OnePlus 7 Pro ’ਚ ਮਿਲਣਗੇ ਨਵੇਂ ਕੈਮਰਾ ਫੀਚਰ, ਬਿਹਤਰ ਹੋਵੇਗੀ ਪਰਫਾਰਮੈਂਸ
Tuesday, Aug 06, 2019 - 04:47 PM (IST)

ਗੈਜੇਟ ਡੈਸਕ– ਚੀਨ ਦੀ ਕੰਪਨੀ ਵਨਪਲੱਸ ਦੇ ਲੇਟੈਸਟ ਫਲੈਕਸ਼ਿਪ ਸਮਾਰਟਫੋਨ OnePlus 7 Pro ਨੂੰ ਨਵੇਂ ਕੈਮਰਾ ਫੀਚਰ ਮਿਲਣ ਜਾ ਰਹੇ ਹਨ। ਵਨਪਲੱਸ ਨੇ ਆਪਣੇ ਐਂਡਰਾਇਡ Q ਬੀਟਾ ਪ੍ਰੋਗਰਾਮ ’ਚ ਚੌਥਾ ਅਪਡੇਟ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। XDA ਡਿਵੈੱਲਪਰਾਂ ਦੀ ਇਕ ਰਿਪੋਰਟ ਮੁਤਾਬਕ, ਵਨਪਲੱਸ 7 ਪ੍ਰੋ ਲਈ ਬਿਲਟ ’ਚ ਵਨਪਲੱਸ ਕੈਮਰਾ ਐਪ ’ਚ ਅਪਡੇਟ ਅਤੇ ਨਵੇਂ ਕੈਮਰਾ ਫੀਚਰ ਸ਼ਾਮਲ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੌਥੇ ਬੀਟਾ ਅਪਡੇਟ ’ਚ ਫੋਕਸ ਟ੍ਰੈਕਿੰਗ ਫੀਚਰ ਅਤੇ ਡੈਡੀਕੈਟਿਡ ਸੁਪਰ ਮੈਕ੍ਰੋ ਮੋਡ ਸ਼ਾਮਲ ਹੈ।
ਜਾਣੋ ਕੀ ਹੈ ਫੋਕਸ ਟ੍ਰੈਕਿੰਗ
ਫੋਕਸ ਟ੍ਰੈਕਿੰਗ ਫੀਚਰ ਚੱਲਦੇ ਹੋਏ ਆਬਜੈਕਟਸ (ਚੱਲਦੀਆਂ ਹੋਈਆਂ ਚੀਜ਼ਾਂ) ਨੂੰ ਵੀ ਫੋਕਸ ’ਚ ਰੱਖਦਾ ਹੈ। ਰਿਪੋਰਟ ਮੁਤਾਬਕ, ਇਹ ਸੈਟਿੰਗਸ ’ਚ ਉਪਲੱਬਧ ਹੈ। ਇਸ ਦੇ ਵੇਰਵੇ ਬਾਰੇ ਦੱਸਿਆ ਗਿਆ ਹੈ ਕਿ ਫੋਕਸ ਟ੍ਰੈਕਿੰਗ ਮੂਵਿੰਗ ਆਬਜੈਕਟਸ ਨੂੰ ਹਮੇਸ਼ਾ ਫੋਕਸ ’ਚ ਰੱਖਦਾ ਹੈ। ਇਹ ਫੋਟੋ ਅਤੇ ਵੀਡੀਓ ਦੋਵਾਂ ਹੀ ਮੋਡ ’ਚ ਉਪਲੱਬਧ ਹੈ।
ਜਾਣੋ ਕੀ ਹੈ ਸੁਪਰ ਮੈਕ੍ਰੋ ਮੋਡ
XDA ਡਿਵੈੱਲਪਰਾਂ ਦੀ ਇਕ ਰਿਪੋਰਟ ਮੁਤਾਬਕ ਹੁਣ ਟਾਪ ਬਾਰ ’ਚ ਸੁਪਰ ਮੈਕ੍ਰੋ ਮੋਡ ਇਨੇਬਲ ਕਰਨ ਲਈ ਇਕ ਬਟਨ ਹੋਵੇਗਾ। ਆਬਜੈਕਟ ਨੂੰ 2.5-8CM ਦੂਰ ਰੱਖਣ ਦੀ ਲੋੜ ਹੋਵੇਗੀ। ਇਹ ਫਲੈਸ਼ ਨੂੰ ਡਿਸੇਬਲ ਕਰ ਦੇਵੇਗਾ। ਇਸ ਤੋਂ ਇਲਾਵਾ ਇਕ ਹੋਰ ਐਡੀਸ਼ਨ ਜੋ ਇਸ ਬੀਟਾ ਅਪਡੇਟ ਦਾ ਹਿੱਸਾ ਹੈ, ਉਹ ਗੂਗਲ ਦਾ Digital Wellbeing ਹੈ। ਇਹ ਜੈਸਚਰ ਲਈ ਕੁਝ ਨਵੀਆਂ ਸੈਟਿੰਗਸ ਦੇ ਨਾਲ ਆਇਆ ਹੈ। ਇਸ ਤੋਂ ਇਲਾਵਾ Zen Mode ਨੂੰ ਡਿਊਰੇਸ਼ਨ ਸਿਲੈਕਟ ਕਰਨ ਦਾ ਆਪਸ਼ਨ ਮਿਲਿਆ ਹੈ। ਫਿਲਹਾਲ, ਯੂਜ਼ਰਜ਼ ਦੇ ਕੋਲ ਕੋਈ ਆਪਸ਼ਨ ਨਹੀਂ ਹੈ ਕਿਉਂਕਿ ਇਹ ਡਿਫਾਲਟ 20 ਮਿੰਟ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਜ਼ 20, 30, 40 ਅਤੇ 60 ਮਿੰਟ ਦੇ ਆਪਸ਼ੰਸ ’ਚ ਚੋਣ ਕਰ ਸਕਣਗੇ।
ਵਨਪਲੱਸ 7 ਨੂੰ ਨਵੀਂ ਅਪਡੇਟ
ਵਨਪਲੱਸ 7 ਪ੍ਰੋ ਲਈ ਅਗਸਤ ਐਂਡਰਾਇਡ ਸਕਿਓਰਿਟੀ ਪੈਚ ਰੋਲ ਆਊਟ ਹੋਣ ਤੋਂ ਬਾਅਦ ਹੁਣ ਵਨਪਲੱਸ 7 ਲਈ ਨਵੀਂ ਅਪਡੇਟ ਆ ਰਹੀ ਹੈ। ਲੇਟੈਸਟ OxygenOS 9.5.8 ਵਨਪਲੱਸ 7 ਲਈ ਅਗਸਤ 2019 ਤੋਂ ਗੂਗਲ ਦਾ ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਏਗਾ, ਜੋ ਕਿ ਫੋਨ ਨੂੰ ਹੋਰ ਸਕਿਓਰ ਬਣਾਏਗਾ।