OnePlus 3T ਦਾ ਬੰਦ ਹੋਣਾ ਤੈਅ, ਕੰਪਨੀ ਨੇ ਜਾਰੀ ਕੀਤਾ ਬਿਆਨ

Friday, May 26, 2017 - 12:45 PM (IST)

OnePlus 3T ਦਾ ਬੰਦ ਹੋਣਾ ਤੈਅ, ਕੰਪਨੀ ਨੇ ਜਾਰੀ ਕੀਤਾ ਬਿਆਨ
ਜਲੰਧਰ- ਪਿਛਲੇ ਕਾਫੀ ਸਮੇਂ ਤੋਂ ਵਨਪਲੱਸ ਦੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ਵਨਪਲੱਸ 5 ਬਾਰੇ ਲਗਾਤਾਰ ਲੀਕ ਰਾਹੀਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਫੋਨ ਦੀ ਲਾਂਚ ਤਰੀਕ ਨੇੜੇ ਆਉਣ ਦੇ ਨਾਲ ਹੀ ਕੰਪਨੀ ਨੇ ਇਸ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਵਨਪਲੱਸ 5 ਨੇ ਮੌਜੂਦਾ ਫਲੈਗਸ਼ਿਪ ਸਮਾਰਟਫੋਨ ਵਨਪਲੱਸ 3ਟੀ ਨੂੰ ਬੰਦ ਕਰਨ ਦੇ ਸੰਕੇਤ ਦਿੱਤੇ ਹਨ। 
ਵਨਪਲੱਸ ਨੇ ਆਪਣੇ ਫੋਰਮ ''ਤੇ ਲਿਖਿਆ ਹੈ ਕਿ ਵਨਪਲੱਸ 3ਟੀ ਖਰੀਦਣ ਦਾ ਇਹ ਆਖਰੀ ਮੌਕਾ ਹੈ, ਇਸ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜਾਏ। ਸਾਡੇ ਕੋਲ ਵਨਪਲੱਸ 3ਟੀ ਦੇ ਕੁਝ ਹੀ ਯੂਨਿਟ ਬਚੇ ਹਨ, ਇਸ ਲਈ ਸਟਾਕ ਖਤਮ ਹੋਣ ਤੋਂ ਪਹਿਲਾਂ ਤੁਸੀਂ ਖਰੀਦਾਰੀ ਕਰ ਲਓ। ਕੰਪਨੀ ਦੇ ਬਿਆਨ ਤੋਂ ਲੱਗਦਾ ਹੈ ਕਿ ਵਨਪਲੱਸ 5 ਲਾਂਚ ਕਰਨ ਦੇ ਨਾਲ ਹੀ ਵਨਪਲੱਸ 3ਟੀ ਨੂੰ ਬੰਦ ਕਰ ਦਿੱਤਾ ਜਾਵੇਗਾ। ਜੇਕਰ ਤੁਸੀਂ ਸਾਫਟਵੇਅਰ ਅਪਡੇਟ ਬਾਰੇ ਚਿੰਤਾ ਕਰ ਰਹੇ ਹੋ ਤਾਂ ਕੰਪਨੀ ਦਾ ਕਹਿਣਾ ਹੈ ਕਿ ਲਗਾਤਾਰ ਸਾਫਟਵੇਅਰ ਅਪਡੇਟ ਜਾਰੀ ਕੀਤੇ ਜਾਣਗੇ। ਵਨਪਲੱਸ 3 ਅਤੇ ਵਨਪਲੱਸ 3ਟੀ ਲਈ ਸਪੋਰਟ ਮਿਲਦਾ ਰਹੇਗਾ। ਵਨਪਲੱਸ 3ਟੀ ਇਕ ਦਮਦਾਰ ਫੋਨ ਸਾਬਤ ਹੋਇਆ ਸੀ ਅਤੇ ਇਹ ਪਿਛਲੇ ਵਨਪਲੱਸ 3 ਸਮਾਰਟਫੋਨ ਦਾ ਅਪਗ੍ਰੇਡਿਡ ਵੇਰੀਅੰਟ ਸੀ।

Related News