰਗ ਪਰਫਾਰਮੈਂਸ ਨੂੰ ਬਿਹਤਰ ਕਰਨ ਦੇ ਨਾਲ ਹੀ ਕੀਬੋਰਡ ’ਚ ਆਉਣ ਵਾਲੀ ਲੈਗਿੰਗ ਦੀ ਸਮੱਸਿਆ ਨੂੰ ਵੀ ਠੀਕ ਕਰੇਗੀ ਅਤੇ ਸਿਸਟਮ ਦੀ ਸਟੇਬਿਲਿਟੀ ਨੂੰ ਬਿਹਤਰ ਕਰਨਗੀ। ਕੈਮਰੇ ਲਈ ਨਵੀਂ Oxygen 11.2.5.5 ਅਪਡੇਟ ਵਨਪਲੱਸ 9 ਅਤੇ ਵਨਪਲੱਸ 9 ਪ੍ਰੋ ਦੇ ਕੁਝ ਸ਼ੂਟਿੰਗ ਸੀਨ ਦੇ ਐੱਚ.ਡੀ.ਆਰ. ਇਫੈੱਕਟ ਨੂੰ ਬਿਹਤਰ ਬਣਾਏਗੀ। 

ਹਾਲਾਂਕਿ, ਇਹ ਨਵੇਂ ਸੁਧਾਰ ਵਨਪਲੱਸ 9 ਸੀਰੀਜ਼ ਦੇ ਕੈਮਰਿਆਂ ਲਈ ਗੇਮ-ਚੇਂਜਰ ਨਹੀਂ ਸਾਬਿਤ ਹੋਣਗੇ, ਇਸ ਲਈ ਉਨ੍ਹਾਂ ਨੂੰ ਘੱਟੋ-ਘੱਟ ਕੈਮਰੇ ਦੀ ਪਰਫਾਰਮੈਂਸ ਨੂੰ ਠੀਕ ਕਰਨਾ ਚਾਹੀਦਾ ਸੀ। ਇਸ ਤੋਂ ਇਲਾਵਾ ਇਹ ਰੀਅਰ ਕੈਮਰੇ ਦੇ ਵਾਈਟ ਬੈਲੇਂਸ ਨੂੰ ਵੀ ਬਿਹਤਰ ਬਣਾਉਂਦਾ ਹੈ। 

130MB ਹੈ ਨਵੀਂ ਅਪਡੇਟ ਦਾ ਸਾਈਜ਼
ਇਹ ਨਵੀਂ ਅਪਡੇਟ ਨੈੱਟਵਰਕ ਕਮਿਊਨੀਕੇਸ਼ਨ ਦੀ ਸਥਿਰਤਾ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਵਾਈ-ਫਾਈ ਕੁਨੈਕਸ਼ਨ ਦੀ ਪਰਫਾਰਮੈਂਸ ਨੂੰ ਵੀ ਬਿਹਤਰ ਬਣਾਉਂਦੀ ਹੈ। ਇਸ ਨਵੀਂ ਅਪਡੇਟ ਦਾ ਸਾਈਜ਼ 130 ਐੱਮ.ਬੀ. ਹੈ। 

ਜੇਕਰ ਤੁਹਾਨੂੰ ਅਜੇ ਤਕ ਇਹ ਅਪਡੇਟ ਨਹੀਂ ਮਿਲੀ ਤਾਂ ਤੁਸੀਂ ਇਸ ਨੂੰ ਮੈਨੁਅਲੀ ਵੀ ਚੈੱਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਫੋਨ ਦੀ ਸੈਟਿੰਗਸ ’ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਸਿਸਟਮ ਅਪਡੇਟ ’ਤੇ ਟੈਪ ਕਰਨਾ ਹੋਵੇਗਾ। ਜੇਕਰ ਅਪਡੇਟਰ ਨੂੰ ਨਵੀਂ ਅਪਡੇਟ ਮਿਲਦੀ ਹੈ ਤਾਂ ਇਸ ਲਈ ਤੁਹਾਨੂੰ ਨੋਟੀਫਿਕੇਸ਼ਨ ਵਿਖਾਈ ਦੇਵੇਗੀ। ਇਸ ’ਤੇ ਟੈਪ ਕਰਕੇ ਤੁਸੀਂ ਡਾਊਨਲੋਡ ਦੇ ਪ੍ਰੋਸੈਸ ਨੂੰ ਸ਼ੁਰੂ ਕਰ ਸਕਦੇ ਹੋ। 


Rakesh

Content Editor

Related News