OnePlus 5 ਬਾਰੇ ਸਾਹਮਣੇ ਆਈਆਂ ਕੁਝ ਨਵੀਆਂ ਜਾਣਕਾਰੀਆਂ

Friday, Apr 14, 2017 - 03:10 PM (IST)

OnePlus 5 ਬਾਰੇ ਸਾਹਮਣੇ ਆਈਆਂ ਕੁਝ ਨਵੀਆਂ ਜਾਣਕਾਰੀਆਂ

ਜਲੰਧਰ- ਚਾਇਨੀਜ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਅੱਜਕਲ ਆਪਣੇ ਫਿਊਚਰ ਇਨਕਮਿੰਗ ਸਮਾਰਟਫੋਨ ਵਨਪਲਸ 5 ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸੇ ਦੌਰਾਨ ਚੀਨ ਦੀ ਰੇਡੀਓ ਰੇਗੁਲੇਸ਼ਨ ਅਥਾਰਿਟੀ ਦੀ ਵੈੱਬਸਾਈਟ ''ਤੇ ਵਨਪਲਸ ਦੇ ਨਵੇਂ ਸਮਾਰਟਫੋਨ ਨੂੰ ਲਿਸਟ ਕੀਤਾ ਗਿਆ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਅਗਲੇ ਸਮਾਰਟਫੋਨ ਨੂੰ ਵਨਪਲਸ 5  ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਵਨਪਲਸ ਮਾਡਲ ਦੇ ਬਾਰੇ ''ਚ ਸਭ ਤੋਂ ਪਹਿਲਾਂ ਜਾਣਕਾਰੀ ਐਂਡ੍ਰਾਇਡਪਯੋਰ ਦੁਆਰਾ ਦਿੱਤੀ ਗਈ ਸੀ ਅਤੇ ਇਸ ਦਾ ਮਾਡਲ ਨੰਬਰ ਏ5000 ਹੈ। ਇਹ ਇਸ ਅਤੇ ਇਸ਼ਾਰਾ ਕਰਦਾ ਹੈ ਕਿ ਅਗਲੇ ਫੋਨ ਦਾ ਨਾਮ ਵਨਪਲਸ 5 ਹੋਵੇਗਾ। ਨਵੇਂ ਹੈਂਡਸੈੱਟ ਦੇ ਨਾਮ ਦਾ ਅਨੁਮਾਨ ਵਨਪਲਸ 3 ਅਤੇ ਵਨਪਲਸ 3ਟੀ ਦੇ ਮਾਡਲ ਨੰਬਰ ਏ3000 ਅਤੇ ਏ3010 ਦੇ ਅਧਾਰ ''ਤੇ ਲਗਾਇਆ ਜਾ ਰਿਹਾ ਹੈ।

ਵਨਪਲਸ ਇਸ ਡਿਵਾਇਸ ਨੂੰ 2017 ਦੀ ਦੂਜੀ ਛਮਾਹੀ ''ਚ ਪੇਸ਼ ਕਰ ਸਕਦੀ ਹੈ ਅਤੇ ਇਸ ਦੇ ਬਾਰੇ ''ਚ ਲੀਕ ਹੋਈ ਜਾਣਕਾਰੀਆਂ ਦੀ ਕੋਈ ਕਮੀ ਨਹੀਂ ਹੈ। ਵਨਪਲਸ 5 ''ਚ ਸਨੈਪਡ੍ਰੈਗਨ 835 ਪ੍ਰੋਸੈਸਰ ਦੇ ਨਾਲ 8 ਜੀ. ਬੀ ਰੈਮ ਹੋਣ ਦੀ ਉਮੀਦ ਹੈ। ਹੈਂਡਸੈੱਟ ''ਚ 5.5 ਇੰਚ ਦੀ 2ਕੇ ਰੈਜ਼ੋਲਿਊਸ਼ਨ (1080x2048 ਪਿਕਸਲ) ਡਿਸਪਲੇ ਅਤੇ 256 ਜੀ. ਬੀ ਸਟੋਰੇਜ ਰਹਿਣ ਦੀ ਉਂਮੀਦ ਹੈ। ਕੈਮਰੇ ਦੀ ਗੱਲ ਕਰੀਏ ਤਾਂ ਵਨਪਲਸ 5 ''ਚ 23 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ ਜਿਸ ''ਚ ਆਪਟਿਕਲ ਇਮੇਜ ਸਟੇਬਿਲਾਇਜੇਸ਼ਨ, ਜ਼ੂਮ ਅਤੇ ਫਲੈਸ਼ ਜਿਹੇ ਫੀਚਰ ਹੋ ਸਕਦੇ ਹਨ। ਉਥੇ ਹੀ, ਵਨਪਲਸ 5 ਦੇ ਫ੍ਰੰਟ ਪੈਨਲ ''ਤੇ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਰਹਿਣ ਦੀ ਉਮੀਦ ਹੈ।

ਪੁਰਾਣੀ ਰਿਪੋਰਟ ''ਚ ਦਾਅਵਾ ਕੀਤਾ ਗਿਆ ਸੀ ਕਿ ਸਮਾਰਟਫੋਨ ''ਚ ਡਿਊਲ-ਐਜ਼ ਕਰਵਡ ਸਕ੍ਰੀਨ, ਹਾਰਡਵੇਅਰ ਨੈਵਿਗੇਸ਼ਨ-ਕੀ, ਘੱਟ ਬੇਜ਼ਲ ਵਾਲਾ ਡਿਸਪਲੇ ਹੋਵੇਗਾ। ਸੰਭਵ ਹੈ ਕਿ ਫਿੰਗਰਪ੍ਰਿੰਟ ਸੈਂਸਰ ਨੂੰ ਫੋਨ ਦੇ ਪਿਛਲੇ ਹਿੱਸੇ ''ਤੇ ਜਗ੍ਹਾ ਦਿੱਤੀ ਜਾ ਸਕਦੀ ਹੈ। ਲਿਸਟਿੰਗ ਮੁਤਾਬਕ ਵਨਪਲਸ 5 ਦੀ ਮੋਟਾਈ 7 ਮਿਲੀਮੀਟਰ ਹੋਵੇਗੀ, ਜੋ ਕਿ ਪੁਰਾਣੇ ਵੇਰਿਅੰਟ ਤੋਂ ਹਲਕਾ ਅਤੇ ਹੋਰ ਪਤਲਾ ਹੋਵੇਗਾ। ਜਾਣਕਾਰੀ ਮੁਤਾਬਕ ਵਨਪਲਸ 5 ''ਚ ਸੇਰਾਮਿਕ ਬਾਡੀ ਹੋਵੇਗੀ, ਬਿਲਕੁੱਲ ਸ਼ਿਓਮੀ ਮੀ ਮਿਕਸ ਦੀ ਤਰ੍ਹਾਂ। ਫਿਲਹਾਲ ਇਸ ਡਿਵਾਇਸ ਦੀ ਕੀਮਤ ਦੇ ਬਾਰੇ ''ਚ ਕੋਈ ਵੀ ਦਾਅਵਾ ਨਹੀਂ ਕੀਤਾ ਗਿਆ ਹੈ।


Related News