OnePlus 8T ਨੂੰ ਮਿਲੀ ਨਵੀਂ ਅਪਡੇਟ, ਕੈਮਰਾ ਤੇ ਗੇਮਿੰਗ ਅਨੁਭਵ ਹੋਇਆ ਹੋਰ ਵੀ ਬਿਹਤਰ

Monday, Nov 09, 2020 - 10:57 AM (IST)

OnePlus 8T ਨੂੰ ਮਿਲੀ ਨਵੀਂ ਅਪਡੇਟ, ਕੈਮਰਾ ਤੇ ਗੇਮਿੰਗ ਅਨੁਭਵ ਹੋਇਆ ਹੋਰ ਵੀ ਬਿਹਤਰ

ਗੈਜੇਟ ਡੈਸਕ– ਵਨਪਲੱਸ 8ਟੀ ਨੂੰ ਇਕ ਨਵੀਂ OxygenOS ਅਪਡੇਟ ਮਿਲ ਰਹੀ ਹੈ ਜੋ ਕੈਮਰਾ ਸਥਿਰਤਾ ਅਤੇ ਸਿਸਟਮ ’ਚ ਸੁਧਾਰ ਲਿਆਉਂਦੀ ਹੈ। OxygenOS 11.0.3.4 ਵਰਜ਼ਨ ਨੂੰ ਕੰਪਨੀ ਅਜੇ ਭਾਰਤ, ਯੂਰਪ ਅਤੇ ਉੱਤਰੀ ਅਮਰੀਕਾ ’ਚ ਸੀਮਿਤ ਡਿਵਾਈਸਿਜ਼ ਲਈ ਰੋਲਆਊਟ ਕੀਤਾ ਹੈ ਅਤੇ ਕੁਝ ਦਿਨਾਂ ’ਚ ਇਸ ਦਾ ਗਲੋਬਲ ਰੋਲਆਊਟ ਹੋਵੇਗਾ। ਹੋਰ ਬਦਲਾਵਾਂ ਦੀ ਗੱਲ ਕਰੀਏ ਤਾਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਬਿਹਤਰ ਗੇਮਿੰਗ ਅਨੁਭਵ ਮਿਲਣ ਦਾ ਦਾਅਵਾ ਹੈ। ਇਸ ਤੋਂ ਇਲਾਵਾ ਪਾਵਰ ਕੰਜਪਸ਼ਨ ਅਤੇ ਅਲਰਟ ਸਲਾਈਡਰ ’ਚ ਸੁਧਾਰ ਸ਼ਾਮਲ ਹਨ। 

ਭਾਰਤ ’ਚ ਵਨਪਲੱਸ 8ਟੀ ਨੂੰ ਮਿਲੀ ਨਵੀਂ ਅਪਡੇਟ 11.0.3.4.KB05DA ਵਰਜ਼ਨ ਨਾਲ ਆਉਂਦੀ ਹੈ। ਵਨਪਲੱਸ ਨੇ ਇਸ ਅਪਡੇਟ ਦਾ ਐਲਾਨ ਆਪਣੇ ਕਮਿਊਨਿਟੀ ਫੋਰਮ ਰਾਹੀਂ ਕੀਤਾ ਹੈ। ਸਮਾਰਟਫੋਨ ਦੀ ਅਪਡੇਟ ’ਚ ਵਰਜ਼ਨ 11.0.3.4.KB05BA ਅਤੇ ਉੱਤਰੀ ਅਮਰੀਕਾ ’ਚ ਵਰਜ਼ਨ 11.0.3.4.KB05AA ਨਾਲ ਆਉਂਦੀ ਹੈ। ਕੈਮਰਾ ਸਥਿਰਤਾ ਤੋਂ ਇਲਾਵਾ ਆਕਸੀਜਨ ਓ.ਐੱਸ. 11.0.3.4 ਇਕ ਬਿਹਤਰ ਸ਼ੂਟਿੰਗ ਅਨੁਭਵ ਦੇਣ ਲਈ ਇਮੇਜਿੰਗ ਇਫੈਕਟ ਨੂੰ ਵੀ ਅਨੁਕੂਲਿਤ ਕਰੇਗਾ। 

ਚੇਂਜਲਾਗ ਮੁਤਾਬਕ, ਵਨਪਲੱਸ 8ਟੀ ਦੇ ਸਿਸਟਮ ਅਪਡੇਟ ’ਚ ਹੀਟਿੰਗ ਨੂੰ ਘੱਟ ਕਰਨ ਲਈਇਕ ਬਿਹਤਰ ਸਿਸਟਮ ਪਾਵਰ ਕੰਜਪਸ਼ਨ ਪਰਫਾਰਮੈਂਸ ਸ਼ਾਮਲ ਕੀਤੀ ਗਈ ਹੈ। ਇਕ ਬਿਹਤਰ ਗੇਮਿੰਗ ਅਨੁਭਵ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਵਨਪਲੱਸ ਦਾ ਕਹਿਣਾ ਹੈ ਕਿ ਅਪਡੇਟ ਮਿਸ-ਟੱਚ ਦੀ ਸਮੱਸਿਆ ਨੂੰ ਵੀ ਠੀਕ ਕਰੇਗਾ ਅਤੇ ਲੈਗਿੰਗ ਦੀ ਸਮੱਸਿਆ ’ਚ ਸੁਧਾਰ ਕਰੇਗਾ। ਕਥਿਤ ਤੌਰ ’ਤੇ ਅਪਡੇਟ ਤਿੰਨ ਮੋਡ ’ਚ ਸਵਿੱਚ ਕਰਦੇ ਸਮੇਂ ਟੋਸਟ ਮੈਸੇਜ ਜੋੜ ਕੇ ਅਲਰਟ ਸਲਾਈਡਰ ਦੇ ਯੂਜ਼ਰ ਐਕਸਪੀਰੀਅੰਸ ਨੂੰ ਵੀ ਵਧਾਏਗਾ। ਇਹ ਗੂਗਲ ਪਲੇਅ ’ਚ ਆਉਣ ਵਾਲੀ ਸਮੱਸਿਆ ਨੂੰ ਵੀ ਠੀਕ ਕਰੇਗਾ ਅਤੇ ਲੈਂਡਸਕੇਪ ਮੋਡ ’ਚ ਸਕਰੀਨ ਦੇ ਉਪਰ ਆਉਣ ਵਾਲੇ ਸਟੇਟਸ ਬਾਰ ਦੀ ਸਮੱਸਿਆ ਨੂੰ ਵੀ ਠੀਕ ਕਰੇਗਾ। 

OxygenOS 11.0.3.4 ਨੈੱਟਵਰਕ ਸਿਗਨਲ ਨੂੰ ਬਿਹਤਰ ਬਣਾਉਣ ਲਈ ਮੋਬਾਇਲ ਨੈੱਟਵਰਕ ਕੁਨੈਕਸ਼ਨ ਨੂੰ ਆਪਟਿਮਾਈਜ਼ ਕਰੇਗਾ, ਜਿਸ ਬਾਰੇ ਚੇਂਜਲਾਗ ’ਚ ਵੀ ਦੱਸਿਆ ਗਿਆ ਹੈ ਕਿਉਂਕਿ ਵਨਪਲੱਸ ਨਵੇਂ OxygenOS 11.0.3.4 ਅਪਡੇਟ ਨੂੰ ਹੌਲੀ-ਹੌਲੀ ਜਾਰੀ ਕਰ ਰਹੀ ਹੈ, ਇਸ ਲਈ ਅਜਿਹੀ ਸੰਭਾਵਨਾ ਹੈ ਕਿ ਤੁਹਾਡੇ ਵਨਪਲੱਸ 8ਟੀ ਹੈਂਡਸੈੱਟ ਨੂੰ ਇਹ ਅਪਡੇਟ ਮਿਲਣ ’ਚ ਕੁਝ ਦਿਨਾਂ ਦਾ ਸਮਾਂ ਲੱਗੇ। 


author

Rakesh

Content Editor

Related News